
ਅਣ ਏਡਿਡ ਸਟਾਫ਼ 2 ਮਾਰਚ ਨੂੰ ਸੰਗਰੂਰ ਵਿਖੇ 'ਆਪ' ਸਰਕਾਰ ਦਾ ਕਰੇਗੀ ਜੋਰਦਾਰ ਵਿਰੋਧ : ਪ੍ਰੇਰਿਤ ਬਾਂਸਲ
- by Jasbeer Singh
- February 24, 2025

ਅਣ ਏਡਿਡ ਸਟਾਫ਼ 2 ਮਾਰਚ ਨੂੰ ਸੰਗਰੂਰ ਵਿਖੇ 'ਆਪ' ਸਰਕਾਰ ਦਾ ਕਰੇਗੀ ਜੋਰਦਾਰ ਵਿਰੋਧ : ਪ੍ਰੇਰਿਤ ਬਾਂਸਲ ਪਟਿਆਲਾ : ਅਣ ਏਡਿਡ ਸਟਾਫ਼ ਯੂਨੀਅਨ (ਏਡਿਡ ਸਕੂਲ) ਪਟਿਆਲਾ ਇਕ ਅਹਿਮ ਮੀਟਿੰਗ ਨਹਿਰੂ ਪਾਰਕ ਪੁਰਾਣਾ ਬੱਸ ਸਟੈਂਡ ਵਿਖੇ ਹੋਈ, ਜਿਸ ਵਿੱਚ ਪਟਿਆਲਾ ਦੇ ਜਰਨਲ ਸਕੱਤਰ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਆਪਣਾ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਇਹਨਾਂ ਦੀਆਂ ਮਾੜੀਆਂ ਨੀਤੀਆਂ ਦਾ ਖਮਿਆਜ਼ਾ ਸਾਰਾ ਅਣ ਏਡਿਡ ਸਟਾਫ਼ ਅਤੇ ਏਡਿਡ ਸਕੂਲ ਭੁਗਤਣ ਲਈ ਮਜਬੂਰ ਹਨ । ਕਈ ਵਾਰ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਦਾ ਨਤੀਜ਼ਾ ਇਹ ਹੈ ਕਿ ਸਰਕਾਰ ਸਿਰਫ਼ ਕਰਮਚਾਰੀਆਂ ਦਾ ਡਾਟਾ ਇੱਕਠਾ ਕਰਦੀ ਹੈ ਤੇ ਕਈ ਮਹੀਨੇ ਲੰਘਾ ਦਿੰਦੀ ਹੈ ਤੇ ਕੰਮ ਜਿਯੋਂ ਦਾ ਤੀਯੋਂ ਹੀ ਰਹਿ ਜਾਂਦਾ ਹੈ । ਵਿਦਿਆਰਥੀਆਂ ਦੇ ਵਭਿੱਖ ਨੂੰ ਉੱਜਵਲ ਕਰਨ ਵਾਲੇ ਅਧਿਆਪਕਾ ਦਾ ਆਪਦਾ ਭਵਿੱਖ ਅੱਜ ਹਨੇਰਾ ਵਿੱਚ ਜਾਪਦਾ ਮਹਿਸੂਸ ਹੋ ਰਿਹਾ ਹੈ । ਪੰਜਾਬ ਸਰਕਾਰ ਦੀ ਰੇਵੜੀ ਵੰਡ ਨੀਤੀ ਦਾ ਇਹਨਾਂ ਅਧਿਆਪਕਾਂ ਦੀ ਰੋਜ਼ਾਨਾ ਜਿੰਦਗੀ ਵਿਚ ਕੋਈ ਖਾਸ ਪ੍ਰਭਾਵ ਨਹੀਂ ਹੈ, ਸਗੋਂ ਇਸਦੇ ਉਲਟ ਸਰਕਾਰ ਇਹਨਾਂ ਨੂੰ ਆਤਮ ਨਿਰਭਰ ਬਣਾਵੇ ਤਾਂ ਜੋ ਸਮਾਜ ਦਾ ਭਾਰ ਚੁੱਕਣ ਵਾਲ਼ੇ ਇਹ ਅਧਿਆਪਕ ਆਪਣੇ ਘਰਾਂ ਦਾ ਭਾਰ ਚੁੱਕਣ ਲਈ ਸਮਰਥ ਹੋ ਸਕਣ । ਉਹਨਾਂ ਨੇ ਅਗੇ ਇਹ ਵੀ ਦੱਸਿਆ ਕਿ ਸਰਕਾਰ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਲੋਕਾਂ ਦੀ ਚੁਣੀ ਇਹ ਆਮ ਸਰਕਾਰ ਹੁਣ ਖ਼ਾਸ ਹੋ ਗਈ ਹੈ । ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਅੱਜ ਮਾਸਟਰ ਰੋਲਦੇ ਨਜ਼ਰੀ ਨਹੀਂ ਪੈ ਰਹੇ । ਅੰਤ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਸ ਵੀ ਅਸਾਮੀ ਤੇਂ ਸਾਡਾ ਸਟਾਫ ਕੰਮ ਕਰ ਰਿਹਾ ਹੈ ਉਹਨਾਂ ਨੂੰ ਉਸੇ ਅਸਾਮੀਆਂ 70/30 ਅਧੀਨ ਪੱਕਾ ਕੀਤਾ ਜਾਵੇ ਨਹੀਂ ਤਾਂ ਅਸੀਂ ਇੱਕ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ ।
Related Post
Popular News
Hot Categories
Subscribe To Our Newsletter
No spam, notifications only about new products, updates.