post

Jasbeer Singh

(Chief Editor)

Latest update

ਪੰਜਾਬ ਦੀ ਅੰਡਰ 23 ਕ੍ਰਿਕਟ ਟੀਮ ਵਿੱਚ ਚੁਣੇ ਗਏ ਪਟਿਆਲਾ ਦੇ ਦੋ ਖਿਡਾਰੀ

post-img

ਪੰਜਾਬ ਦੀ ਅੰਡਰ 23 ਕ੍ਰਿਕਟ ਟੀਮ ਵਿੱਚ ਚੁਣੇ ਗਏ ਪਟਿਆਲਾ ਦੇ ਦੋ ਖਿਡਾਰੀ ਪਟਿਆਲਾ 17 ਦਸੰਬਰ : ਬੀਤੇ ਦਿਨੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਭਾਰਤੀ ਕ੍ਰਿਕਟ ਕੰਟਰੋਲ (ਬੀ. ਸੀ. ਸੀ. ਆਈ.) ਵੱਲੋਂ ਕਰਵਾਈ ਜਾਂਦੀ ਮਰਦਾਂ ਦੀ ਅੰਡਰ 23 ਟੀਮ ਦੀ ਚੋਣ ਕੀਤੀ ਗਈ। ਇਸ ਟੀਮ ਵਿੱਚ ਕੁੱਲ 15 ਖਿਡਾਰੀ ਚੁਣੇ ਗਏ ਜਿਨਾਂ ਵਿੱਚੋਂ ਪਟਿਆਲਾ ਸ਼ਹਿਰ ਦੇ ਦੋ ਖਿਡਾਰੀ ਹਰਜਸ ਸਿੰਘ ਤੇ ਆਰੀਆਮਾਨ ਧਾਲੀਵਲ ਦੀ ਚੋਣ ਹੋਈ । ਇਹ ਦੋਵੇਂ ਖਿਡਾਰੀ ਜੋ ਪਟਿਆਲਾ ਦੀ ਕ੍ਰਿਕਟ ਹੱਬ ਅਕਾਦਮੀ ਵਿੱਚ ਪ੍ਰੈਕਟਿਸ ਕਰਦੇ ਹਨ ਦੀ ਚੋਣ ਪ੍ਰਤੀ ਖੁਸ਼ੀ ਪ੍ਰਗਟ ਕਰਦਿਆਂ ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਭਾਰਤੀ ਕ੍ਰਿਕਟ ਕੰਟਰੋਲ ਵੱਲੋਂ ਕਰਵਾਏ ਜਾਂਦੇ ਅੰਡਰ 23 ਬਹੁਤ ਦਿਨੀ ਮੈਚ ਵਿੱਚ ਵੀ ਇਹਨਾਂ ਦੋਨਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਹਰਜਸ ਸਿੰਘ ਜੋ ਕਿ ਇੱਕ ਆਫ ਸਪਿਨਰ ਹੋਣ ਦੇ ਨਾਲ ਨਾਲ ਇੱਕ ਚੰਗਾ ਬੱਲੇਬਾਜ਼ ਵੀ ਹੈ। ਬੀ ਸੀ ਸੀ ਆਈ ਦੇ ਟੂਰਨਾਮੈਂਟ ਸੀ ਕੇ ਨਾਇਡੂ ਵਿੱਚ ਹਰਜਸ ਸਿੰਘ ਦੀਆਂ ਪੰਜ ਮੈਚਾਂ ਵਿੱਚ 21 ਵਿਕਟਾਂ ਸਨ।ਕੋਚ ਸੰਧੂ ਨੇ ਅੱਗੇ ਦੱਸਿਆ ਕਿ ਇਹ ਦੋਵੇਂ ਖਿਡਾਰੀ ਬਹੁਤ ਮਿਹਨਤੀ ਹਨ ਤੇ ਉਹਨਾਂ ਨੇ ਉਮੀਦ ਪ੍ਰਗਟ ਕੀਤੀ ਕਿ ਦੋਵੇਂ ਖਿਡਾਰੀ ਜਲਦੀ ਹੀ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੋਣ ਕੇ ਪਟਿਆਲਾ ਸ਼ਹਿਰ ਤੇ ਸੂਬੇ ਦਾ ਨਾਂ ਰੋਸ਼ਨ ਕਰਨਗੇ ।

Related Post