post

Jasbeer Singh

(Chief Editor)

National

ਯੂ. ਏ. ਈ. ਨੇ ਦੋ ਹੋਰ ਭਾਰਤੀਆਂ ਨੂੰ ਦਿੱਤੀ ਕਤਲ ਮਾਮਲੇ ਵਿਚ ਸਜਾ ਏ ਮੌਤ

post-img

ਯੂ. ਏ. ਈ. ਨੇ ਦੋ ਹੋਰ ਭਾਰਤੀਆਂ ਨੂੰ ਦਿੱਤੀ ਕਤਲ ਮਾਮਲੇ ਵਿਚ ਸਜਾ ਏ ਮੌਤ ਨਵੀਂ ਦਿੱਲੀ : ਵਿਦੇਸ਼ੀ ਧਰਤੀ ਜਿਸਨੂੰ ਸੰਸਾਰ ਭਰ ਵਿਚ ਯੂਨਾਈਟਿਡ ਅਰਬ ਅਮੀਰਾਤ (ਯੂ. ਏ. ਈ) ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਵਿਖੇ ਦੋ ਭਾਰਤੀਆਂ ਨੂੰ ਕਤਲ ਦੇ ਮਾਮਲੇ ਵਿਚ ਜਾਂਚ ਵਿਚ ਦੋਸ਼ੀ ਪਾਏ ਜਾਣ ਤੇ ਮੌਤ ਦੀ ਸਜਾ ਦੇ ਦਿੱਤੀ ਗਈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਦੇਸ਼ ਦੇ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਸ਼ਹਿਜਾਦੀ ਨਾਮ ਦੀ ਇਕ ਲੜਕੀ ਨੂੰ ਵੀ ਸਜਾ ਏ ਮੌਤ ਦਿੱਤੀ ਗਈ ਸੀ । ਸੰਯੁਕਤ ਅਰਬ ਅਮੀਰਾਤ ਵਿੱਚ ਕਤਲ ਦੇ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਪਾਏ ਗਏ ਦੋ ਭਾਰਤੀ ਨਾਗਰਿਕਾਂ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਹੈ ਵਿਚ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਕੀਤੀ ਗਈ ਪੁਸ਼ਟੀ ਮੁਤਾਬਕ ਕੇਰਲ ਦੇ ਮੁਹੰਮਦ ਰਿਨਾਸ਼ ਅਰੰਗੀਲੋਟੂ ਅਤੇ ਮੁਰਲੀਧਰਨ ਪੇਰੂਮਥੱਟਾ ਵਲੱਪਿਲ ਵਜੋਂ ਹੋਈ ਹੈ । ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੀ ਸੁਪਰੀਮ ਕੋਰਟ ਨੇ ਵੀ ਦੋਵਾਂ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਫਾਂਸੀ ਦੇ ਦਿੱਤੀ ਗਈ। ਮੁਹੰਮਦ ਰਿਨਾਸ਼ ਨੂੰ ਇੱਕ ਇਮੀਰਾਤੀ ਵਿਅਕਤੀ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ। ਮੁਰਲੀਧਰਨ ਨੂੰ ਇੱਕ ਭਾਰਤੀ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ । ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ 28 ਫਰਵਰੀ ਨੂੰ ਭਾਰਤੀ ਦੂਤਾਵਾਸ ਨੂੰ ਦੋਵਾਂ ਬਾਰੇ ਸੂਚਿਤ ਕੀਤਾ ਸੀ । ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੂਤਾਵਾਸ ਵੱਲੋਂ ਦੋਵਾਂ ਨੂੰ ਹਰ ਲੋੜੀਂਦੀ ਕਾਨੂੰਨੀ ਮਦਦ ਦਿੱਤੀ ਗਈ ਹੈ, ਜਿਸ ਵਿੱਚ ਰਹਿਮ ਦੀ ਅਪੀਲ ਵੀ ਸ਼ਾਮਲ ਹੈ।ਜਿਕਿਰਯੋਗ ਹੈ ਕਿ ਪਿਛਲੇ ਮਹੀਨੇ ਹੀ ਸੰਯੁਕਤ ਅਰਬ ਅਮੀਰਾਤ `ਚ 33 ਸਾਲਾ ਭਾਰਤੀ ਮਹਿਲਾ ਸ਼ਹਿਜ਼ਾਦੀ ਖਾਨ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਸੀ । ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸ਼ਹਿਜ਼ਾਦੀ ਨੂੰ ਚਾਰ ਮਹੀਨੇ ਦੇ ਬੱਚੇ ਦੀ ਕਥਿਤ ਤੌਰ `ਤੇ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਸ਼ਹਿਜ਼ਾਦੀ ਨੇ ਬੱਚੇ ਦੀ ਦੇਖਭਾਲ ਕੀਤੀ, ਪਰ ਰੁਟੀਨ ਟੀਕਾਕਰਨ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ ਅਤੇ ਸ਼ਹਿਜ਼ਾਦੀ ਖਾਨ ਨੂੰ ਦੋਸ਼ੀ ਠਹਿਰਾਇਆ ਗਿਆ ।

Related Post