
ਰਾਸ਼ਟਰੀਯ ਜਯੋਤੀ ਕਲਾ ਮੰਚ ਵੱਲੋਂ 17ਵੇਂ ਦੁਸਹਿਰੇ ਮੇਲੇ ਦੇ ਤ੍ਰਿਭਵਨ ਗੁਪਤਾ ਬਣੇ ਪ੍ਰਧਾਨ
- by Jasbeer Singh
- September 17, 2024

ਰਾਸ਼ਟਰੀਯ ਜਯੋਤੀ ਕਲਾ ਮੰਚ ਵੱਲੋਂ 17ਵੇਂ ਦੁਸਹਿਰੇ ਮੇਲੇ ਦੇ ਤ੍ਰਿਭਵਨ ਗੁਪਤਾ ਬਣੇ ਪ੍ਰਧਾਨ ਪਟਿਆਲਾ : ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ.) ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਅਤੇ ਗਰੀਨਮੈਨ ਭਗਵਾਨ ਦਾਸ ਜੁਨੇਜਾ ਦੀ ਸਰਪ੍ਰਸਤੀ ਹੇਠ ਹਰ ਸਾਲ ਲਗਾਏ ਜਾਂਦੇ ਦੁਸਹਿਰੇ ਮੇਲੇ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮੀਟਿੰਗ ਅਕਸ਼ੇ ਗੋਪਾਲ ਦੇ ਸਹਿਯੋਗ ਸਦਕਾ ਹੋਟਲ ਫਲਾਈਓਵਰ ਕਲਾਸਿਕ ਵਿੱਚ ਕੀਤੀ ਗਈ। ਇਸ ਮੌਕੇ ਐਸ. ਐਸ. ਟੀ. ਨਗਰ ਦੁਸ਼ਹਿਰਾ ਗਰਾਊਂਡ, ਨੇੜੇ ਪੋਲੀਟੈਕਨੀਕਲ ਕਾਲਜ (ਲੜਕੀਆਂ) ਵਿਖੇ ਮਨਾਏ ਜਾ ਰਹੇ 17ਵੇਂ ਦੁਸ਼ਹਿਰੇ ਮੇਲੇ ਦੇ ਲਈ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਰਵਸੰਮਤੀ ਨਾਲ ਤ੍ਰਿਭੁਵਨ ਗੁਪਤਾ ਨੂੰ ਪ੍ਰਧਾਨ ਚੁਣਿਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਮੇਲੇ 'ਤੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਰੰਗੀਨ ਰੌਸ਼ਨੀਆਂ ਨਾਲ ਸਜਾ ਕੇ ਅਗਨ ਭੇਂਟ ਕੀਤੇ ਜਾਣਗੇ । ਰੰਗਬਿਰੰਗੀ ਆਤਿਸ਼ਬਾਜ਼ੀ ਖਿੱਚ ਦਾ ਕੇਂਦਰ ਬਣੇਗੀ। ਅਤੇ ਹੋਰ ਇਸ ਮੇਲੇ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸਲਾਹ ਮਸ਼ਵਰੇ ਕੀਤੇ ਗਏ। ਇਸ ਮੌਕੇ 'ਤੇ ਸੰਜੇ ਗੋਇਲ (ਚੇਅਰਮੈਨ), ਇੰਜ. ਨਰਿੰਦਰ ਸਿੰਘ (ਸੀਨੀਅਰ ਪ੍ਰਧਾਨ ), ਸੰਜੀਵ ਸਿੰਗਲਾ (ਪ੍ਰਧਾਨ), ਅਕਸ਼ੇ ਗੋਪਾਲ (ਸਰਪ੍ਰਸਤ) ਡਾ. ਸੱਤਿਆਪਾਲ ਸਲੂਜਾ, ਸੁਰਿੰਦਰ ਮੋਹਨ ਸਿੰਗਲਾ, ਹਰਮੇਸ਼ ਸਿੰਗਲਾ, ਦਰਸ਼ਨ ਜਿੰਦਲ, ਬੀਰ ਚੰਦ ਖੁਰਮੀ, ਬਲਜਿੰਦਰ ਸਿੰਘ ਭਾਨਰਾ, ਇਜ. ਦਿਨੇਸ਼ ਮਰਵਾਹਾ, ਸੁਨੀਤਾ ਪਾਲ, ਸੋਨੀਆ ਬਘੇਲ, ਮਮਤਾ ਠਾਕੁਰ, ਲਲਿਤਾ ਰਾਉ ਡਾ. ਧਰਮਿੰਦਰ ਸੰਧੂ, ਪਿੰਕੀ ਦਿਗਵਿਜੈ ਸਿੰਘ ਅਤੇ ਨਵਨੀਤ ਵਾਲੀਆ ਮੌਜੂਦ ਰਹੇ।
Related Post
Popular News
Hot Categories
Subscribe To Our Newsletter
No spam, notifications only about new products, updates.