
ਸਫ਼ਾਈ ਕਰਮਚਾਰੀਆਂ ਨੂੰ ਫਸਟ ਏਡ, ਸੀ. ਪੀ. ਆਰ., ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਬਹੁਤ ਜ਼ਰੂਰੀ
- by Jasbeer Singh
- January 6, 2025

ਸਫ਼ਾਈ ਕਰਮਚਾਰੀਆਂ ਨੂੰ ਫਸਟ ਏਡ, ਸੀ. ਪੀ. ਆਰ., ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਬਹੁਤ ਜ਼ਰੂਰੀ ਪਟਿਆਲਾ : ਮੁਢੱਲੀ ਸਹਾਇਤਾ, ਸੀ. ਪੀ. ਆਰ., ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਲੈ ਕੇ ਅਸੀਂ ਆਪਣੇ ਪਰਿਵਾਰਕ ਮੈਂਬਰਾਂ, ਸਾਥੀਆਂ ਅਤੇ ਕਰਮਚਾਰੀਆਂ ਨੂੰ ਗੈਸਾਂ ਧੂੰਏਂ ਸਿਵਰੈਜ ਪਾਣੀ, ਅੱਗਾਂ ਕਰੰਟ ਲਗਣ, ਬੇਹੋਸ਼ੀ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਦੌਰਾਨ ਮਰਨ ਤੋਂ ਬਚਾਉਣ ਲਈ ਠੀਕ ਜਦੋਜਹਿਦ ਕਰ ਸਕਦੇ ਹਾਂ ਇਸ ਲਈ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ ਅਤੇ ਕਰਮਚਾਰੀਆਂ ਨੂੰ ਸਾਲ ਵਿੱਚ ਦੋ ਤਿੰਨ ਵਾਰ ਵਿਸ਼ਾ ਮਾਹਿਰਾਂ ਰਾਹੀਂ ਕੀਮਤੀ ਜਾਨਾਂ ਬਚਾਉਣ ਲਈ ਟ੍ਰੇਨਿੰਗ ਲੈਕੇ ਆਪਣੇ ਦਿਲ, ਦਿਮਾਗ ਅਤੇ ਹੱਥਾਂ ਵਿੱਚ ਸੰਜੀਵਨੀ ਬੂਟੀ ਬੰਦ ਕਰ ਲੈਣੀ ਚਾਹੀਦੀ ਹੈ, ਇਹ ਵਿਚਾਰ ਚੰਡੀਗੜ੍ਹ ਯੂ ਟੀ ਦੇ ਵਾਟਰ ਸਪਲਾਈ ਅਤੇ ਸਿਵਰੈਜ ਬੋਰਡ ਦੇ ਸਬ ਡਵੀਜ਼ਨਲ ਇੰਜੀਨੀਅਰ ਜੋਗਿੰਦਰ ਪਾਲ ਨੇ, ਸਿਵਰੈਜ ਅਤੇ ਸਫ਼ਾਈ ਕਰਮਚਾਰੀਆਂ ਨੂੰ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਜ਼ਖਮੀਆਂ ਦੀ ਸੇਵਾ ਸੰਭਾਲ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਧੂੰਏਂ ਕਾਰਨ ਬੇਹੋਸ਼, ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਹੋਣ ਵਾਲੇ ਕਰਮਚਾਰੀਆਂ ਨੂੰ ਮਰਨ ਤੋਂ ਬਚਾਉਣ ਦੀ ਟ੍ਰੇਨਿੰਗ ਮਗਰੋਂ, ਕਾਕਾ ਰਾਮ ਵਰਮਾ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ. ਪੀ. ਆਰ. ਟ੍ਰੇਨਰ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਸਿਵਰੈਜ, ਸਫ਼ਾਈ ਵਾਟਰ ਸਪਲਾਈ ਕਰਮਚਾਰੀਆਂ ਨੂੰ ਫਸਟ ਏਡ, ਸੀ. ਪੀ. ਆਰ., ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਜ਼ਖਮੀਆਂ ਦੀ ਸੇਵਾ ਸੰਭਾਲ, ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਵੱਧ ਜਰੂਰੀ ਹੈ। ਕਾਕਾ ਰਾਮ ਵਰਮਾ ਨੇ ਸਾਧਾਰਨ ਢੰਗ ਤਰੀਕਿਆਂ ਨਾਲ, ਕਰਮਚਾਰੀਆਂ ਨੂੰ ਸਟੇਜ ਤੇ ਲਿਟਾ ਕੇ ਟ੍ਰੇਨਿੰਗ ਕਰਵਾਈ, ਜਿਸ ਵਿੱਚ ਏ. ਬੀ. ਸੀ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਸੈਫਰ ਢੰਗ ਤਰੀਕੇ ਨਾਲ ਗੈਸਾਂ, ਧੂੰਏਂ, ਪਾਣੀ, ਮੱਲਵੇ ਉਲਟੀਆਂ ਕਰਦੇ ਜਾਂ ਅੰਦਰੂਨੀ ਰਤਵਾਹ ਦੇ ਪੀੜਤਾਂ ਦੇ ਫੇਫੜਿਆਂ, ਦਿਲ, ਦਿਮਾਗ ਨੂੰ ਆਕਸੀਜਨ ਪਹੁੰਚਾਉਣ ਦੀ ਟ੍ਰੇਨਿੰਗ ਕਰਵਾਈ । ਉਨ੍ਹਾਂ ਨੇ ਦੱਸਿਆ ਕਿ ਸਾਹ ਕਿਰਿਆ ਰੁਕਣ ਕਰਕੇ ਇਨਸਾਨ ਦੀ ਦੋ ਤਿੰਨ ਮਿੰਟਾਂ ਵਿੱਚ ਮੌਤਾਂ ਹੋ ਜਾਂਦੀਆਂ ਹਨ । ਦਿਲ ਦੇ ਦੌਰੇ ਸਮੇਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਤੇਜ਼ ਸਾਹ ਕਿਰਿਆ ਅਤੇ ਖਾਂਸੀ ਕਰਨ, ਡਿਸਪ੍ਰੀਨ ਜਾ ਮਿਰਚਾਂ ਦੇ ਪਾਊਡਰ ਦੀ ਵਰਤੋਂ ਕਰਨ, ਕਾਰਡੀਅਕ ਅਰੈਸਟ ਹੋ ਜਾਵੇ ਤਾਂ ਸੀ. ਪੀ. ਆਰ. ਕਰਨ ਦੇ ਢੰਗ ਤਰੀਕੇ ਕਰਵਾਏ । ਉਨ੍ਹਾਂ ਨੇ ਆਵਾਜਾਈ ਮਹੀਨੇ ਦੀ ਮਹੱਤਤਾ ਦਸਦੇ ਹੋਏ, ਹੈਲਮਟ, ਸੀਟ ਬੈਲਟ, ਪਿਛੇ ਦੇਖਣ ਵਾਲੇ ਸ਼ੀਸ਼ੇ, ਲਾਇਸੰਸ, ਆਰ. ਸੀ., ਪ੍ਰਦੂਸ਼ਣ ਬੀਮੇ ਅਤੇ ਠੀਕ ਸਪੀਡ ਅਤੇ ਸਾਵਧਾਨੀ ਨਾਲ ਚਲਣ ਦੀ ਮਹੱਤਤਾ ਦੱਸੀ । ਵ੍ਹੀਕਲ ਦੀ ਸਪੀਡ ਲਿਮਟ, ਪਾਰਕਿੰਗ, ਧੂੰਦ ਵਿੱਚ ਸੇਫਟੀ, ਰਾਇਟ ਆਫ਼ ਵੈ, ਅਤੇ ਹੈਲਪ ਲਾਈਨ ਨੰਬਰਾਂ ਦੀ ਜਾਣਕਾਰੀ ਦਿੱਤੀ । ਸੇਫਟੀ ਅਫਸਰ ਸੋਰਭ ਸ਼ਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਕਾ ਰਾਮ ਵਰਮਾ ਵਲੋਂ, ਪਿਛਲੇ ਸਾਲ ਕਰਵਾਈ ਟ੍ਰੇਨਿੰਗ ਸਦਕਾ, ਕਰਮਚਾਰੀਆਂ ਨੇ ਅਨੇਕਾਂ ਪੀੜਤਾਂ ਦੀ ਘਰਾਂ, ਮੁਹੱਲਿਆਂ ਅਤੇ ਕੰਮ ਦੌਰਾਨ ਫਸਟ ਏਡ ਕਰਕੇ ਕੀਮਤੀ ਜਾਨਾਂ ਬਚਾਈਆਂ ਹਨ । ਸਾਰਿਆਂ ਨੂੰ ਕਸਮ ਚੁਕਾਈ ਕਿ ਉਹ ਸੇਫਟੀ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਦੇ ਅਤੇ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ, ਬਚਾਉ, ਮਦਦ ਲਈ ਹਮੇਸ਼ਾ ਮਦਦਗਾਰ ਫ਼ਰਿਸ਼ਤਿਆਂ ਵਜੋਂ ਮਦਦ ਕਰਦੇ ਰਹਿਣਗੇ ।