 
                                             "69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ 17 ਲੜਕਿਆਂ ਦੇ ਫਰੀ ਸਟਾਈਲ ਕੁਸ਼ਤੀਆਂ ਦੇ ਹੋਏ ਮੁਕਾਬਲੇ "
- by Jasbeer Singh
- October 7, 2025
 
                              "69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ 17 ਲੜਕਿਆਂ ਦੇ ਫਰੀ ਸਟਾਈਲ ਕੁਸ਼ਤੀਆਂ ਦੇ ਹੋਏ ਮੁਕਾਬਲੇ " ਪਟਿਆਲਾ, 7 ਅਕਤੂਬਰ 2025 : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰਾਂ ‘ ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ ਜਿਲਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਜ਼ਿਲ੍ਹਾ ਮੁਕਾਬਲੇ ਪਟਿਆਲਾ ਵਿਖੇ ਆਯੋਜਿਤ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਦੱਸਿਆ ਅੰਡਰ 17 ਲੜਕਿਆਂ ਦੇ ਫਰੀ ਸਟਾਇਲ ਕੁਸ਼ਤੀਆਂ ਅੰਤਰ ਜਿਲਾ ਮੁਕਾਬਲੇ ਪੀਐਮਸ਼੍ਰੀ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ।ਅੱਜ ਦੇ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਪਰਮਿੰਦਰ ਸਿੰਘ ਡੂਮਛੇੜੀ ਰੁਸਤਮੇ ਏ ਹਿੰਦ,ਚਰਨਜੀਤ ਸਿੰਘ ਭੁੱਲਰ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਮੰਡੋਰ,ਚਰਨਜੀਤ ਸਿੰਘ ਭੁੱਲਰ ਸਕੱਤਰ ਟੂਰਨਾਮੈਂਟ ਕਮੇਟੀ ਨੇ ਉਚੇਚੇ ਤੌਰ ‘ ਤੇ ਪਹੁੰਚ ਕੇ ਖਿਡਾਰਨਾਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਮੋਦੀ ਮਾੜੂ,ਪ੍ਰਿੰਸੀਪਲ ਹਰਿੰਦਰ ਸਿੰਘ ਲੰਗ,ਮੈਸ ਕਮੇਟੀ ਇੰਚਾਰਜ ਪ੍ਰਿੰਸੀਪਲ ਰਾਜ ਕੁਮਾਰ ਨੋਗਾਵਾ,ਸਾਰਜ ਸਿੰਘ ਭੁੱਲਰ ਕੋਚ,ਅਮਨਿੰੰਦਰ ਸਿੰਘ ਬਾਬਾ ਜੋਨਲ ਸਕੱਤਰ ਪਟਿਆਲਾ 1, ਬਲਵਿੰਦਰ ਸਿੰਘ ਜੱਸਲ ਜੋਨਲ ਸਕੱਤਰ ਪਟਿਆਲਾ 2,ਰਾਜਿੰਦਰ ਸਿੰਘ ਹੈਪੀ,ਰਣਜੀਤ ਸਿੰਘ,ਅਰੁਣ ਕੁਮਾਰ,ਗੋਰਵ ਬਿਰਦੀ,ਚਮਕੌਰ ਸਿੰਘ,ਪ੍ਰੇਮ ਸਿੰਘ ਨਾਭਾ,ਵਿਕਾਸ ਜਿੰਦਲ,ਦਵਿੰਦਰ ਸਿੰਘ,ਬਲਕਾਰ ਸਿੰਘ,ਗੁਰਪ੍ਰੀਤ ਸਿੰਘ ਗੈਰੀ,ਅਮਰਜੋਤ ਸਿੰਘ ਕੋਚ,ਸੁਖਜੀਵਨ ਸਫਰੀ,ਰਕੇਸ਼ ਕੁਮਾਰ ਪਾਤੜਾਂ,ਗੁਰਪ੍ਰੀਤ ਸਿੰਘ ਝੰਡਾ,ਰਾਕੇਸ਼ ਲਚਕਾਣੀ,ਜਸਵਿੰਦਰ ਸਿੰਘ ਗੱਜੂਮਾਜਰਾ ਸਨ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     