
ਅਣਲੋਡਿੰਗ ਦੀ ਸਮੱਸਿਆ ਨੂੰ ਲੈ ਕੇ ਟਰੱਕ ਆਪਰੇਟਰਾਂ ਵੱਲੋਂ ਰੋਸ ਪ੍ਰਦਰਸ਼ਨ
- by Jasbeer Singh
- May 7, 2025

ਅਣਲੋਡਿੰਗ ਦੀ ਸਮੱਸਿਆ ਨੂੰ ਲੈ ਕੇ ਟਰੱਕ ਆਪਰੇਟਰਾਂ ਵੱਲੋਂ ਰੋਸ ਪ੍ਰਦਰਸ਼ਨ ਨਾਭਾ ਦੇ ਛੱਟਾਵਾਲਾ ਵਿਖੇ ਬੀ. ਐੱਲ. ਆਰ. ਸੀਲੋ ਪਲਾਂਟ ਅਧਿਕਾਰੀਆਂ `ਤੇ ਬੇਧਿਆਨੀ ਦੇ ਦੋਸ਼ ਨਾਭਾ, 7 ਮਈ : ਨਾਭਾ ਦੇ ਛੀਟਾਂਵਾਲਾ ਵਿਖੇਬੀ ਐਲ. ਆਰ ਪ੍ਰਾਈਵੇਟ ਲਿਮਿਟਡ ਸਿਲੋ ਪਲਾਂਟ ਦੇ ਅੰਦਰ ਕਣਕ ਦੀ ਅਨੁਲੋਡਿੰਗ ਨੂੰ ਲੈ ਕੇ ਟਰੱਕ ਆਪਰੇਟਰ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਅੱਜ ਟਰੱਕਆਪ੍ਰੇਟਰਾਂ ਵੱਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਪਲਾਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ । ਟਰੱਕ ਆਪਰੇਟਰਾਂ ਨੇ ਇਕੱਠੇ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਕ ਹਫਤੇ ਤੋਂ ਕਣਕ ਦੀ ਅਨਲੋਡਿੰਗ ਦਾ ਇਤਜ਼ਾਰ ਕਰ ਰਹੇ ਹਨ, ਜਿਸ ਨਾਲ ਉਹ ਪ੍ਰੇਸ਼ਾਨ ਹਨ ਅਤੇ ਨਾ ਹੀ ਆਪਣੇ ਟਰੱਕਾਂ ਦਾ ਖਰਚਾ ਕੱਢ ਸਕਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰਾਤ ਦੇ ਹਨੇਰੇ `ਚ ਟਰੱਕ ਆਪ੍ਰੇਟਰ ਜਿਸ ਤਰ੍ਹਾਂ ਅਨਲੋਡਿੰਗ ਦਾ ਇੰਤਜ਼ਾਰ ਕਰ ਰਹੇ ਹਨ, ਕੋਈ ਵੀ ਸ਼ਰਾਰਤੀ ਅਨਸਰ ਉਨ੍ਹਾਂ ਦਾ ਨੁਕਸਾਨ ਕਰ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਆਪਣੀਆਂ ਪ੍ਰੇਸ਼ਾਨੀਆਂ ਰੱਖ ਚੁੱਕੇ ਹਨ ਪਰ ਕਿਸੇ ਵੱਲੋਂ ਵੀ ਉਨ੍ਹਾਂ ਦੀ ਪ੍ਰੇਸ਼ਾਨੀ ਵੱਲ ਧਿਆਨ ਨਹੀਂ ਦਿੱਤਾ ਗਿਆ। ਟਰੱਕ ਆਪੇਟਰਾਂ ਵੱਲੋਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਛੇਤੀ ਹੱਲ ਨਹੀਂ ਹੁੰਦਾ ਤਾਂ ਟਰੱਕ ਯੂਨੀਅਨ ਦੀ ਹੜ੍ਹਤਾਲ ਕਰਕੇ ਪੂਰਾ ਕੰਮ ਬੰਦ ਕਰ ਦਿੱਤਾ ਜਾਵੇਗਾ। ਇਸ ਮਸਲੇ ਤੇ ਸਿੱਲੇ ਪਲਾਂਟ ਦੇ ਅਧਿਕਾਰੀ ਅਤੇ ਐਫ. ਸੀ. ਆਈ. ਨਾਭਾ ਦੇ ਅਧਿਕਾਰੀਆਂ ਨੇ ਕੁੱਝ ਵੀ ਕਹਿਣ ਤੋ਼ ਇਨਕਾਰ ਕਰ ਦਿੱਤਾ। ਫੋਨ `ਤੇ ਗੱਲ ਕਰਦਿਆਂ ਐੱਸ. ਡੀ. ਐੱਮ. ਮੈਡਮ ਵਿਜੇ ਇਸ਼ਮੀਤ ਸਿੰਘ ਨੇ ਇਹ ਵਿਸ਼ਵਾਸ ਦਵਾਇਆ ਕਿ ਉਹ ਜਲਦ ਇਸ ਮਸਲੇ `ਤੇ ਡੀ. ਐੱਫ. ਐੱਸ. ਸੀ. ਪਟਿਆਲਾ ਦੀ ਡਿਊਟੀ ਲਾਉਣਗੇ ਅਤੇ ਸਮੱਸਿਆ ਦਾ ਹੱਲ ਜਲਦੀ ਕਰਨਗੇ। ਹੈਰਾਨੀ ਦੀ ਗੱਲ ਇਹ ਹੈ ਕਿ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਕਈ ਵਾਰ ਪਲਾਂਟ ਨੂੰ ਚਿੱਠੀ ਪੱਤਰ ਕੱਢ ਕੇ ਇਸ ਸਮੱਸਿਆ ਦੇ ਹੱਲ ਲਈ ਜਵਾਬ ਤਲਬੀ ਕੀਤੀ ਗਈ ਹੈ, ਫਿਰ ਵੀ ਹਲੇ ਤੱਕ ਅਨਲੋਡਿੰਗ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨਿਕ ਅਧਿਕਾਰੀ ਕਦੋਂ ਤੱਕ ਟਰੱਕ ਆਪਰੇਟਰਾਂ ਦੀ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕੋਸ਼ਿਸ਼ ਕਰਦੇ ਹਨ। ਇਸ ਮੌਕੇ ਟਰੱਕ ਆਪਰੇਟਰਾਂ ਸਰਬਜੀਤ ਸਿੰਘ ਸੈਣੀ, ਜਤਿੰਦਰ ਸਿੰਘ, ਬੇਅੰਤ ਸਿੰਘ, ਵਿਜੇ ਕੁਮਾਰ ਠੇਕੇਦਾਰ, ਗੁਰਵਿੰਦਰ ਸਿੰਘ ਪੱਪੀ ਸਰਪੰਚ, ਜੋਗਿੰਦਰ ਸਿੰਘ, ਬਲਦੇਵ ਰਾਜ, ਹਾਕਮ ਸਿੰਘ, ਇੰਦਰਜੀਤ ਸਿੰਘ, ਗੁਲਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ `ਚ ਟਰੱਕ ਆਪਰੇਟਰ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.