July 6, 2024 01:48:00
post

Jasbeer Singh

(Chief Editor)

Latest update

ਅੱਗ ਦੀ ਲਪੇਟ 'ਚ ਆਈ ਟਰਾਈਡੈਂਟ ਫੈਕਟਰੀ, ਬਰਨਾਲਾ 'ਚ ਦੇਰ ਰਾਤ ਵੱਖ-ਵੱਖ ਥਾਵਾਂ 'ਤੇ ਲੱਗੀ ਅੱਗ

post-img

ਜ਼ਿਲਾ ਬਰਨਾਲਾ ਚ ਬੁੱਧਵਾਰ ਦੇਰ ਰਾਤ ਤੇਜ਼ ਝੱਖੜ ਹਨੇਰੀ ਕਾਰਨ ਜ਼ਿਲੇ ਵਿੱਚ ਵੱਖ- ਵੱਖ ਚਾਰ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਟਰਾਈਡੈਂਟ, ਆਈਓਐਲ ਧੌਲਾ ਫੈਕਟਰੀ ਵਿਖੇ ਲੱਗੀ ਅੱਗ ਦੀਆਂ ਲਾਟਾਂ ਦੂਰ- ਦੂਰ ਪਿੰਡਾਂ ਤੱਕ ਨਜ਼ਰੀਂ ਪਈਆਂ। ਇਸ ਤੋਂ ਇਲਾਵਾ ਪਿੰਡ ਠੀਕਰੀਵਾਲ ਮਹਿਲ ਕਲਾਂ ਅਤੇ ਬਡਬਰ ਵਿਖੇ ਤੇਜ਼ ਹਨੇਰੀ ਕਾਰਨ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਓ ਗੱਡੀਆਂ ਅੱਗ ਤੇ ਕਾਬੂ ਪਾਉਣ ਵਿੱਚ ਜੁੱਟੀਆਂ ਹੋਈਆਂ ਹਨ। ਟਰਾਈਡੈਂਟ ਵਿੱਚ ਲੱਗੀ ਭਿਆਨਕ ਅੱਗ ਦੇ ਮੱਦੇ ਨਜ਼ਰ ਨੇੜਲੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ, ਫੈਕਟਰੀ 'ਚ ਜਮਾਂ ਕੀਤੀ ਗਈ ਤੂੜੀ ਨੂੰ ਅੱਗ ਲੱਗਣ 'ਤੇ ਪੂਰੀ ਫੈਕਟਰੀ ਅੱਗ ਦੀ ਲਪੇਟ ' ਚ ਆ ਗਈ ਹੈ। ਇਸ ਨਾਲ ਨੇੜਲੇ ਪਿੰਡ ਭੈਣੀ, ਜੱਸਾ, ਫਤਿਹਗੜ੍ਹ ,ਛੰਨਾ, ਧੌਲਾ ਦੇ ਲੋਕਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਤੇ ਜਾਨ- ਮਾਲ ਨੂੰ ਖਤਰਾ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਬਰਨਾਲਾ -ਮਾਨਸਾ ਹਾਈਵੇ ਰੋਡ ਸਣੇ ਫੈਕਟਰੀ ਦੇ ਚਾਰੇਪਾਸੇ ਪਿੰਡਾਂ ਨੂੰ ਜਾਣ ਵਾਲ਼ੀਆਂ ਲਿੰਕ ਸੜਕਾਂ 'ਤੇ ਜਾਣ ਦੀ ਪੂਰਨ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਬਰਨਾਲਾ ਦੇ ਨਾਲ ਲੱਗਦੇ ਜਿਲ੍ਹਿਆਂ ਚੋਂ ਅੱਗ ਬੁਝਾਊ ਗੱਡੀਆਂ ਪੁੱਜਣ ਲੱਗੀਆਂ ਹਨ। ਸੋਸ਼ਲ ਮੀਡੀਆ 'ਤੇ ਵੀ ਲੋਕ ਅੱਗ ਤੇ ਕਾਬੂ ਪਾਉਣ ਅਤੇ ਪਿੰਡ ਵਾਸੀਆਂ ਨੂੰ ਬਚਾਉਣ ਲਈ ਅਪੀਲਾਂ ਕਰਨ ਲੱਗੇ ਹਨ। ਟਰਾਈਡੈਂਟ ਗਰੁੱਪ ਦੇ ਮਾਲਕ ਪਦਮ ਸ਼੍ਰੀ ਡਾਕਟਰ ਰਜਿੰਦਰ ਗੁਪਤਾ ਨੇ ਸੋਸ਼ਲ ਮੀਡੀਆ 'ਤੇ ਮੈਸੇਜ ਕਰ ਕੇ ਦੱਸਿਆ ਕਿ ਫੈਕਟਰੀ ਦੇ ਅੰਦਰ ਭਿਆਨਕ ਅੱਗ ਲੱਗੀ ਹੈ ਜੋ ਕਾਬੂ ਵਿੱਚ ਨਹੀਂ ਹੈ।

Related Post