post

Jasbeer Singh

(Chief Editor)

Punjab

ਥਾਣਾ ਵੈਰੋਂਵਾਲ ਦੀ ਪੁਲਸ ਨੇ ਜਿ਼ਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਇਕ ਕਿਸਾਨ ਉੱਪਰ ਕੇਸ ਦਰਜ

post-img

ਥਾਣਾ ਵੈਰੋਂਵਾਲ ਦੀ ਪੁਲਸ ਨੇ ਜਿ਼ਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਇਕ ਕਿਸਾਨ ਉੱਪਰ ਕੇਸ ਦਰਜ ਤਰਨਤਾਰਨ : ਪੰਜਾਬ ਦੇ ਜਿ਼ਲਾ ਤਰਨਤਾਰਨ ਦੇ ਪਿੰਡ ਚੱਕ ਕਰੇ ਖਾਂ ਵਿਖੇ ਪਰਾਲੀ ਨੂੰ ਅੱਗ ਲਗਾਏ ਜਾਣ ਦੀ ਘਟਨਾ ਸੈਟਲਾਈਟ ਰਾਂਹੀ ਮਿਲਣ ਦੀ ਨੋਡਲ ਅਫਸਰ ਵੱਲੋਂ ਜਾਂਚ ਕਰਨ ਉਪਰੰਤ ਥਾਣਾ ਵੈਰੋਂਵਾਲ ਦੀ ਪੁਲਸ ਨੇ ਜਿ਼ਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਇਕ ਕਿਸਾਨ ਉੱਪਰ ਕੇਸ ਦਰਜ ਕੀਤਾ ਹੈ। ਗੁਰਜੀਤ ਸਿੰਘ ਸਰਵੇਅਰ ਭੂਮੀ ਤੇ ਜਲ ਸੰਭਾਲ ਵਿਭਾਗ ਖਡੂਰ ਸਾਹਿਬ ਨੇ ਥਾਣਾ ਵੈਰੋਂਵਾਲ ਵਿਖੇ ਦਿੱਤੀ ਸੂਚਨਾ ’ਚ ਦੱਸਿਆ ਕਿ 15 ਸਤੰਬਰ ਨੂੰ ਪੀਆਰਐੱਸਸੀ ਲੁਧਿਆਣਾ ਨੇ ਪਰਾਲੀ ਸਾੜਨ ਸਬੰਧੀ ਇਕ ਲੁਕੇਸ਼ਨ ਭੇਜੀ ਸੀ। ਜਿਸਦੀ ਪੜਤਾਲ ਕਰਦਿਆਂ ਉਨ੍ਹਾਂ ਨੇ ਮੌਕਾ ਵੇਖਿਆ ਤਾਂ ਉਥੇ ਝੋਨੇ ਦੀ ਪਰਾਲੀ ਨੂੰ ਸੜਿਆ ਪਾਇਆ ਗਿਆ।ਲੋਕਾਂ ਨੇ ਦੱਸਿਆ ਕਿ ਇਹ ਖੇਤ ਨਵਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਚੱਕ ਕਰੇ ਖਾਂ ਦਾ ਹੈ। ਦੂਜੇ ਪਾਸੇ ਥਾਣਾ ਵੈਰੋਂਵਾਲ ਦੇ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਨਵਦੀਪ ਸਿੰਘ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 223 ਤਹਿਤ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

Related Post