post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਖੇਡ ਵਿੰਗਾਂ ਦੇ ਟਰਾਇਲ ਸਫਲਤਾਪੂਰਵਕ ਸੰਪੰਨ

post-img

ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਖੇਡ ਵਿੰਗਾਂ ਦੇ ਟਰਾਇਲ ਸਫਲਤਾਪੂਰਵਕ ਸੰਪੰਨ -ਭਾਰੀ ਗਰਮੀ ਦੇ ਬਾਵਜੂਦ ਲਗਭਗ 3500 ਖਿਡਾਰੀਆਂ ਨੇ ਲਿਆ ਹਿੱਸਾ ਪਟਿਆਲਾ, 30 ਮਈ : ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਸੈਸ਼ਨ 2025-26 ਦੌਰਾਨ ਯੂਨੀਵਰਸਿਟੀ ਕੈਂਪਸ, ਨੇਬਰਹੁੱਡ ਕੈਂਪਸ, ਕਾਂਸਟੀਚੂਐਂਟ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਵਿੱਚ ਕਿਸੇ ਵੀ ਕੋਰਸ/ਕਲਾਸ ਵਿਚ ਦਾਖਲਾ ਲੈਣ ਦੇ ਚਾਹਵਾਨ ਖਿਡਾਰੀਆਂ (ਪੁਰਸ਼ ਅਤੇ ਮਹਿਲਾ) ਲਈ ਸਪੋਰਟਸ ਵਿੰਗ ਦੇ ਟਰਾਇਲ ਕਰਵਾਏ ਗਏ। ਇਹ ਟਰਾਇਲ ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਅਤੇ ਵੱਖ-ਵੱਖ ਕਾਲਜਾਂ/ਸੰਸਥਾਵਾਂ ਵਿਖੇ ਆਯੋਜਿਤ ਕਰਵਾਏ ਗਏ। ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਟਰਾਇਲ ਦੌਰਾਨ ਜਿਨ੍ਹਾਂ ਖੇਡਾਂ ਦੇ ਟਰਾਇਲ ਕਰਵਾਏ ਗਏ ਉਨ੍ਹਾਂ ਵਿੱਚ ਤੀਰਅੰਦਾਜ਼ੀ, ਐਥਲੈਟਿਕਸ, ਤੈਰਾਕੀ, ਸਾਈਕਲਿੰਗ, ਸੌਫਟਬਾਲ, ਬੇਸਬਾਲ, ਹਾਕੀ, ਹੈਂਡਬਾਲ, ਕਬੱਡੀ (ਨ.ਸ.), ਕਰਾਟੇ, ਕੁਸ਼ਤੀ, ਕੈਯਾਕਿੰਗ ਤੇ ਕੈਨੋਇੰਗ, ਰੋਇੰਗ, ਕ੍ਰਿਕਟ, ਖੋ-ਖੋ, ਗੱਤਕਾ, ਚੈੱਸ, ਜਿਮਨਾਸਟਿਕਸ, ਜੂਡੋ, ਟੇਬਲ ਟੈਨਿਸ, ਟੈਨਿਸ, ਸੌਫਟ ਟੈਨਿਸ, ਸਕਵੌਸ਼ ਰੈਕਟ, ਤਾਇਕਵਾਂਡੋ, ਨੈਟਬਾਲ, ਪਿਸਟਲ/ਰਾਈਫਲ ਸ਼ੂਟਿੰਗ, ਪੇਨਚੈਕ ਸਿਲੈਟ, ਫੁੱਟਬਾਲ, ਫੈਨਸਿੰਗ, ਬਾਸਕਟਬਾਲ, ਬਾਕਸਿੰਗ, ਬੈਡਮਿੰਟਨ, ਯੋਗਾ, ਰਗਬੀ, ਵਾਲੀਬਾਲ, ਵੂਸ਼ੂ, ਸੈਪਕਟਾਕਰਾ ਅਤੇ ਵੇਅ ਲਿਫਟਿੰਗ ਆਦਿ ਖੇਡਾਂ ਸ਼ਾਮਿਲ ਸਨ। ਇਨ੍ਹਾਂ ਖੇਡਾਂ ਨਾਲ਼ ਸਬੰਧਤ ਲਗਭਗ 3500 ਖਿਡਾਰੀਆਂ ਨੇ ਇਹਨਾਂ ਟਰਾਇਲਾਂ ਵਿਚ ਭਾਗ ਲਿਆ। ਭਾਰੀ ਗਰਮੀ ਦੇ ਬਾਵਜੂਦ ਖਿਡਾਰੀਆਂ ਵਿਚ ਉਤਸਾਹ ਵੇਖਣ ਨੂੰ ਮਿਲਿਆ। ਇਹਨਾਂ ਟਰਾਇਲਾਂ ਵਿਚ ਸ਼ਾਮਲ ਹੋਣ ਆਏ ਵੱਖ-ਵੱਖ ਜ਼ਿਲ੍ਹਿਆਂ/ਰਾਜਾਂ ਤੋਂ ਆਏ ਖਿਡਾਰੀ/ਖਿਡਾਰਣਾਂ ਨੇ ਆਪੋ ਆਪਣੇ ਈਵੈਂਟਸ ਵਿਚ ਵਧ ਚੜ੍ਹ ਕੇ ਭਾਗ ਲਿਆ। ਇਹਨਾਂ ਟਰਾਇਲਾਂ ਨੂੰ ਨੇਪਰੇ ਚਾੜ੍ਹਨ ਵਿੱਚ ਜਿੱਥੇ ਖੇਡ ਵਿਭਾਗ (ਪੰਜਾਬ) ਅਤੇ ਜ਼ਿਲ੍ਹਾ ਖੇਡ ਵਿਭਾਗ (ਪਟਿਆਲਾ, ਫਰੀਦਕੋਟ, ਮਾਨਸਾ) ਦੇ ਕੋਚਾਂ ਤੋਂ ਇਲਾਵਾ ਵੱਖ-ਵੱਖ ਕਾਲਜਾਂ/ਸੰਸਥਾਵਾਂ/ਸਕੂਲਾਂ ਦੇ ਪ੍ਰਿੰਸੀਪਲ/ਪ੍ਰੋਫੈਸਰ ਇੰਚਾਰਜ ਅਤੇ ਲੈਕਚਰਾਰ ਸਾਹਿਬਾਨ ਵੱਲੋਂ ਆਪਣਾ ਪੂਰਨ ਸਹਿਯੋਗ ਦਿੱਤਾ ਗਿਆ, ਉੱਥੇ ਹੀ ਕਈ ਸਾਬਕਾ ਖੇਡ ਸਖਸ਼ੀਅਤਾਂ/ਅਧਿਕਾਰੀਆਂ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਦੇ ਕੇ ਇਸਨੂੰ ਸਫਲ ਬਨਾਉਣ ਵਿਚ ਯੋਗਦਾਨ ਪਾਇਆ। ਇਹਨਾਂ ਵਿਚੋਂ ਸ. ਬਲਦੇਵ ਸਿੰਘ ਦਰੋਣਾਚਾਰੀਆ ਐਵਾਰਡੀ (ਹਾਕੀ), ਸ. ਉਪਕਾਰ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ (ਪੰਜਾਬ), ਸ.ਦਲ ਸਿੰਘ ਬਰਾੜ, ਸਾਬਕਾ ਸਹਾਇਕ ਡਾਇਰੈਕਟਰ, ਪ੍ਰੋ. ਕੁਲਦੀਪ ਸ਼ਰਮਾ ਕਰਨਲ ਫਿਜ਼ੀਕਲ ਕਾਲਜ ਚੂੜ੍ਹਲ ਕਲਾਂ, ਪ੍ਰੋ. ਰਮਨਦੀਪ ਸਿੰਘ, ਪ੍ਰੋ. ਗੁਰਪ੍ਰੀਤ ਕੌਰ ਅਤੇ ਸ. ਗਗਨਦੀਪ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ, ਪ੍ਰੋ. ਗੁਰਸ਼ਰਨ ਸਿੰਘ ਗਿੱਲ ਖਾਲਸਾ ਕਾਲਜ ਪਟਿਆਲਾ, ਸ. ਸੁਖਦੇਵ ਸਿੰਘ ਬੇਸਬਾਲ/ਸੌਫਟਬਾਲ ਕੋਚ ਲੁਧਿਆਣਾ, ਡਾ. ਜਸਬੀਰ ਸਿੰਘ ਸਾਬਕਾ ਜੁਆਇੰਟ ਡਾਇਰੈਕਟਰ ਸਪੋਰਟਸ, ਸ਼੍ਰੀ ਪਵਨ ਕੁਮਾਰ ਤਾਇਕਵਾਂਡੋ, ਅੰਤਰਰਾਸ਼ਟਰੀ ਬਾਸਕਟਬਾਲ ਕੋਚ ਸ. ਅਮਰਜੋਤ ਸਿੰਘ, ਡਾ. ਅਮਰਪ੍ਰੀਤ ਸਿੰਘ ਯੂਨੀਵਰਸਿਟੀ ਫਿਜ਼ੀਕਲ ਐਜੂਕੇਸ਼ਨ ਵਿਭਾਗ, ਹੈਂਡਬਾਲ ਕੋਚ ਸ. ਚਰਨਜੀਵ ਸਿੰਘ, ਸ. ਹਰਪ੍ਰੀਤ ਸਿੰਘ ਲੈਕਚਰਾਰ ਯੂਨੀਵਰਸਿਟੀ ਮਾਡਲ ਸਕੂਲ, ਐਥਲੈਟਿਕਸ ਕੋਚ ਸ. ਪਰਮਿੰਦਰ ਸਿੰਘ ਅਤੇ ਸ. ਸੁਖਰਾਜ ਸਿੰਘ ਆਦਿ ਨੇ ਮੁੱਖ ਭੂਮਿਕਾ ਨਿਭਾਈ।

Related Post