July 6, 2024 00:47:35
post

Jasbeer Singh

(Chief Editor)

Business

Toll Tax Exemption : ਅੱਜ ਤੋਂ ਵੱਧ ਗਿਆ ਟੋਲ ਟੈਕਸ, ਇਨ੍ਹਾਂ ਲੋਕਾਂ ਨੂੰ ਨਹੀਂ ਦੇਣਾ ਪੈਂਦਾ, ਸਰਕਾਰ ਤੋਂ ਮਿਲਦੀ ਹੈ

post-img

ਰਾਸ਼ਟਰੀ ਰਾਜਮਾਰਗਾਂ ਤੇ ਐਕਸਪ੍ਰੈਸਵੇਅ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਨ੍ਹਾਂ ਵਾਹਨਾਂ 'ਤੇ ਸਫਰ ਕਰਨ ਲਈ ਟੋਲ ਟੈਕਸ ਦੇਣਾ ਪੈਂਦਾ ਹੈ ਪਰ ਦੇਸ਼ ਵਿਚ ਕੁਝ ਚੋਣਵੇਂ ਵਰਗਾਂ ਦੇ ਲੋਕਾਂ ਨੂੰ ਟੋਲ ਟੈਕਸ 'ਚ 100 ਫੀਸਦੀ ਛੋਟ ਦਿੱਤੀ ਜਾਂਦੀ ਹੈ। ਕਿਸ ਵਰਗ ਦੇ ਲੋਕਾਂ ਨੂੰ ਟੋਲ ਟੈਕਸ ਛੋਟ ਦੀ ਸਹੂਲਤ ਦਿੱਤੀ ਜਾਂਦੀ ਹੈ? ਅਸੀਂ ਤੁਹਾਨੂੰ ਇਸ ਖਬਰ ਵਿੱਚ ਦੱਸ ਰਹੇ ਹਾਂ। ਮਹਿੰਗਾ ਹੋਇਆ ਸਫ਼ਰ 3 ਜੂਨ, 2024 ਤੋਂ ਭਾਰਤ ਦੇ ਸਾਰੇ ਰਾਸ਼ਟਰੀ ਰਾਜਮਾਰਗਾਂ ਤੇ ਐਕਸਪ੍ਰੈਸ ਵੇਅ 'ਤੇ ਸਫਰ ਕਰਨਾ ਮਹਿੰਗਾ ਹੋ ਗਿਆ ਹੈ। NHAI ਨੇ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ਤੇ ਐਕਸਪ੍ਰੈਸਵੇਅ 'ਤੇ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਲਈ ਟੋਲ ਟੈਕਸ ਲਗਭਗ ਪੰਜ ਫੀਸਦੀ ਵਧਾ ਦਿੱਤਾ ਹੈ। ਪਹਿਲਾਂ ਇਹ ਵਾਧਾ 1 ਅਪ੍ਰੈਲ 2024 ਤੋਂ ਲਾਗੂ ਹੋਣਾ ਸੀ ਪਰ ਆਮ ਚੋਣਾਂ ਤੇ ਚੋਣ ਜ਼ਾਬਤੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। NHAI ਵਸੂਲ ਕਰਦੀ ਹੈ Toll Tax ਭਾਰਤ 'ਚ ਐਕਸਪ੍ਰੈਸਵੇਅ ਤੇ ਰਾਸ਼ਟਰੀ ਰਾਜਮਾਰਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸੜਕਾਂ ਵਧੀਆ ਹੋਣ ਕਾਰਨ ਵੱਡੀ ਗਿਣਤੀ ਲੋਕ ਆਪਣੇ ਵਾਹਨਾਂ 'ਚ ਲੰਬੀ ਦੂਰੀ ਦਾ ਸਫ਼ਰ ਵੀ ਕਰਦੇ ਹਨ। ਪਰ ਸਰਕਾਰ ਨੇ ਅਜਿਹੇ ਹਾਈਵੇਅ ਤੇ ਐਕਸਪ੍ਰੈਸ ਵੇਅ 'ਤੇ ਟੋਲ ਵਸੂਲਣ ਦਾ ਕੰਮ NHAI ਨੂੰ ਦਿੱਤਾ ਹੈ। ਮਿਲਦੀ ਹੈ 100% ਛੋਟ ਉਂਝ ਤਾਂ ਹਰ ਤਰ੍ਹਾਂ ਦੇ ਵਾਹਨ ਜਿਨ੍ਹਾਂ ਵਿਚ ਨਿੱਜੀ ਯਾਤਰੀ ਵਾਹਨਾਂ, ਹਲਕੇ ਵਪਾਰਕ ਵਾਹਨਾਂ, ਭਾਰੀ ਵਪਾਰਕ ਵਾਹਨਾਂ ਸਮੇਤ ਹਰ ਕਿਸਮ ਦੇ ਵਾਹਨਾਂ ਨੂੰ ਰਾਸ਼ਟਰੀ ਰਾਜਮਾਰਗ ਅਤੇ ਐਕਸਪ੍ਰੈਸ ਵੇਅ ਦੀ ਵਰਤੋਂ ਕਰਦੇ ਸਮੇਂ ਟੋਲ ਟੈਕਸ ਦੇਣਾ ਪੈਂਦਾ ਹੈ, ਪਰ ਕੁਝ ਖਾਸ ਵਰਗ ਦੇ ਲੋਕਾਂ ਨੂੰ ਇਸ 'ਚ ਛੋਟ ਦਿੱਤੀ ਗਈ ਹੈ। ਇਨ੍ਹਾਂ ਲੋਕਾਂ ਨੂੰ ਨੈਸ਼ਨਲ ਹਾਈਵੇਅ ਤੇ ਐਕਸਪ੍ਰੈੱਸਵੇਅ ਦੀ ਵਰਤੋਂ ਕਰਨ 'ਤੇ ਕੇਂਦਰ ਸਰਕਾਰ ਤੋਂ 100 ਫੀਸਦੀ ਛੋਟ ਮਿਲਦੀ ਹੈ। ਕਿਨ੍ਹਾਂ ਨੇ ਨਹੀਂ ਦੇਣਾ ਹੁੰਦਾ Toll Tax ਦੇਸ਼ ਭਰ ਵਿਚ ਕਿਸੇ ਵੀ ਹਾਈਵੇ ਤੇ ਐਕਸਪ੍ਰੈਸ ਵੇ 'ਤੇ ਜਿਨ੍ਹਾਂ ਲੋਕਾਂ ਨੂੰ ਟੋਲ ਟੈਕਸ ਦੇਣ ਤੋਂ ਛੋਟ ਮਿਲਦੀ ਹੈ, ਉਨ੍ਹਾਂ ਵਿਚ ਦੇਸ਼ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਜੱਜ, ਰਾਜਪਾਲ, ਉਪ-ਰਾਜਪਾਲ, ਸੰਘ ਦੇ ਮੰਤਰੀ, ਸੂਬਿਆਂ ਦੇ ਮੁੱਖ ਮੰਤਰੀ, ਹਾਈ ਕੋਰਟ ਦੇ ਜੱਜ, ਰਾਜਸਭਾ ਦੇ ਚੇਅਰਮੈਨ, ਲੋਕ ਸਭਾ ਸਪੀਕਰ, ਰਾਜ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ, ਰਾਜ ਵਿਧਾਨ ਸਭਾ ਦੇ ਚੇਅਰਮੈਨ, ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਹੋਰ ਜੱਜ, ਸੂਬਿਆਂ ਦੇ ਮੰਤਰੀ, ਐੱਮਪੀ, ਭਾਰਤ ਸਰਕਾਰ ਦੇ ਸਕੱਤਰ, ਰਾਜ ਸਭਾ ਅਤੇ ਲੋਕ ਸਭਾ ਦੇ ਸਕੱਤਰ, ਸੂਬਿਆਂ ਦੀ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਸਰਕਾਰੀ ਦੌਰੇ 'ਤੇ ਆਏ ਉੱਚ ਅਹੁਦਿਆਂ ਵਾਲੇ ਵਿਦੇਸ਼ੀ ਵਿਅਕਤੀ ਸ਼ਾਮਲ ਹਨ। ਪੁਰਸਕਾਰ ਜੇਤੂਆਂ ਨੂੰ ਵੀ ਨਹੀਂ ਦੇਣਾ ਪੈਂਦਾ Toll Tax ਭਾਰਤ ਸਰਕਾਰ ਦੇਸ਼ ਸੇਵਾ ਲਈ ਕੁਝ ਵਿਸ਼ੇਸ਼ ਵਿਅਕਤੀਆਂ ਨੂੰ ਪੁਰਸਕਾਰ ਦਿੰਦੀ ਹੈ। ਅਜਿਹੇ ਵਿਅਕਤੀਆਂ ਨੂੰ ਟੋਲ ਟੈਕਸ ਭਰਨ ਤੋਂ ਵੀ ਛੋਟ ਦਿੱਤੀ ਜਾਂਦੀ ਹੈ। ਇਨ੍ਹਾਂ ਵਿਚ ਪਰਮਵੀਰ ਚੱਕਰ, ਅਸ਼ੋਕ ਚੱਕਰ, ਮਹਾਂਵੀਰ ਚੱਕਰ, ਕੀਰਤੀ ਚੱਕਰ, ਸ਼ੌਰਿਆ ਚੱਕਰ ਜੇਤੂ ਵੀ ਸ਼ਾਮਲ ਹਨ। ਇਸ ਲਈ ਉਨ੍ਹਾਂ ਨੂੰ ਆਪਣਾ ਫੋਟੋ ਪਛਾਣ ਪੱਤਰ ਦਿਖਾਉਣਾ ਹੁੰਦਾ ਹੈ। ਅਫਸਰਾਂ ਨੂੰ ਵੀ ਮਿਲਦੀ ਹੈ ਛੋਟ ਲੋਕਾਂ ਤੋਂ ਇਲਾਵਾ ਭਾਰਤ ਵਿਚ ਕੁਝ ਹੋਰ ਵਰਗਾਂ ਦੇ ਲੋਕਾਂ ਨੂੰ ਵੀ ਛੋਟ ਦਿੱਤੀ ਜਾਂਦੀ ਹੈ। ਇਸ ਵਿਚ ਸਰਕਾਰੀ ਕੰਮ 'ਤੇ ਜਾਣ ਵਾਲੇ ਰੱਖਿਆ ਮੰਤਰਾਲੇ ਦੇ ਅਧਿਕਾਰੀ, ਭਾਰਤੀ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੇ ਅਧਿਕਾਰੀ, ਨੀਮ ਫੌਜੀ ਬਲ, ਪੁਲਿਸ ਵਰਦੀ 'ਚ ਕੇਂਦਰੀ ਅਤੇ ਹਥਿਆਰਬੰਦ ਬਲ, ਕਾਰਜਕਾਰੀ ਮੈਜਿਸਟ੍ਰੇਟ, ਫਾਇਰ ਵਿਭਾਗ ਜਾਂ ਸੰਗਠਨ, NHAI ਜਾਂ ਕੋਈ ਅਜਿਹੀ ਸੰਸਥਾ ਸ਼ਾਮਲ ਹੈ ਜੋ ਆਪਣੇ ਵਾਹਨ ਦੀ ਵਰਤੋਂ ਨਿਰੀਖਣ ਜਾਂ ਸਰਵੇਖਣ ਦੇ ਕੰਮ ਲਈ ਕਰ ਰਹੇ ਹੋਣ, ਨੂੰ ਵੀ ਟੋਲ ਟੈਕਸ ਭਰਨ ਤੋਂ ਛੋਟ ਹੈ। ਐਂਬੂਲੈਂਸਾਂ ਤੇ ਹਾਰਸ ਵਾਹਨਾਂ ਨੂੰ ਵੀ ਦੇਸ਼ ਭਰ ਵਿੱਚ ਟੈਕਸ ਭਰਨ ਤੋਂ ਛੋਟ ਦਿੱਤੀ ਗਈ ਹੈ।

Related Post