
ਤੇਜ਼ ਰਫ਼ਤਾਰ ਕਾਰ ਦੀ ਚਪੇਟ ਵਿਚ ਆਉਣ ਤੇ ਦੋ ਔਰਤ ਦੀ ਮੌਤ ਤੇ ਬੱਚੀ ਜ਼ਖ਼ਮੀ
- by Jasbeer Singh
- October 30, 2024

ਤੇਜ਼ ਰਫ਼ਤਾਰ ਕਾਰ ਦੀ ਚਪੇਟ ਵਿਚ ਆਉਣ ਤੇ ਦੋ ਔਰਤ ਦੀ ਮੌਤ ਤੇ ਬੱਚੀ ਜ਼ਖ਼ਮੀ ਗੁਰਦਾਸਪੁਰ : ਥਾਣਾ ਬਹਿਰਾਮਪੁਰ ਅਧੀਨ ਪੈਂਦੇ "ਰਾਏਪੁਰ" ਵਿਖੇ ਤੇਜ਼ ਰਫ਼ਤਾਰ ਕਾਰ ਨੇ ਇਕ ਬੱਚੀ ਤੇ 2 ਔਰਤਾਂ ਜਿਨ੍ਹਾਂ ਵਿਚ ਇਕ ਮਹਿਲਾ ਅਧਿਆਪਕ ਸੀ, ਨੂੰ ਟੱਕਰ ਮਾਰ ਦਿੱਤੀ। ਹਾਦਸੇ ਚ ਦੋਵਾਂ ਔਰਤਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦਕਿ ਬੱਚੀ ਜ਼ਖ਼ਮੀ ਹੋ ਗਏ । ਬੱਚੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ । ਜਿਸ ਸਮੇਂ ਹਾਦਸਾ ਹੋਇਆ ਬੱਚੀ ਅਤੇ ਔਰਤਾਂ ਸੜਕ ਦੇ ਕੰਢੇ `ਤੇ ਖੜੀਆਂ ਸਨ । ਤਿੰਨਾਂ ਨੂੰ ਟੱਕਰ ਮਾਰਦੇ ਹੋਏ ਕਾਰ ਦੁਕਾਨ ਚ ਜਾ ਵੱਜੀ । ਮ੍ਰਿਤਕ ਔਰਤਾਂ ਦੀ ਪਛਾਣ ਸੁਧਾ ਸ਼ਰਮਾ ਤੇ ਕ੍ਰਿਸ਼ਨਾ ਕੁਮਾਰੀ ਵਾਸੀ ਈਸਾਪੁਰ ਵਜੋਂ ਵਜੋਂ ਹੋਈ ਹੈ । ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.