
ਮਾਤਾ ਕੁਸ਼ੱਲਿਆ ਹਸਪਤਾਲ ਦੇ ਸਫ਼ਾਈ ਕਰਮਚਾਰੀਆਂ ਨੂੰ ਦੋ ਰੋਜ਼ਾ ਟ੍ਰੇਨਿੰਗ ਕਰਵਾਈ
- by Jasbeer Singh
- February 26, 2025

ਮਾਤਾ ਕੁਸ਼ੱਲਿਆ ਹਸਪਤਾਲ ਦੇ ਸਫ਼ਾਈ ਕਰਮਚਾਰੀਆਂ ਨੂੰ ਦੋ ਰੋਜ਼ਾ ਟ੍ਰੇਨਿੰਗ ਕਰਵਾਈ ਪਟਿਆਲਾ, 26 ਫਰਵਰੀ : ਸਵੱਛ ਭਾਰਤ ਮਿਸ਼ਨ ਦੇ ਅੰਤਰਗਤ ਅਮਰ ਜੋਤੀ ਯੁਵਕ ਸੰਘਾ ਅਤੇ ਰੈਕਿਟ ਦੇ ਸਹਿਯੋਗ ਨਾਲ ਹਾਰਪਿਕ ਵਰਲਡ ਟਾਇਲਟ ਕਾਲਜ ਪਟਿਆਲਾ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਦੇ ਸਾਰੇ ਸਫ਼ਾਈ ਕਰਮਚਾਰੀਆਂ ਲਈ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕੀਤਾ ਗਿਆ। ਟ੍ਰੇਨਿੰਗ ਦੇ ਦੌਰਾਨ ਸਫ਼ਾਈ ਕਰਮਚਾਰੀਆਂ ਨੂੰ ਨਿੱਜੀ ਸਫ਼ਾਈ ਦੇ ਸਬੰਧ ਜਾਣਕਾਰੀ ਦਿੱਤੀ ਗਈ ਤੇ ਦੱਸਿਆ ਗਿਆ ਕਿ ਕੰਮ ਦੇ ਦੌਰਾਨ ਅਸੀਂ ਸੇਫ਼ਟੀ ਗੇਅਰ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਸੇਫ਼ਟੀ ਗੇਅਰ ਸਾਡੇ ਲਈ ਕਿਉਂ ਜ਼ਰੂਰੀ ਹਨ । ਪ੍ਰੋਗਰਾਮ ਟਰੇਨਰ ਜਸਵੀਰ ਸਿੰਘ ਨੇ ਦੱਸਿਆ ਕਿ ਖ਼ਾਸ ਕਰਕੇ ਕੰਮ ਵਾਲੇ ਸਥਾਨ ਤੇ ਸਾਨੂੰ ਕਿਸ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਬਾਰੇ ਟ੍ਰੇਨਿੰਗ ਦੇ ਦੌਰਾਨ ਵੱਖ-ਵੱਖ ਸੈਸ਼ਨ ਲਗਾਏ ਗਏ। ਪਹਿਲੇ ਸੈਸ਼ਨ ਦੇ ਵਿੱਚ ਹਾਰਪਿਕ ਵਰਲਡ ਟਾਇਲਟ ਕਾਲਜ ਬਾਰੇ ਜਾਣਕਾਰੀ ਦਿੱਤੀ ਗਈ ਕੀ ਇਹ ਕਾਲਜ ਕਿਸ ਤਰ੍ਹਾਂ ਕੰਮ ਕਰਦਾ ਹੈ ਦੂਜੇ ਸੈਸ਼ਨ ਦੇ ਵਿੱਚ ਵੀਡੀਓ ਦੇ ਮਾਧਿਅਮ ਰਾਹੀਂ ਸੇਫ਼ਟੀ ਗੇਅਰ ਬਾਰੇ ਜਾਣੂ ਕਰਵਾਇਆ ਗਿਆ । ਤੀਜੇ ਸੈਸ਼ਨ ਦੇ ਵਿੱਚ ਸਫ਼ਾਈ ਕਰਮਚਾਰੀਆਂ ਦੇ ਵਿਅਕਤੀਗਤ ਸਨਮਾਨ ਦੀ ਗੱਲ ਕੀਤੀ ਗਈ । ਚੌਥੇ ਸੈਸ਼ਨ ਵਿੱਚ ਸਰਕਾਰ ਵੱਲੋਂ ਵੱਖ-ਵੱਖ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਟ੍ਰੇਨਿੰਗ ਵਿੱਚ ਮੌਜੂਦ ਮੈਡਮ ਦਲਜੀਤ ਕੌਰ ਨਰਸ ਸੁਪਰਡੈਂਟ ਦੁਆਰਾ ਸਫ਼ਾਈ ਕਰਮਚਾਰੀਆਂ ਨੂੰ ਸੇਫ਼ਟੀ ਗੇਅਰ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸਾਨੂੰ ਆਪਣੇ ਸਰੀਰ ਨੂੰ ਸਵੱਛ ਰੱਖਣਾ ਬਹੁਤ ਜ਼ਰੂਰੀ ਹੈ ਸਮੇਂ ਸਮੇਂ ਤੇ ਸਰੀਰ ਦਾ ਚੈੱਕ ਅੱਪ ਕਰਵਾਉਣਾ ਚਾਹੀਦਾ ਹੈ, ਉਹਨਾਂ ਨਾਲ ਮੌਜੂਦ ਮੈਡਮ ਮਨਜੀਤ ਕੌਰ ਦੁਆਰਾ ਵੀ ਸਫ਼ਾਈ ਕਰਮਚਾਰੀਆਂ ਦੇ ਸਨਮਾਨ ਦੀ ਗੱਲ ਕੀਤੀ ਗਈ ਜੋ ਸਫ਼ਾਈ ਕਰਮਚਾਰੀ ਕੰਮ ਦੇ ਦੌਰਾਨ ਪੂਰਨ ਸੇਫ਼ਟੀ ਗੇਅਰ ਵਰਤਦੇ ਸਨ ਉਨ੍ਹਾਂ ਨੂੰ ਸਨਮਾਨ ਵੀ ਕੀਤਾ ਗਿਆ । ਦੂਜੇ ਦਿਨ ਦੇ ਸੈਸ਼ਨ ਅਮਨਦੀਪ ਸਿੰਘ ਵੱਲੋਂ ਇੱਕ ਸੈਸ਼ਨ ਮੈਡੀਟੇਸ਼ਨ ਦਾ ਵੀ ਲਗਾਇਆ ਗਿਆ ਤਾਂ ਜੋ ਸਫ਼ਾਈ ਕਰਮਚਾਰੀਆਂ ਦਾ ਮਨੋਬਲ ਬਣਿਆ ਰਹੇ ਦੂਸਰੇ ਦਿਨ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਸਫ਼ਾਈ ਕਰਮਚਾਰੀਆਂ ਨੂੰ ਸੇਫ਼ਟੀ ਕਿੱਟ ਵੀ ਵੰਡੀ ਗਈ ਇਸ ਪ੍ਰੋਗਰਾਮ ਦੇ ਵਿੱਚ ਮਾਤਾ ਕੁਸ਼ੱਲਿਆ ਹਸਪਤਾਲ ਤੋਂ ਹੋਰ ਸੀਨੀਅਰ ਡਾਕਟਰ ਸਾਹਿਬਾਨ ਅਤੇ ਸਟਾਫ਼ ਵੀ ਮੌਜੂਦ ਰਿਹਾ ।
Related Post
Popular News
Hot Categories
Subscribe To Our Newsletter
No spam, notifications only about new products, updates.