ਲੁਧਿਆਣਾ ਵਿਖੇ ਹੋਈ ਹੈ ਸੱਚਾਈ ਦੀ ਜਿੱਤ : ਬਲਜਿੰ ਦਰ ਸਿੰ ਘ ਢਿਲੋ - ਪੰਜਾਬ ਦੀ ਤਰੱਕੀ ਲਈ ਹਮੇਸ਼ਾ ਰਹਾਂਗੇ ਅੱਗੇ ਪਟਿਆਲਾ, 25 ਜੂਨ : ਆਮ ਆਦਮੀ ਪਾਰਟੀ ਦੇਸੀਨੀਅਰ ਨੇਤਾ ਬਲਜਿੰਦਰ ਸਿੰਘ ਢਿਲੋ ਨੇ ਲੁਧਿਆਣਾ ਵਿਧਾਨ ਸਭਾ ਹਲਕੇ ਚ ਆਪ ਉਮੀਦਵਾਰ ਦੀ ਸ਼ਾਨਦਾਰ ਜਿੱਤ ਤੇ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਆਮ ਲੋਕਾਂ ਦੇ ਵਿਸ਼ਵਾਸ ਅਤੇ ਭਰੋਸੇ ਤੇ ਸੱਚਾਈ ਦੀ ਜਿੱਤ ਹੈ । ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵੋਟਰਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਪੰਜਾਬ ਵਿੱਚ ਰਾਜਨੀਤੀ ਸਾਫ ਨੀਤੀਆਂ, ਪੜ੍ਹੇ-ਲਿਖੇ ਲੀਡਰਸ਼ਿਪ ਤੇ ਚੱਲੇਗੀ । ਇਹ ਜਿੱਤ ਉਸ ਹਰ ਮਜ਼ਦੂਰ, ਕਿਸਾਨ, ਨੌਜਵਾਨ ਅਤੇਮਹਿਲਾ ਦੀ ਹੈ ਜੋ ਬਦਲਾਅ ਚਾਹੁੰਦੇ ਸਨ, ਇਸ ਲਈ ਲੋਕਾਂ ਨੇ ਭਾਰੀ ਵੋਟਾਂ ਨਾਲ ਆਪ ਉਮੀਦਵਾਰ ਨੂੰ ਜਿਤਾਇਆ ਹੈ । ਬਲਜਿੰਦਰ ਢਿਲੋ ਨੇ ਇਹ ਵੀ ਕਿਹਾ ਕਿ ਜਿੱਤ ਮਗਰੋਂ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ । "ਅਸੀਂ ਪੰਜਾਬ ਦੀ ਤਰੱਕੀ ਲਈ ਹਮੇਸ਼ਾ ਅੱਗੇ ਰਹਾਂਗੇ । ਆਉਣ ਵਾਲੇ ਸਮੇਂਵਿੱਚ ਆਮ ਆਦਮੀ ਪਾਰਟੀ ਹਰ ਹਲਕੇ ਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਏਗੀ ਅਤੇ ਲੋਕਾਂ ਲਈ ਬਣਦਾ ਵਿਕਾਸ ਕਰਵਾਇਆ ਜਾਵੇਗਾ ।
