post

Jasbeer Singh

(Chief Editor)

National

ਬਾਗਪਤ `ਚ ਰੇਲ ਹਾਦਸਾ ਟਲਿਆ

post-img

ਬਾਗਪਤ `ਚ ਰੇਲ ਹਾਦਸਾ ਟਲਿਆ ਬਾਗਪਤ (ਉੱਤਰ ਪ੍ਰਦੇਸ਼), 12 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਬਾਗਪਤ ਜਿ਼ਲੇ ਦੇ ਬੜੌਤ ਕੋਤਵਾਲੀ ਖੇਤਰ `ਚ ਇਕ ਵੱਡਾ ਰੇਲ ਹਾਦਸਾ ਲੋਕੋ ਪਾਇਲਟ ਦੀ ਚੌਕਸੀ ਅਤੇ ਸੂਝ-ਬੂਝ ਕਾਰਨ ਟਲ ਗਿਆ । ਪਟੜੀ `ਤੇ ਰੱਖਿਆ ਮਿਲਿਆ 10 ਫੁੱਟ ਲੰਮਾ ਪਾਈਪ ਬੁੱਧਵਾਰ ਦੇਰ ਸ਼ਾਮ ਦਿੱਲੀ ਤੋਂ ਸਹਾਰਨਪੁਰ ਵੱਲ ਜਾ ਰਹੀ ਇਕ ਮਾਲ-ਗੱਡੀ ਦੀ ਪਟੜੀ `ਤੇ ਅਣਪਛਾਤੇ ਗੈਰ-ਸਮਾਜੀ ਤੱਤਾਂ ਨੇ ਲੱਗਭਗ 10 ਫੁੱਟ ਲੰਮਾ ਅਤੇ 3 ਇੰਚ ਮੋਟਾ ਲੋਹੇ ਦਾ ਪਾਈਪ ਰੱਖ ਦਿੱਤਾ ਸੀ। ਜੇਕਰ ਟਰੇਨ ਇਸ ਪਾਈਪ ਨਾਲ ਟਕਰਾਅ ਜਾਂਦੀ, ਤਾਂ ਉਸ ਦੇ ਪਲਟਣ ਅਤੇ ਗੰਭੀਰ ਹਾਦਸਾ ਹੋਣ ਦਾ ਖਦਸ਼ਾ ਸੀ। ਘਟਨਾ ਹੈ ਬਾਉਲੀ ਅਤੇ ਕਾਸਿਮਪੁਰ ਉਖੇੜੀ ਰੇਲਵੇ ਸਟੇਸ਼ਨ ਦਰਮਿਆਨ ਲੱਗਭਗ ਸ਼ਾਮ 7.47 ਵਜੇ ਦੀ ਇਹ ਘਟਨਾ ਬਾਉਲੀ ਅਤੇ ਕਾਸਿਮਪੁਰ ਉਖੇੜੀ ਰੇਲਵੇ ਸਟੇਸ਼ਨ ਦਰਮਿਆਨ ਲੱਗਭਗ ਸ਼ਾਮ 7.47 ਵਜੇ ਦੀ ਹੈ। ਟਰੇਨ ਚਲਾ ਰਹੇ ਲੋਕੋ ਪਾਇਲਟ ਸੁਭਾਸ਼ ਚੰਦਰਾ ਨੇ ਸਮਾਂ ਰਹਿੰਦੇ ਪਾਈਪ ਨੂੰ ਵੇਖ ਲਿਆ ਅਤੇ ਤੁਰੰਤ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਰੋਕ ਦਿੱਤੀ । ਉਨ੍ਹਾਂ ਦੀ ਚੌਕਸੀ ਨਾਲ ਸੰਭਾਵੀ ਤੌਰ `ਤੇ ਦਰਜ਼ਨਾਂ ਡੱਬੇ ਪਟੜੀ ਤੋਂ ਲੱਥਣ ਤੋਂ ਬਚ ਗਏ। ਟਰੇਨ ਰੁਕਣ ਤੋਂ ਬਾਅਦ ਲੋਕੋ ਪਾਇਲਟ ਨੇ ਕਾਸਿਮਪੁਰ ਉਖੇੜੀ ਸਟੇਸ਼ਨ ਪਹੁੰਚ ਕੇ ਰੇਲਵੇ ਅਧਿਕਾਰੀਆਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ।

Related Post

Instagram