post

Jasbeer Singh

(Chief Editor)

Punjab

ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ

post-img

ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ ਦਿੜ੍ਹਬਾ ਮੰਡੀ, 23 ਨਵੰਬਰ 2025 : ਸੰਗਰੂਰ ਜਿ਼ਲ੍ਹੇ ਦੇ ਪਿੰਡ ਕਾਕੂਵਾਲਾ ਨੇੜੇ ਕੌਮੀ ਰਾਜ ਮਾਰਗ ’ਤੇ ਇਕ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਜਿਥੇ ਮੌਤ ਹੋ ਗਈ ਹੈ, ਉਥੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਬੀ. ਐਮ. ਡਬਲਿਊ. ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਈ, ਜਿਸ ਕਾਰਨ ਕਾਰ ਡਿਵਾਈਡਰ ਨੂੰ ਪਾਰ ਕਰਕੇ ਸੜਕ ਤੋਂ ਦੂਜੇ ਪਾਸੇ ਜਾ ਕੇ ਪਲਟ ਗਈ। ਮੌਕੇ ’ਤੇ ਮੌਜੂਦ ਰਾਹਗੀਰ ਲੋਕਾਂ ਨੇ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਕਾਰ ਵਿਚੋਂ ਬਾਹਰ ਕੱਢਿਆ । ਕਿਸ ਕਿਸ ਦੀ ਹੋਈ ਮੌਤ ਤੇ ਕੌਣ ਕੌਣ ਹੋਇਆ ਜ਼ਖ਼ਮੀ ਕਾਰ- ਟਰੱਕ ਵਿਚਕਾਰ ਹੋਈ ਟੱਕਰ ਵਿਚ ਕਾਰ ਸਵਾਰ ਅਮਨਜੋਤ ਸਿੰਘ ਵਾਸੀ ਉਭਿਆ ਅਤੇ ਦਿਲਸ਼ਾਦ ਵਾਸੀ ਦਿੜ੍ਹਬਾ ਦੀ ਮੌਤ ਹੋ ਗਈ । ਸਮੀਤ ਸਿੰਘ ਵਾਸੀ ਦਿੜ੍ਹਬਾ ਅਤੇ ਜਸਕਰਨ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਅੱਗ ਨਾਲ ਕਾਰ ਬੁਰੀ ਤਰ੍ਹਾਂ ਸੜ ਗਈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Related Post

Instagram