post

Jasbeer Singh

(Chief Editor)

Patiala News

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੰਡੇ ਹੇਠ ਫੂਕੀ ਮੁਲਾਜਮਾਂ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀ ਅਰਥੀ

post-img

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੰਡੇ ਹੇਠ ਫੂਕੀ ਮੁਲਾਜਮਾਂ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਪਟਿਆਲਾ 22 ਅਪ੍ਰੈਲ 2025 : ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤੇ ਇੱਥੇ ਸਰਕਾਰੀ ਤੇ ਅਰਧ ਸਰਕਾਰੀ ਮੁਲਾਜਮਾਂ, ਪੈਨਸ਼ਨਰਾਂ ਤੇ ਕੱਚੇ ਮੁਲਾਜਮਾਂ ਨੇ ਜਿਲਾ ਪ੍ਰਬੰਧਕੀ ਕਪਲੈਕਸ ਵਿਖੇ ਰੋਹ ਭਰਪੂਰ ਰੈਲੀ ਕਰਕੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਅਰਥੀ ਸਾੜੀ ਗਈ ।ਪਹਿਲਾ ਮੁਲਾਜਮਾਂ ਪੈਨਸ਼ਨਰ ਤੇ ਕੱਚੇ ਮੁਲਾਜਮ ਜੰਗਲਾਤ ਦੇ ਵਣ ਮੰਡਲ ਦਫਤਰ ਵਿਖੇ ਇਕੱਤਰ ਹੋ ਕੇ ਇੱਥੇ ਜੰਗਲਾਤ ਅਧਿਕਾਰੀਆਂ ਵਿਰੁੱਧ ਰੈਲੀ ਕਰਕੇ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਵਿਖੇ ਪਹੁੰਚੇ, ਜਿੱਥੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਜ਼ੋਰਦਾਰ ਪਿੱਟ ਸਿਆਪਾ ਕੀਤਾ । ਕੀ ਹਨ ਮੰਗਾਂ : ਮੰਗ ਕੀਤੀ ਗਈ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਤੇ 2.59 ਦਾ ਗੁਣਖੰਡ ਲਾਗੂ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਬਕਾਇਆ ਜਾਰੀ ਕੀਤਾ ਜਾਵੇ, 2004 ਦੀ ਪੈਨਸ਼ਨ ਬਹਾਲ ਕੀਤੀ ਜਾਵੇ, ਨਵੀਂ ਰੈਗੂਲਰ ਭਰਤੀ ਕੀਤੀ ਜਾਵੇ, ਵਿਭਾਗਾਂ ਦੇ ਪੁਨਗਠਨ ਸਮੇਂ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ, ਜੰਗਲਾਤ, ਜੰਗਲਾਤ ਨਿਗਮ ਵਿੱਚੋ ਫਾਰਗ ਕੀਤੇ ਕਾਮਿਆਂ ਦੀਆਂ ਸੇਵਾਵਾਂ ਜਾਰੀ ਰੱਖੀਆਂ ਜਾਣ, ਰਹਿੰਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਘੱਟੋ ਘੱਟ ਉਜਰਤਾ 35 ਹਜ਼ਾਰ ਰੁਪਏ ਜਾਰੀ ਕੀਤੀ ਜਾਵੇ, ਕੰਟਰੈਕਟ, ਆਊਟ ਸੋਰਸ ਤੇ ਡੇਲੀਵੇਜਿਜ਼ ਕਰਮੀਆਂ ਨੂੰ ਰੈਗੂਲਰ ਕੀਤਾ ਜਾਵੇ, ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚੋਂ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ, ਹਾਲ ਹੀ ਵਿੱਚ ਘੱਟੋਘੱਟ ਉਜਰਤਾ ਵਿੱਚ ਕੀਤਾ ਨਿਗੁਣਾ ਵਾਧਾ ਕਰਕੇ ਮੁਲਾਜਮਾਂ ਤੇ ਮਜਦੂਰਾਂ ਨਾਲ ਕੀਤਾ ਕੋਝਾ ਮਜਾਕ ਹੈ ਆਦਿ ਆਦਿ ਮੰਗਾਂ ਸ਼ਾਮਲ ਸਨ । ਰੈਲੀ ਵਿਚ ਸਨ ਫੈਡਰੇਸ਼ਨ ਦੇ ਵੱਖ ਵੱਖ ਆਗੂ ਮੌਜੂਦ ਰੈਲੀ ਵਿੱਚ ਜ਼ੋ ਵੱਖ ਵੱਖ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਭਿੰਦਰ ਸਿੰਘ ਚਹਿਲ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਰਾਮ ਲਾਲ ਰਾਮਾ, ਸੰਤੋਖ ਸਿੰਘ ਬੋਪਾਰਾਏ, ਵਿਜੇ ਸੰਗਰ, ਦੀਪ ਚੰਦ ਹੰਸ, ਪ੍ਰੀਤਮ ਚੰਦ ਠਾਕੁਰ, ਸੁਖਵਿੰਦਰ ਸਿੰਘ ਡੀ.ਸੀ.ਐਫ.ਏ., ਰਾਜੇਸ਼ ਗੋਲੂ, ਵੇਦ ਪ੍ਰਕਾਸ਼, ਨਾਰੰਗ ਸਿੰਘ, ਬਲਬੀਰ ਸਿੰਘ, ਸਵਰਨ ਬੰਗਾ, ਇੰਦਰਪਾਲ, ਰਾਜੇਸ਼ ਕੁਮਾਰ, ਕਮਲਜੀਤ ਸਿੰਘ, ਰਾਜੇਸ਼ ਕੁਮਾਰ, ਪ੍ਰਕਾਸ਼ ਲੁਬਾਣਾ, ਨਿਸ਼ਾ ਰਾਣੀ, ਮਲਕੀਤ ਸਿੰਘ, ਵੈਦ ਕਾਲੀ, ਮੇਘ ਰਾਜ, ਤਰਲੋਚਨ ਮਾੜੂ, ਬਲਵਿੰਦਰ ਸਿੰਘ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਰਾਮ ਜ਼ੋਧਾ, ਸੁਨੀਲ ਦੱਤ, ਮਹੰਤ ਭਾਦਸੋਂ, ਬੰਸੀ ਲਾਲ, ਸੁਖਦੇਵ ਸਿੰਘ ਝੰਡੀ, ਚੰਦਰ ਭਾਨ, ਗੁਰਪ੍ਰੀਤ ਸਿੰਘ, ਹਰੀ ਰਾਮ ਨਿੱਕਾ, ਬਲਜਿੰਦਰ ਸਿੰਘ, ਰਵਿੰਦਰ, ਹਰਬੰਸ ਵਰਮਾ ਗਾਗਟ, ਸੁਭਾਸ਼ ਆਦਿ ਹਾਜਰ ਸਨ ।

Related Post