post

Jasbeer Singh

(Chief Editor)

Patiala News

ਸਵੱਛਤਾ ਹੀ ਸੇਵਾ ਤਹਿਤ ਵੇਸਟ ਟੂ ਆਰਟ ਡਿਸਪਲੇਅ ਗਤੀਵਿਧੀਆਂ ਕਰਵਾਈਆਂ

post-img

ਸਵੱਛਤਾ ਹੀ ਸੇਵਾ ਤਹਿਤ ਵੇਸਟ ਟੂ ਆਰਟ ਡਿਸਪਲੇਅ ਗਤੀਵਿਧੀਆਂ ਕਰਵਾਈਆਂ -ਪਿੰਡ ਬਾਰਨ ਤੇ ਨਵਾਂ ਬਾਰਨ ਵਿਖੇ ਗਿੱਲੇ ਕੂੜੇ ਤੋਂ ਤਿਆਰ ਕੀਤੀ ਖਾਦ ਦੀ ਪ੍ਰਦਰਸ਼ਨੀ ਲਗਾਈ -ਪਟਿਆਲਾ ਵਿਕਾਸ ਅਥਾਰਿਟੀ ਨੇ ਨਿਰਭੈ ਧਾਲੀਵਾਲ ਵੱਲੋਂ ਵੱਖ-ਵੱਖ ਵੇਸਟ ਆਈਟਮਾਂ ਤੋਂ ਬਣਾਈਆਂ ਸਜਾਵਟੀ ਵਸਤਾਂ ਲੋਕਾਂ ਨੂੰ ਦਿਖਾਈਆਂ ਪਟਿਆਲਾ, 20 ਸਤੰਬਰ : ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਮੁਹਿੰਮ ਦੇ ਪੰਦਰਵਾੜੇ ਦੀਆਂ ਰੋਜ਼ਾਨਾ ਗਤੀਵਿਧੀਆਂ ਕਰਦਿਆਂ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲਗਾਤਾਰ ਲੋਕਾਂ ਨੂੰ ਕੂੜੇ ਦੇ ਕੁਦਰਤ ਪੱਖੀ ਨਿਪਟਾਰੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਪਟਿਆਲਾ ਵਿਕਾਸ ਅਥਾਰਿਟੀ ਨੇ "ਵੇਸਟ ਟੂ ਆਰਟ ਡਿਸਪਲੇਅ" ਤਹਿਤ ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ ਤੇ ਵਧੀਕ ਮੁੱਖ ਪ੍ਰਸ਼ਾਸ਼ਕ ਜਸ਼ਨਪ੍ਰੀਤ ਕੌਰ ਗਿੱਲ ਦੀ ਅਗਵਾਈ ਤਹਿਤ ਅਰਬਨ ਅਸਟੇਟ, ਫੇਜ-2 ਵਿਖੇ ਪਾਰਕ ਨੰਬਰ 64 ਵਿਖੇ ਥੀਏਟਰ ਆਰਟਿਸਟ ਅਤੇ ਫਿਲਮੀ ਅਦਾਕਾਰ ਨਿਰਭੈ ਧਾਲੀਵਾਲ ਵੱਲੋਂ ਵੱਖ-ਵੱਖ ਵੇਸਟ ਆਈਟਮਾਂ ਦੀ ਵਰਤੋਂ ਕਰਦੇ ਹੋਏ ਤਿਆਰ ਕੀਤਾ ਗਿਆ ਡਿਸਪਲੇਅ ਦੇਖਿਆ ਗਿਆ । ਜਿਕਰਯੋਗ ਹੈ ਕਿ ਵੱਖ-ਵੱਖ ਵੇਸਟ ਆਈਟਮਾਂ ਦੀ ਵਰਤੋਂ ਕਰਦੇ ਹੋਏ ਡਿਸਪਲੇਅ ਆਈਟਮਾਂ ਵਿੱਚ ਨਿਰਭੈ ਧਾਲੀਵਾਲ ਦਾ ਸਾਥ ਉਜਾਗਰ ਸਿੰਘ, ਜੱਸੀ ਜਟਾਣਾ, ਜਸ਼ਨ ਸਰਾਂ ਅਤੇ ਜਗਪਾਲ ਸਿੰਘ ਵੱਲੋਂ ਦਿੱਤਾ ਗਿਆ । ਇਸ ਮੌਕੇ ਪੀ.ਡੀ.ਏ ਦੇ ਬਾਗਬਾਨੀ ਵਿੰਗ ਦੇ ਇੰਜੀ: ਅਮਰਿੰਦਰ ਸਿੰਘ, ਉਪ ਮੰਡਲ ਇੰਜੀਨੀਅਰ (ਬਾਗਬਾਨੀ) ਅਤੇ ਜੇ.ਈ ਇੰਜੀ ਮਨਿੰਦਰ ਸਿੰਘ ਦੇ ਨਾਲ-ਨਾਲ ਪੀ.ਡੀ.ਏ ਦੇ ਵੱਖ-ਵੱਖ ਵਿੰਗ ਨਾਲ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ। ਇਸ ਮੌਕੇ ਉਹਨਾਂ ਵੱਲੋਂ ਪੀ.ਡੀ.ਏ ਦੇ ਅਧਿਕਾਰੀਆਂ ਨਾਲ ਹੋਰ ਥਾਵਾਂ ਤੇ ਵੀ "ਵੇਸਟ ਟੂ ਆਰਟ" ਮੁਹਿੰਮ ਸ਼ੁਰੂ ਕਰਨ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ । ਇਸੇ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਪਿੰਡ ਬਾਰਨ ਅਤੇ ਨਵਾਂ ਬਾਰਨ ਵਿਖੇ ਸੜਕ ਨੇੜੇ ਗਿੱਲੇ ਕੂੜੇ ਤੋਂ ਤਿਆਰ ਕੀਤੀ ਗਈ ਖਾਦ ਦੀ ਪ੍ਰਦਰਸ਼ਨੀ ਲਗਾਈ।ਇਸ ਦੌਰਾਨ ਲੋਕਾਂ ਨੂੰ ਇਸ ਖਾਦ ਬਾਰੇ ਜਾਗਰੂਕ ਕੀਤਾ ਗਿਆ ਅਤੇ ਖਾਦ ਦੀ ਵਿਕਰੀ ਵੀ ਕੀਤੀ ਗਈ।ਸਕੂਲ ਦੇ ਬੱਚਿਆਂ ਨੇ ਵੇਸਟ ਟੂ ਆਰਟ ਤਹਿਤ ਪ੍ਰਦਰਸ਼ਨੀ ਲਗਾਈ।ਇਸ ਮੌਕੇ ਸੀ ਡੀ ਐਸ ਮੈਡਮ ਸਿਵਿਆ ਸ਼ਰਮਾ, ਆਈਈਸੀ ਮੈਡਮ ਵੀਰਪਾਲ ਦੀਕਸ਼ਿਤ, ਪੰਚਾਇਤ ਸੈਕਟਰੀ ਜਸਪ੍ਰੀਤ ਕੌਰ, ਪਿੰਡ ਵਾਸੀ ਗੁਰਜੰਟ ਸਿੰਘ, ਬੀ ਆਰ ਸੀ ਮਲਕੀਤ ਸਿੰਘ, ਬੀ ਆਰ ਸੀ ਸਪਨਾ ਸੁਸਨ, ਜੀ ਆਰ ਐਸ ਗੁਰਪ੍ਰੀਤ ਸਿੰਘ ਅਤੇ ਸਕੂਲ ਸਟਾਫ਼ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

Related Post