ਸਾਫਟਬਾਲ 'ਚ ਅੰਡਰ 17 ਪਟਿਆਲਾ ਦੇ ਲੜਕਿਆਂ ਨੇ ਜਿੱਤਿਆ ਸਿਲਵਰ ਮੈਡਲ
- by Jasbeer Singh
- November 10, 2025
ਸਾਫਟਬਾਲ 'ਚ ਅੰਡਰ 17 ਪਟਿਆਲਾ ਦੇ ਲੜਕਿਆਂ ਨੇ ਜਿੱਤਿਆ ਸਿਲਵਰ ਮੈਡਲ ਪਟਿਆਲਾ, 10 ਨਵੰਬਰ 2025 : ਜ਼ਿਲਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਅੰਡਰ 17 ਲੜਕਿਆਂ ਦੀ ਟੀਮ ਨੇ 69ਵੀਂਆਂ ਅੰਤਰ ਜਿਲਾ ਸਕੂਲ ਖੇਡਾਂ ਜਿਹੜੀਆਂ ਕਿ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਵਿੱਚ ਹੋਈਆਂ, ਪਟਿਆਲਾ ਜ਼ਿਲ੍ਹੇ ਦੀ ਲੜਕਿਆਂ ਦੀ ਨੇ ਸਾਫਟਬਾਲ ਦੇ ਵਿੱਚ ਸ਼ਾਨਦਾਰ ਪ੍ਦਰਸ਼ਨ ਕਰਕੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ । ਇਸ ਮੈਚ ਵਿੱਚ ਬੈਸਟ ਕੈਚਰ ਅਰਮਾਨ ਸਿੰਘ ਤੇ ਬੈਸਟ ਆਲਰਾਉਂਡਰ ਟੀਮ ਦੇ ਕੈਪਟਨ ਮਨਿੰੰਦਰ ਸਿੰਘ ਰਹੇ । ਇਹਨਾਂ ਦੋਵਾਂ ਖਿਡਾਰੀਆਂ ਨੂੰ ਡਿਸਟਰਿਕਟ ਸਾਫਟਬਾਲ ਐਸੋਸੀਏਸ਼ਨ ਸੰਗਰੂਰ ਵੱਲੋਂ 1100 ਨਗਦ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ । ਇਸ ਟੀਮ ਦੇ ਪਵਿੱਤਰ ਸਿੰਘ ਕੋਚ, ਟੀਮ ਦੇ ਮੈਨੇਜਰ ਹਰੀਸ਼ ਸਿੰਘ ਰਾਵਤ ਨੇ ਸਾਰੀ ਟੀਮ ਦੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਤੇ ਵਰਿੰਦਰ ਸਿੰਘ,ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ, ਹਰਦੀਪ ਸਿੰਘ,ਹਰਪ੍ਰੀਤ ਕੌਰ, ਗੌਰਵ ਵਿਰਦੀ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।
