July 6, 2024 00:48:57
post

Jasbeer Singh

(Chief Editor)

Patiala News

ਨਾਭਾ ਕਾਲਜ ’ਚ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਪ੍ਰੋਫੈਸਰ ਬਰਖ਼ਾਸਤ, ਲਾਇਬੇ੍ਰਰੀਅਨ ਤੇ ਸਹਾਇਕ ਪ੍ਰੋਫੈਸਰ ਮੁਅੱਤਲ, ਪ੍ਰਿ

post-img

ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ’ਚ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਦੇ ਸਮੂਹਿਕ ਜਬਰ ਜਨਾਹ ਮਾਮਲੇ ’ਚ ਉਚੇਰੀ ਸਿੱਖਿਆ ਪ੍ਰਮੁੱਖ ਸਕੱਤਰ ਵੱਲੋਂ ਦੋ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲਾਇਬੇ੍ਰਰੀਅਨ ਤੇ ਇਕ ਸਹਾਇਕ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਕਾਲਜ ਦੇ ਪ੍ਰਿੰਸੀਪਲ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਘਟਨਾ ਦੀ ਜਾਂਚ ਸਬੰਧੀ ਪਿ੍ਰੰਸੀਪਲ ਸੈਕਟਰੀ ਉਚੇਰੀ ਸਿੱਖਿਆ ਵੱਲੋਂ ਸੁਮਨ ਲਤਾ ਪਿ੍ਰੰਸੀਪਲ ਗੌਰਮੈਂਟ ਕਾਲਜ ਲੁਧਿਆਣਾ, ਪਿ੍ਰੰਸੀਪਲ ਤਨਵੀਰ ਲਿਖਾਰੀ ਐੱਸਈਡੀ ਕਾਲਜ ਲੁਧਿਆਣਾ ਤੇ ਸਿਮਰਨਜੀਤ ਕੌਰ ਡਿਪਟੀ ਡੀਪੀਆਈ ਮੋਹਾਲੀ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਘਟਨਾ ਦੀ ਜਾਂਚ ਕਰ ਕੇ ਰਿਪੋਰਟ ਦੇਣ ਸਬੰਧੀ ਕਿਹਾ ਗਿਆ ਸੀ। ਇਸ ਸਬੰਧੀ ਉਕਤ ਕਮੇਟੀ ਵੱਲੋਂ ਜਾਂਚ ਕਰਨ ਉਪਰੰਤ ਪਿ੍ਰੰਸੀਪਲ ਸੈਕਟਰੀ ਉਚੇਰੀ ਸਿੱਖਿਆ ਨੂੰ ਆਪਣੀ ਰਿਪੋਰਟ ਸੌਂਪੀ ਗਈ। ਰਿਪੋਰਟ ਦੇ ਆਧਾਰ ’ਤੇ ਪਿ੍ਰੰਸੀਪਲ ਸੈਕਟਰੀ ਨੇ ਪ੍ਰੋਫੈਸਰ ਨਰਿੰਦਰ ਸਿੰਘ ਤੇ ਪ੍ਰੋਫੈਸਰ ਕਰਨਪ੍ਰੀਤ ਕੌਰ ਨੂੰ ਬਰਖ਼ਾਸਤ ਕਰਨ, ਲਾਇਬੇ੍ਰਰੀਅਨ ਚਰਨਜੀਤ ਕੌਰ ਤੇ ਸਹਾਇਕ ਪ੍ਰੋਫੈਸਰ ਅਰਾਧਨਾ ਕਾਮਰਾ ਨੂੰ ਮੁਅੱਤਲ ਕਰਨ ਅਤੇ ਪਿ੍ਰੰਸੀਪਲ ਹਰਤੇਜ ਕੌਰ ਬੱਲ ਨੂੰ ਅਹੁਦੇ ਤੋਂ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਮਾਮਲਾ ਪੀੜਤਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ, ਰੋਜ਼ਾਨਾ ਵਾਂਗ ਉਹ 27 ਮਾਰਚ ਨੂੰ ਵੀ ਕਾਲਜ ਗਈ ਤੇ ਕੋਈ ਕਲਾਸ ਨਾ ਹੋਣ ਕਰ ਕੇ ਉਹ ਕਾਲਜ ਦੀ ਪਾਰਕ ’ਚ ਬੈਠੀ ਸੀ। ਇਸੇ ਦੌਰਾਨ ਦਵਿੰਦਰ ਸਿੰਘ ਉਸ ਕੋਲ ਆਇਆ ਤੇ ਉਸ ਨਾਲ ਜ਼ਰੂਰੀ ਗੱਲ ਕਰਨ ਦਾ ਕਹਿ ਕੇ ਕਮਰੇ ’ਚ ਲੈ ਗਿਆ ਜਿੱਥੇ ਪਹਿਲਾਂ ਹੀ ਦੋ ਮੁੰਡੇ ਮੌਜੂਦ ਸਨ। ਕਮਰੇ ’ਚ ਦਾਖ਼ਲ ਹੁੰਦਿਆਂ ਹੀ ਇਕ ਮੁੰਡੇ ਨੇ ਕਮਰੇ ਦੇ ਦਰਵਾਜ਼ੇ ਦਾ ਕੁੰਡਾ ਲਾ ਦਿੱਤਾ ਤੇ ਦੂਜੇ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ। ਸ਼ਿਕਾਇਤਕਰਤਾ ਮੁਤਾਬਕ, ਉੱਥੇ ਤਿੰਨਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਤੇ ਬਦਨਾਮ ਕਰਨ ਦੀਆਂ ਧਮਕੀਆਂ ਦਿੱਤੀਆਂ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਕਾਲਜ ਪ੍ਰਬੰਧਕਾਂ ਵੱਲੋਂ ਵਰਤੀ ਗਈ ਲਾਪਰਵਾਹੀ ਸਬੰਧੀ ਉਚੇਰੀ ਸਿੱਖਿਆ ਪ੍ਰਮੁੱਖ ਸਕੱਤਰ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਸਨ।

Related Post