
ਦਿਲ ਦੇ ਦੌਰੇ ਤੋਂ ਬਚਣ, ਪੀੜਤਾਂ ਨੂੰ ਬਚਾਉਣ ਦੀ ਟ੍ਰੇਨਿੰਗ ਅਤਿ ਜ਼ਰੂਰੀ : ਸੀਮਾ ਉਪੱਲ
- by Jasbeer Singh
- July 16, 2025

ਦਿਲ ਦੇ ਦੌਰੇ ਤੋਂ ਬਚਣ, ਪੀੜਤਾਂ ਨੂੰ ਬਚਾਉਣ ਦੀ ਟ੍ਰੇਨਿੰਗ ਅਤਿ ਜ਼ਰੂਰੀ : ਸੀਮਾ ਉਪੱਲ ਪਟਿਆਲਾ, 16 ਜੁਲਾਈ 2025 : ਦਿਲ ਦੇ ਦੌਰੇ ਕਾਰਨ ਹਰ ਸਾਲ 30 ਲੱਖ ਤੋਂ ਵੱਧ ਬੱਚਿਆਂ ਨੋਜਵਾਨਾਂ ਅਤੇ ਲੋਕਾਂ ਦੀ ਮੌਤਾਂ ਹੋ ਰਹੀਆਂ ਹਨ । ਕਿਉਂਕਿ ਮੌਕੇ ਤੇ ਤੁਰੰਤ ਠੀਕ ਫਸਟ ਏਡ, ਸੀ. ਪੀ. ਆਰ. ਨਹੀਂ ਕੀਤੇ ਜਾਂਦੇ । ਪੀੜਤਾਂ ਨੂੰ ਪਾਣੀ ਨਾ ਪਿਲਾਇਆ ਜਾਵੇ ਅਤੇ ਏ ਬੀ ਸੀ ਕਰਨ ਮਗਰੋਂ ਲੋੜ ਅਨੁਸਾਰ ਸੀ ਪੀ ਆਰ ਕਰ ਦਿੱਤਾ ਜਾਵੇ ਤਾਂ 70% ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਪਰ ਟ੍ਰੇਨਿੰਗ, ਅਭਿਆਸ ਦੀ ਕਮੀਂ ਕਰਕੇ, ਲੋਕਾਂ ਵਲੋਂ ਫਸਟ ਏਡ, ਸੀ. ਪੀ. ਆਰ. ਕਰਨ ਦੀ ਥਾਂ, ਪੀੜਤਾਂ ਨੂੰ ਹਸਪਤਾਲਾਂ ਵਿਖੇ ਪਹੁੰਚਾਉਣ ਲਈ 30/40 ਮਿੰਟ ਸੜਕਾਂ ਤੇ ਬਰਬਾਦ ਕਰ ਦਿੱਤੇ ਜਾਂਦੇ ਹਨ, ਜਦਕਿ ਦੌਰੇ ਦੌਰਾਨ ਕੇਵਲ 2 ਤੋਂ 10 ਮਿੰਟ ਅਤੇ ਕਾਰਡੀਅਕ ਅਰੈਸਟ ਸਮੇਂ 1/2 ਮਿੰਟ ਹੀ ਜਾਨਾਂ ਬਚਾਉਣ ਲਈ ਲਾਭਦਾਇਕ ਸਿੱਧ ਹੁੰਦੇ ਹਨ। ਵਿਸ਼ਵ ਦਿਲ ਦੇ ਦੌਰੇ ਦੌਰਾਨ ਪੀੜਤਾਂ ਨੂੰ ਬਚਾਉਣ ਦੇ ਦਿਵਸ਼ ਮੌਕੇ, ਕਾਕਾ ਰਾਮ ਵਰਮਾ, ਚੀਫ ਟ੍ਰੇਨਰ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਪਟਿਆਲਾ ਵਿਖੇ 250 ਤੋਂ ਵੱਧ ਐਨ ਐਸ ਐਸ ਵੰਲਟੀਅਰਾਂ, ਐਨ. ਸੀ. ਸੀ. ਕੇਡਿਟਜ ਅਤੇ ਲੈਕਚਰਾਰਾਂ ਨੂੰ ਜਾਣਕਾਰੀ ਦਿੱਤੀ । ਉਨ੍ਹਾਂ ਨੇ ਦਿਲ ਦੇ ਦੌਰੇ, ਅਨਜਾਇਨਾ ਅਤੇ ਕਾਰਡੀਅਕ ਅਰੈਸਟ ਦੀਆਂ ਨਿਸ਼ਾਨੀਆਂ ਦੱਸੀਆ। ਦੌਰੇ ਸਮੇਂ ਬੱਚਿਆ, ਨੋਜਵਾਨਾਂ ਅਤੇ ਬਜ਼ੁਰਗਾਂ ਦੀ ਫਸਟ ਏਡ, ਸੀ. ਪੀ. ਆਰ. ਕਰਨ ਦੇ ਢੰਗ ਤਰੀਕੇ ਦਸੇ । ਉਨ੍ਹਾਂ ਨੇ ਕਿਹਾ ਕਿ ਮੌਕੇ ਤੇ ਜੇਕਰ ਪੀੜਤ, ਆਪ ਆਪਣੇ ਨੱਕ ਰਾਹੀਂ, ਲਗਾਤਾਰ ਜ਼ੋਰ ਨਾਲ ਹਵਾ ਅੰਦਰ ਖਿੱਚਣ ਅਤੇ ਮੂੰਹ ਰਾਹੀਂ ਖਾਂਸੀ ਕਰਦੇ ਰਹਿਣ ਤਾ ਤੁਰੰਤ ਵੱਧ ਆਕਸੀਜਨ ਮਿਲਣ ਕਾਰਨ ਪੀੜਤਾਂ ਨੂੰ ਬਚਾਇਆ ਜਾ ਸਕਦਾ ਹੈ । ਡਿਸਪ੍ਰੀਨ ਜਾਂ ਐਸਪ੍ਰੀਨ ਦੀ ਗੋਲੀ ਜਾਂ ਪੀਸੀ ਹੋਈ ਲਾਲ ਮਿਰਚਾਂ, ਪੀੜਤਾਂ ਦੇ ਕਾਰਡੀਅਕ ਅਰੈਸਟ ਬੇਹੋਸ਼ੀ ਹੋਣ ਤੋਂ ਰੋਕ ਸਕਦੇ ਹਨ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਅਤੇ ਆਰਾਮ ਪ੍ਰਸਤੀਆਂ ਤੋਂ ਬਚਣ ਲਈ ਉਤਸ਼ਾਹਿਤ ਕੀਤਾ ਨਹੀਂ ਤਾਂ 5/6 ਸਾਲਾਂ ਤੱਕ ਅਜਿਹੇ ਬੱਚਿਆਂ ਨੋਜਵਾਨਾਂ ਨੂੰ ਦਿਲ, ਲੀਵਰ, ਹੱਡੀਆਂ, ਦਿਮਾਗ, ਸਾਹ, ਅਨੀਮੀਆ, ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਵਿਦਿਆਰਥੀਆਂ ਨੂੰ ਭਾਰਤ ਅਤੇ ਪੰਜਾਬ ਸਰਕਾਰ ਦੀ ਮਦਦਗਾਰ ਫ਼ਰਿਸ਼ਤੇ ਸਕੀਮ ਅਤੇ ਮਿਲਣ ਵਾਲੇ ਲੱਖਾਂ ਰੁਪਏ ਦੇ ਇਨਾਮ ਬਾਰੇ ਦਸਿਆ ਗਿਆ । ਪ੍ਰਿੰਸੀਪਲ ਸ਼੍ਰੀਮਤੀ ਸੀਮਾ ਉਪੱਲ, ਵਾਇਸ ਪ੍ਰਿੰਸੀਪਲ ਸ਼੍ਰੀ ਰਾਮ ਲਾਲ ਗੁਪਤਾ ਤੋਂ ਇਲਾਵਾ ਐਨ ਸੀ ਸੀ ਅਫਸਰ ਜਯੋਤੀ ਸਿੰਗਲਾ, ਐਨ ਐਸ ਐਸ ਅਫਸਰ ਪੁਸ਼ਵਿੰਦਰ ਕੋਰ, ਸੁਖਦੀਪ ਸਿੰਘ ਅਤੇ ਕੋਚ ਰੁਪਿੰਦਰ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਐਮਰਜੈਂਸੀ ਦੌਰਾਨ ਜਾਨਾਂ ਬਚਾਉਣ ਲਈ ਸੱਭ ਨੂੰ ਟ੍ਰੇਨਿੰਗ ਸਾਲ ਵਿੱਚ ਦੋ ਤਿੰਨ ਵਾਰ ਜਰੂਰ ਲੈਣੀ ਚਾਹੀਦੀ ਹੈ ।