post

Jasbeer Singh

(Chief Editor)

Patiala News

ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਟ੍ਰੇਨਿੰਗ ਜ਼ਰੂਰੀ : ਡੀਨ ਫੈਕਲਟੀ ਹਰਜੀਤ ਕੌਰ

post-img

ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਟ੍ਰੇਨਿੰਗ ਜ਼ਰੂਰੀ : ਡੀਨ ਫੈਕਲਟੀ ਹਰਜੀਤ ਕੌਰ ਪਟਿਆਲਾ : ਦੇਸ਼ ਦੁਨੀਆਂ, ਸਮਾਜ, ਘਰ ਪਰਿਵਾਰਾਂ, ਸੜਕਾਂ ਵਿਖੇ ਆ ਰਹੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ ਅਤੇ ਅਚਾਨਕ ਆਉਣ ਵਾਲੀਆਂ ਜਾਨ ਲੇਵਾ ਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਅੱਗਾਂ ਲਗਣ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਹਰੇਕ ਨਾਗਰਿਕ, ਕਰਮਚਾਰੀ, ਐਨ. ਐਸ. ਐਸ. ਵੰਲਟੀਅਰਾਂ ਅਤੇ ਐਨ. ਸੀ. ਸੀ. ਕੇਡਿਟਜ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ, ਸਿਖਿਆ ਸੰਸਥਾਵਾਂ ਵਿਖੇ ਲਗਾਤਾਰ ਕਰਵਾਕੇ ਹੀ ਅਸੀਂ, ਹਰ ਖੇਤਰ ਵਿਖੇ ਮਦਦਗਾਰ ਫ਼ਰਿਸ਼ਤੇ ਤਿਆਰ ਕਰ ਸਕਦੇ ਹਾਂ, ਇਹ ਵਿਚਾਰ ਰਿਸਟ ਯੂਨੀਵਰਸਿਟੀ ਦੇ ਆਸੋਸੀਏਟ ਡੀਨ ਸਟੂਡੈਂਟ ਭਲਾਈ ਅਤੇ ਐਨ ਐਸ ਐਸ ਕੌਆਰਡੀਨੇਟਰ ਡਾਕਟਰ ਹਰਜੀਤ ਕੌਰ ਨੇ, ਯੂਨੀਵਰਸਿਟੀ ਵਿਖੇ ਚਲ ਰਹੇ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ, ਭਾਰਤ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਨੇ ਕਿਹਾ ਕਿ 70 ਪ੍ਰਤੀਸ਼ਤ ਤੋਂ ਵੱਧ ਮੌਤਾਂ, ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ, ਹਾਦਸਿਆਂ ਅਤੇ ਦਿਲ‌ ਦੇ ਦੋਰੇ, ਕਾਰਡੀਅਕ ਅਰੈਸਟ ਬੇਹੋਸ਼ੀ, ਸ਼ੂਗਰ ਬਲੱਡ ਪਰੈਸ਼ਰ ਘਟਣ ਅਤੇ ਅੱਗਾਂ, ਗੈਸਾਂ, ਧੂੰਏਂ ਕਾਰਨ ਹੋ ਰਹੀਆਂ ਹਨ ਕਿਉਂਕਿ ਲੋਕਾਂ ਨੂੰ ਹਾਦਸੇ ਘਟਾਉਣ, ਆਪਣੇ ਬਚਾਉ ਅਤੇ ਪੀੜਤਾਂ ਦੀ ਮਦਦ ਕਰਨ ਦੀ ਟ੍ਰੇਨਿੰਗਾਂ ਅਭਿਆਸ ਨਹੀਂ ਹੁੰਦੇ । ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਚੀਫ਼ ਟ੍ਰੇਨਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਨੇ 4 ਘੰਟਿਆਂ ਦੀ ਟ੍ਰੇਨਿੰਗ ਦੌਰਾਨ ਵੰਲਟੀਅਰਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਹੋਸਟਲਾਂ, ਮੈਸ ਸਟਾਫ ਮੈਂਬਰਾਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾ ਕੇ ਸਿਖਲਾਈ ਦਿੱਤੀ । ਉਨ੍ਹਾਂ ਨੇ ਕਿਹਾ ਕਿ ਸਿਖਿਆ, ਸਿਹਤ, ਰੋਜ਼ਗਾਰ, ਸਹੂਲਤਾਂ, ਧਾਰਮਿਕ ਕਾਰਜਾਂ ਲਈ, ਜੰਗੀ ਪੱਧਰ ਤੇ ਯਤਨ ਤਾਂ ਕੀਤੇ ਜਾ ਰਹੇ ਹਨ ਪਰ ਵਿਦਿਆਰਥੀਆਂ, ਨਾਗਰਿਕਾਂ, ਕਰਮਚਾਰੀਆਂ ਨੂੰ ਆਪਣੀ ਸੁਰੱਖਿਆ ਅਤੇ ਐਮਰਜੈਂਸੀ ਦੌਰਾਨ ਪੀੜਤਾਂ ਦੀ ਸਹਾਇਤਾ ਕਰਕੇ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਕਦੇ ਵੀ ਨਹੀਂ ਕਰਵਾਈਆਂ ਜਾਂਦੀਆਂ, ਜਦਕਿ ਜੀਵਨ ਦੇ ਉਦੇਸ਼ ਸੁਰੱਖਿਆ, ਸੁੱਖ, ਸਿਹਤ, ਅਮਨ ਸ਼ਾਂਤੀ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ ਅਤੇ ਚੰਗੇ ਭਾਈਚਾਰੇ ਹਨ । ਕਾਕਾ ਰਾਮ ਵਰਮਾ ਨੇ ਕਿਹਾ ਕਿ ਅਜ ਦੇ ਸਮੇਂ ਵਿੱਚ ਹਰਰੋਜ, ਅਣਗਹਿਲੀਆਂ ਲਾਪਰਵਾਹੀਆਂ ਕਾਹਲੀ ਤੇਜ਼ੀ ਨਾਸਮਝੀ ਕਾਰਨ ਅਚਾਨਕ ਹੋ ਰਹੀਆਂ ਹਨ ਕਿਉਂਕਿ ਹਾਦਸੇ /ਘਟਨਾਵਾਂ ਰੋਕਣ ਅਤੇ ਮਰਦਿਆਂ ਨੂੰ ਬਚਾਉਣ ਦੀ ਟ੍ਰੇਨਿੰਗ, ਬਚਪਨ ਜਵਾਨੀ ਵਿੱਚ ਵੱਧ ਸੰਸਥਾਵਾਂ ਵਿਖੇ ਨਹੀਂ ਕਰਵਾਈਆਂ ਜਾਂਦੀਆਂ, ਪਰ ਖੁਸ਼ੀਆਂ, ਅਨੰਦ, ਮੌਜ ਮਸਤੀਆਂ ਕਰਨ ਲਈ ਸਾਰੇ ਯਤਨਸ਼ੀਲ ਰਹਿੰਦੇ ਹਨ । ਸਾਰੇ ਵਿਦਿਆਰਥੀਆਂ, ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਨਣ ਲਈ ਪ੍ਰਣ ਕਰਵਾਇਆ ਗਿਆ । ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕਰਕੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਲਈ ਤਿਆਰ ਕੀਤਾ ਗਿਆ ।

Related Post