
ਸੜਕ ਹਾਦਸੇ ਮਾਮਲੇ ਵਿਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ 3 ਸਾਲ ਦੀ ਕੈਦ
- by Jasbeer Singh
- July 18, 2025

ਸੜਕ ਹਾਦਸੇ ਮਾਮਲੇ ਵਿਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ 3 ਸਾਲ ਦੀ ਕੈਦ ਨਵੀਂ ਦਿੱਲੀ, 18 ਜੁਲਾਈ 2025 : ਵਿਦੇਸ਼ੀ ਧਰਤੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰੰਦੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਸੜਕ ਹਾਦਸੇ ਦੇ ਇਕ ਮਾਮਲੇ ਵਿਚ ਕੈਨੇਡੀਅਨ ਕੋਰਟ ਨੇ ਸਜ਼਼ਾ ਸੁਣਾਉ਼ਂਦਿਆਂ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਦੱਸਣਯੋਗ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਦੋਹਾਂ ਨੂੰ ਦੇਸ਼ ਵਿਚੋ਼ ਚਲਦਾ ਵੀ ਕੀਤਾ ਜਾ ਸਕਦਾ ਹੈ। ਕੌਣ ਹਨ ਦੋਵੇਂ ਜਣੇ ਤੇ ਕੀ ਹੈ ਸਮੁੱਚਾ ਮਾਮਲਾ ਸਰੀ ਵਿਖੇ ਜਿਹੜੇ ਦੋ ਨੌਜਵਾਨਾਂ ਨੂੰ ਸਜ਼ਾ ਹੋਈ ਹੈ ਵਿਚ ਗਗਨਪ੍ਰੀਤ ਸਿੰਘ (22) ਅਤੇ ਜਗਦੀਪ ਸਿੰਘ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 27 ਜਨਵਰੀ 2024 ਨੂੰ ਸਰੀ ਦੀ 132ਵੀਂ ਸਟ੍ਰੀਟ ’ਤੇ ਵਾਪਰੇ ਇਸ ਹਾਦਸੇ ਵਿੱਚ ਦੋਵਾਂ ਨੇ ਇੱਕ ਵਿਅਕਤੀ ਨੂੰ ਆਪਣੀ ਕਾਰ ਹੇਠ ਕਰੀਬ ਸਵਾ ਕਿਲੋਮੀਟਰ ਤੱਕ ਘੜੀਸਿਆ ਅਤੇ ਫਿਰ ਉਸ ਦੀ ਲਾਸ਼ ਨੂੰ ਇੱਕ ਬੰਦ ਗਲੀ ਵਿੱਚ ਸੁੱਟ ਕੇ ਫਰਾਰ ਹੋ ਗਏ।ਦੋਵਾਂ ਨੇ ਖ਼ਤਰਨਾਕ ਡ੍ਰਾਈਵਿੰਗ, ਮੌਕੇ ਤੋਂ ਭੱਜਣ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਦੋਸ਼ ਹਨ ਤੇ ਇਨ੍ਹਾਂ ਦੋਸ਼ਾਂ ਨੂੰ ਦੋਹਾਂ ਨੇ ਕਬੂਲ ਵੀ ਕਰ ਲਿਆ ਹੈ ।