
ਅੱਗਾਂ, ਬਿਜਲੀ, ਪੈਟਰੋਲੀਅਮ ਘਟਨਾਵਾਂ ਤੋਂ ਬਚਣ ਲਈ ਟ੍ਰੇਨਿੰਗ, ਅਭਿਆਸ, ਸਾਵਧਾਨੀਆ ਜ਼ਰੂਰੀ : ਰਾਜਿੰਦਰ ਕੌਂਸਲ
- by Jasbeer Singh
- July 9, 2024

ਅੱਗਾਂ, ਬਿਜਲੀ, ਪੈਟਰੋਲੀਅਮ ਘਟਨਾਵਾਂ ਤੋਂ ਬਚਣ ਲਈ ਟ੍ਰੇਨਿੰਗ, ਅਭਿਆਸ, ਸਾਵਧਾਨੀਆ ਜ਼ਰੂਰੀ : ਰਾਜਿੰਦਰ ਕੌਂਸਲ ਬਿਜਲੀ, ਪੈਟਰੋਲੀਅਮ ਪਦਾਰਥ ਅਤੇ ਬਾਲਣ, ਸਾਨੂੰ ਅਤੇ ਮਸ਼ੀਨਾਂ ਨੂੰ ਗਰਮੀ, ਤਾਪ ਅਤੇ ਸ਼ਕਤੀਆਂ ਪ੍ਰਦਾਨ ਕਰਦੇ ਹਨ ਪਰ ਇਨ੍ਹਾਂ ਦੀ ਵਰਤੋਂ, ਗ਼ਲਤ ਢੰਗ ਤਰੀਕਿਆਂ ਨਾਲ, ਬੇਧਿਆਨੀ ਲਾਪਰਵਾਹੀਆਂ ਅਤੇ ਬਿਨਾਂ ਟਰੇਨਿੰਗ ਅਭਿਆਸ ਦੇ ਕਰਨ ਕਰਕੇ ਅੱਗਾਂ ਲੱਗਦੀਆਂ, ਗੈਸਾਂ ਲੀਕ ਹੁੰਦੀਆਂ, ਬਿਜਲੀ ਸ਼ਾਟ ਸਰਕੱਟ ਹੋਣ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੁੰਦੇ ਹਨ, ਇਹ ਜਾਣਕਾਰੀ ਪੰਜਾਬ ਫਾਇਰ ਸਰਵਿਸ, ਫਾਇਰ ਬ੍ਰਿਗੇਡ ਪਟਿਆਲਾ ਦੇ ਡਵੀਜ਼ਨਲ ਫਾਇਰ ਸਟੇਸ਼ਨ ਅਫ਼ਸਰ ਸ੍ਰੀ ਰਾਜਿੰਦਰ ਕੌਂਸਲ ਨੇ ਆਪਣੀ ਟੀਮ ਸਮੇਤ ਪਹੁੰਚਕੇ, ਬੁੱਢਾ ਦੱਲ ਪਬਲਿਕ ਸਕੂਲ ਪਟਿਆਲਾ ਵਿਖੇ ਵਿਦਿਆਰਥੀਆਂ, ਅਧਿਆਪਕਾਂ ਅਤੇ ਦੂਸਰੇ ਸਟਾਫ਼ ਮੈਂਬਰਾਂ ਨੂੰ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕੱਟ, ਅੱਗਾਂ ਦੀ ਕਿਸਮਾਂ ਅਤੇ ਅੱਗਾਂ ਬੁਝਾਉਣ ਦੀ ਪ੍ਰੈਕਟਿਕਲ ਟਰੇਨਿੰਗ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਨੇ ਦੱਸਿਆ ਕਿ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕੱਟ ਹੋਣ ਤੇ ਤੁਰੰਤ ਸਥਾਨਕ ਫਾਇਰ ਬ੍ਰਿਗੇਡ ਨੂੰ 0175-101 ਨੰਬਰ ਤੇ ਫੋਨ ਕਰਕੇ ਘਟਨਾ ਦੀ ਪੂਰੀ ਜਾਣਕਾਰੀ, ਪੂਰਾ ਅਡਰੈਸ ਅਤੇ ਅੱਗਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਵੇ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਨਹੀਂ ਪਹੁੰਚਦੀ, ਵਿਦਿਆਰਥੀਆਂ ਅਤੇ ਲੋਕਾਂ ਵਲੋਂ ਪਾਣੀ, ਰੇਤੇ, ਮਿੱਟੀ ਜਾਂ ਅੱਗ ਨੂੰ ਭੁੱਖਾ ਮਾਰਕੇ ਜਾਂ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕਰਕੇ ਅੱਗਾਂ ਬੁਝਾਉਣ, ਪੀੜਤਾਂ ਨੂੰ ਰੈਸਕਿਯੂ ਕਰਨ ਦੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਿਜਲੀ ਅਤੇ ਪੈਟਰੋਲ, ਤੇਲ, ਡਿੱਜਲ ਦੀਆਂ ਅੱਗਾਂ ਨੂੰ ਪਾਣੀ ਨਾਲ ਨਹੀਂ ਬੁਝਾਉਣਾ ਚਾਹੀਦਾ। ਉਨ੍ਹਾਂ ਨੇ ਬੇਨਤੀ ਕੀਤੀ ਕਿ ਸੰਸਥਾਵਾਂ, ਕਾਲੋਨੀਆਂ ਵਿਖੇ ਐਮਰਜੈਂਸੀ ਅਸੈਂਬਲੀ ਪੁਆਇੰਟ ਹੋਣੇ ਚਾਹੀਦੇ ਹਨ ਅਤੇ ਸਾਲ ਵਿੱਚ ਦੋ ਤਿੰਨ ਵਾਰ ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਰੈਸਕਿਯੂ ਫ਼ਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਮੌਕ ਡਰਿੱਲਾਂ, ਵਿਸ਼ਾ ਮਾਹਿਰਾਂ ਦੀ ਅਗਵਾਈ ਹੇਠ ਕਰਵਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ, ਜਿਲਾ ਟ੍ਰੇਨਿੰਗ ਅਫ਼ਸਰ, ਰੈੰਡ ਕਰਾਸ ਅਤੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਨੇ ਪੀੜਤਾਂ ਨੂੰ ਰੈਸਕਿਯੂ ਕਰਕੇ ਉਨ੍ਹਾਂ ਦੀ ਸਾਹ ਨਾਲੀ ਵਿੱਚੋ ਗੈਸਾਂ, ਧੂੰਆਂ, ਪਾਣੀ ਆਦਿ ਬਾਹਰ ਕੱਢਣ ਦੀ ਟ੍ਰੇਨਿੰਗ ਦਿੱਤੀ ਅਤੇ ਅਪੀਲ ਕੀਤੀ ਕਿ ਵਿਦਿਆਰਥੀਆਂ, ਅਧਿਆਪਕਾਂ, ਡਰਾਈਵਰਾਂ, ਕਡੰਕਟਰਾਂ ਨੂੰ ਸਾਲ ਵਿੱਚ ਦੋ ਤਿੰਨ ਵਾਰ ਟਰੇਨਿੰਗ ਕਰਵਾਕੇ ਇਨ੍ਹਾਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਯਤਨ ਕੀਤੇ ਜਾਣ। ਉਨ੍ਹਾਂ ਨੇ ਦੱਸਿਆ ਕਿ ਪੀੜਤਾ ਦੀ ਸਹਾਇਤਾ ਕਰਨ ਵਾਲੇ ਵਿਦਿਆਰਥੀਆਂ, ਨਾਗਰਿਕਾਂ, ਕਰਮਚਾਰੀਆਂ, ਅਧਿਆਪਕਾਂ ਨੂੰ ਭਾਰਤ ਅਤੇ ਪੰਜਾਬ ਸਰਕਾਰਾਂ ਵਲੋਂ ਹਰ ਸਾਲ ਸਵਤੰਤਰਾਂ ਦਿਵਸ਼ ਮੌਕੇ ਅਤੇ ਡੀ ਬੀ ਜੀ ਸੰਸਥਾ ਵਲੋਂ ਹਰ ਮਹੀਨੇ ਪ੍ਰਸੰਸਾ ਪੱਤਰ ਅਤੇ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ ਜਾਂਦਾ ਹੈ। ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਪ੍ਰੋਗਰਾਮ ਕੌਆਰਡੀਨੇਟਰ ਸੰਦੀਪ ਸਿੰਘ ਨੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਤੇ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ, ਪੁਲਿਸ, ਐਨ ਡੀ ਆਰ ਐਫ ਜਵਾਨ, ਡਾਕਟਰ ਅਤੇ ਆਰਮੀ ਜਵਾਨ ਸਾਡੀ ਸੁਰੱਖਿਆ, ਬਚਾਉ, ਮਦਦ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ ਇਸ ਲਈ ਇਨ੍ਹਾਂ ਮਦਦਗਾਰ ਫਰਿਸਤਿਆ ਦਾ ਧੰਨਵਾਦ, ਸਨਮਾਨ, ਖੁਸ਼ੀਆਂ, ਉਨਤੀ, ਸੁਰੱਖਿਆ ਲਈ ਯਤਨ ਕਰਨੇ ਚਾਹੀਦੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.