post

Jasbeer Singh

(Chief Editor)

Patiala News

ਸੁਰੱਖਿਆ, ਸਿਹਤ, ਸਹਾਇਤਾ ਦੀ ਟ੍ਰੇਨਿੰਗ, ਭਵਿੱਖ ਲਈ ਬੇਹੱਦ ਜ਼ਰੂਰੀ : ਪ੍ਰਵੀਨ ਕੁਮਾਰ ਗਾਂਧੀ

post-img

ਸੁਰੱਖਿਆ, ਸਿਹਤ, ਸਹਾਇਤਾ ਦੀ ਟ੍ਰੇਨਿੰਗ, ਭਵਿੱਖ ਲਈ ਬੇਹੱਦ ਜ਼ਰੂਰੀ : ਪ੍ਰਵੀਨ ਕੁਮਾਰ ਗਾਂਧੀ ਪਟਿਆਲਾ, 23 ਜੁਲਾਈ 2025 : ਵੱਧ ਰਹੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਬਿਜਲੀ, ਗੈਸਾਂ, ਪੈਟਰੋਲੀਅਮ, ਅੱਗਾਂ , ਆਵਾਜਾਈ ਹਾਦਸਿਆਂ ਦੀਆਂ ਘਟਨਾਵਾਂ ਅਤੇ ਅਚਾਨਕ ਪੈਣ ਵਾਲੇ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ, ਸਮੇਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਅਤੇ ਠੀਕ ਢੰਗ ਤਰੀਕੇ ਨਾਲ ਹਸਪਤਾਲਾਂ ਤੱਕ ਪਹੁੰਚਾਉਣ ਲਈ ਹਰੇਕ ਵਿਦਿਆਰਥੀ, ਨਾਗਰਿਕ ਅਤੇ ਕਰਮਚਾਰੀ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਅਭਿਆਸ ਹੋਣੇ ਬਹੁਤ ਜ਼ਰੂਰੀ ਹਨ, ਇਹ ਵਿਚਾਰ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਸ੍ਰੀ ਪ੍ਰਵੀਨ ਕੁਮਾਰ ਗਾਂਧੀ ਨੇ, ਪ੍ਰੋ-ਪੈਕ ਪ੍ਰਾਈਵੇਟ ਲਿਮਟਿਡ ਫੋਕਲ ਪੁਆਇੰਟ ਵਿਖੇ ਫੈਕਟਰੀ ਕਰਮਚਾਰੀਆਂ ਨੂੰ ਫਸਟ ਏਡ ਟ੍ਰੇਨਿੰਗ ਦੀ ਮਹੱਤਤਾ ਦਸਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ, ਜ਼ਖਮੀ, ਬੇਹੋਸ਼, ਸਿਰ ਦੀ ਅੰਦਰੂਨੀ ਸੱਟਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਹੱਡੀਆਂ ਦੀ ਟੁੱਟ, ਅੰਦਰੂਨੀ ਅਤੇ ਬਾਹਰੀ ਰਤਵਾਹ, ਬੇਹੋਸ਼ੀ ਸਮੇਂ ਪੀੜਤਾਂ ਨੂੰ ਬਚਾਉਣ ਦੀ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਪੱਟੀਆਂ ਫੱਟੀਆਂ ਦੀ ਵਰਤੋਂ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਵਲੋਂ ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਗੱਡੀਆਂ, ਘਰਾਂ, ਫੈਕਟਰੀਆਂ, ਦੁਕਾਨਾਂ ਵਿਖੇ ਅੱਗਾਂ ਲਗਣ ਦੇ ਕਾਰਨਾਂ, ਅੱਗਾਂ ਦੀਆਂ ਕਿਸਮਾਂ ਅਤੇ ਅੱਗਾਂ ਬੁਝਾਉਣ ਲਈ ਵਰਤੇ ਜਾਂਦੇ ਪਾਣੀ ਮਿੱਟੀ ਅੱਗ ਨੂੰ ਭੁੱਖਾ ਮਾਰਨਾ ਅਤੇ ਸਿਲੰਡਰਾਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੇ ਢੰਗ ਤਰੀਕੇ ਦਸੇ। ਫੈਕਟਰੀ ਪਲਾਂਟ ਮੈਨੇਜਰ ਰਾਜੇਸ਼ ਕਪੂਰ, ਸਹਾਇਕ ਮੈਨੇਜਰ, ਪ੍ਰਬੰਧਕ ਅਫਸਰ ਪੀ ਪੀ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਦੇਸ਼ ਅਤੇ ਰਾਜਾਂ ਵਿਖੇ ਵਿਦਿਆਰਥੀਆਂ, ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਸਾਲ ਵਿੱਚ ਦੋ ਵਾਰ ਇਸ ਤਰ੍ਹਾਂ ਦੀ ਟ੍ਰੇਨਿੰਗਾਂ ਅਭਿਆਸ ਕਰਵਾਏ ਜਾਣ ਤਾਂ ਹਜ਼ਾਰਾਂ ਲੱਖਾਂ ਲੋਕਾਂ ਦੀਆ ਜਾਨਾਂ ਐਮਰਜੈਂਸੀ ਦੌਰਾਨ ਬਚਾਈਆਂ ਜਾ ਸਕਦੀਆਂ ਹਨ।

Related Post