post

Jasbeer Singh

(Chief Editor)

Patiala News

ਜਿਲਾ ਪਰਧਾਨ ਮਹੰਤ ਖਨੋੜਾ ਦੀ ਅਗਵਾਈ ਚ ਕਾਂਗਰਸੀਆਂ ਲਾਇਆ ਡੀ ਐਸ ਪੀ ਅਤੇ ਐਸ ਡੀ ਐਮ ਦਫਤਰ ਮੂਹਰੇ ਧਰਨਾ

post-img

ਜਿਲਾ ਪਰਧਾਨ ਮਹੰਤ ਖਨੋੜਾ ਦੀ ਅਗਵਾਈ ਚ ਕਾਂਗਰਸੀਆਂ ਲਾਇਆ ਡੀ ਐਸ ਪੀ ਅਤੇ ਐਸ ਡੀ ਐਮ ਦਫਤਰ ਮੂਹਰੇ ਧਰਨਾ -ਮਾਮਲਾ ਨਾਮਯਾਦਗੀ ਪੱਤਰ ਰੱਦ ਕਰਨ ਤੇ ਸਰਪੰਚ ਭੀਮ ਸਿੰਘ ਤੇ ਉਸ ਦੇ ਪਰਿਵਾਰ ਸਮੇਤ ਹੋਰ ਕਾਂਗਰਸੀਆਂ ਤੇ ਕੀਤੇ ਝੂਠੇ ਪਰਚਿਆਂ ਦਾ ਨਾਭਾ 7 ਅਕਤੂਬਰ : ਕਾਗਰਸ ਪਾਰਟੀ ਦੇ ਵਰਕਰਾਂ ਤੇ ਕੀਤੇ ਝੂਠੇ ਪਰਚੇ ਅਤੇ ਪੰਚਾਇਤੀ ਚੋਣਾਂ ਦੇ ਉਮੀਦਵਾਰਾ ਦੇ ਕਾਗਜ ਰੱਦ ਕਰਵਾਉਣ ਅਤੇ ਘਰਾ ਤੇ ਹਮਲੇ ਕਰਨ ਵਾਲੇ ਵਿਆਕਤੀਆ ਤੇ ਬਣਦੀ ਕਾਰਵਾਈ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਜਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੋੜਾ ਦੀ ਅਗਵਾਈ ਚ ਡੀ ਐਸ ਪੀ ਦਫਤਰ ਅਤੇ ਐਸ ਡੀ ਦਫਤਰ ਸਾਹਮਣੇ ਕਾਂਗਰਸੀਆਂ ਵਲੋਂ ਧਰਨਾ ਦਿੱਤਾ ਗਿਆ ਇਸ ਮੋਕੇ ਮਹੰਤ ਖਨੋੜਾ,ਸ਼ਹਿਰੀ ਪ੍ਰਧਾਨ ਵਿਵੇਕ ਸਿੰਗਲਾ,ਦਿਹਾਤੀ ਪ੍ਰਧਾਨ ਬਿੱਟੂ ਢੀਂਗੀ,ਸਾਬਕਾ ਸੂਬਾ ਸਕੱਤਰ ਅਵਤਾਰ ਸਿੰਘ ਨੰਨੜੇ,ਮਹਿਲਾ ਪ੍ਰਧਾਨ ਕਮਲੇਸ਼ ਕੋਰ ਗਿੱਲ ਅਤੇ ਯੂਥ ਆਗੂ ਬਨੀ ਖੋਰਾ ਨੇ ਕਿਹਾ ਪੰਚਾਇਤੀ ਚੋਣਾਂ ਦੇ ਚਲਦੇ ਹੋਏ ਕਾਗਰਸ ਪਾਰਟੀ ਦੇ ਉਮੀਦਵਾਰਾ ਦੇ ਕਾਗਜ ਰੱਦ ਕਰਵਾਏ ਗਏ ਅਤੇ ਕੁੱਟ ਮਾਰ ਕਰਕੇ ਕੁਝ ਕਾਗਰਸੀ ਵਰਕਰਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਅਤੇ ਕਾਗਰਸੀ ਆਗੂ ਕੁਲਵਿੰਦਰ ਸਿੰਘ ਸੁੱਖੇਵਾਲ ਦੇ ਘਰ ਪਿੰਡ ਦੀ ਸਾਬਕਾ ਸਰਪੰਚ ਦੇ ਪਤੀ ਅਤੇ ਆਪ ਆਗੂ ਵੱਲੋਂ ਸਰੇਆਮ ਅੱਧੀ ਰਾਤ ਨੂੰ ਇੱਟਾਂ ਵੱਟੇ ਮਾਰੇ ਗਏ ਜੋ ਕਿ ਘਰ ਦੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਏ। ਪੀੜਤ ਪਰਿਵਾਰ ਵੱਲੋ ਦਰਖਾਸਤ ਦਿੱਤੀ ਨੂੰ 3-4 ਦਿਨ ਹੋਣ ਉਪਰੰਤ ਵੀ ਅਜੇ ਤੱਕ ਦੇਸੀ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸੇ ਤਰਾ ਪਿੰਡ ਮੂੰਗੋ ,ਚੋਧਰੀ ਮਾਜਰਾ,ਬਨੇਰਾ ਕਲਾ ਸਮੇਤ ਕਈ ਪਿੰਡਾ ਚ ਸਾਡੇ ਕੁਝ ਚੋਣ ਲੜਨ ਰਹੇ ਸਰਪੰਚ ਤੇ ਪੰਚੀ ਦੇ ਉਮੀਦਵਾਰਾ ਦੇ ਕਾਗਜ ਰੱਦ ਕਰਵਾਏ ਗਏ ਅਤੇ ਪਿੰਡ ਥੂਹੀ ਦੇ ਸਰਪੰਚ ਇੰਦਰਜੀਤ ਚੀਕੂ ਤੇ ਉਸ ਹਮਾਇਤੀਆਂ ਨਾਲ ਕੁੱਟ ਮਾਰ ਕਰਕੇ ਉਹਨਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਜੋ ਕਿ ਬਿਲਕੁਲ ਨਜਾਇੰਜ ਹਨ। ਇਸ ਲਈ ਸਮੂਹ ਕਾਗਰਸੀ ਟੀਮ ਬਲਾਕ ਨਾਭਾ ਵੱਲੋ ਆਪ ਜੀ ਅੱਗੇ ਮੰਗ ਕਰਦੇ ਹਾਂ ਕਿ ਜਿਨਾ ਉਮੀਦਵਾਰਾ ਦੇ ਕਾਗਜ ਰੱਦ ਹੋਏ ਹਨ ਉਹਨਾ ਦੇ ਕਾਗਜਾਂ ਦੀ ਦੁਬਾਰਾ ਪੜਤਾਲ ਕਰਕੇ ਉਮੀਦਵਾਰੀ ਬਹਾਲ ਕੀਤੀ ਜਾਵੇ ਅਤੇ ਸਾਡੇ ਜਿੰਨਾ ਵਰਕਰਾ ਜਿਵੇਂ ਬਨੇਰਾ ਕਲਾ ਦੇ ਸਰਪੰਚ ਭੀਮ ਸਿੰਘ ਤੇ ਉਸ ਦੇ ਪਰਿਵਾਰ ਉੱਪਰ ਸਰਾਸਰ ਝੂਠੇ ਪਰਚੇ ਦਰਜ ਕੀਤੇ ਗਏ ਹਨ ਉਹਨਾ ਤੇ ਇੰਨਕੁਆਰੀ ਬਿਠਾ ਕੇ ਪਰਚੇ ਰੱਦ ਕੀਤੇ ਜਾਣ ਅਤੇ ਪਿੰਡ ਸੁੱਖੇਵਾਲ ਵਿੱਖੇ ਕਾਗਰਸੀ ਆਗੂ ਦੇ ਘਰ ਤੇ ਹਮਲਾ ਕਰਨ ਵਾਲੇ ਦੋਸੀ ਖਿਲਾਫ ਐੱਫ ਆਈ ਆਰ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਸਾਡੀ ਇਸ ਮੰਗ ਦੀ ਸੁਣਵਾਈ ਨਹੀ ਹੁੰਦੀ ਤਾਂ ਕਾਗਰਸ ਪਾਰਟੀ ਵੱਲੋਂ ਇਹ ਅਗਲਾ ਧਰਨਾ ਅਣਮਿਥੇ ਸਮੇਂ ਲਈ ਸ਼ਹਿਰ ਦੇ ਮੇਨ ਚੌਂਕ ਵਿੱਚ ਲਗਾ ਕੇ ਸਰਕਾਰ ਅਤੇ ਪ੍ਰਸਾਸ਼ਨ ਖਿਲਾਫ ਨਾਅਰੇਬਾਜੀ ਅਤੇ ਪਿੱਟ ਸਿਆਪਾ ਕੀਤਾ ਜਾਵੇਗਾ ਜਿਸ ਦਾ ਜਿੰਮੇਵਾਰ ਹੋਵੇਗਾ। ਇਸ ਲਈ ਦੋਸੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਪੀੜਤਾਂ ਨੂੰ ਇੰਨਸਾਫ ਮਿਲ ਸਕੇ। ਇਸ ਸਬੰਧੀ ਡੀ ਐਸ ਪੀ ਨਾਭਾ ਮਨਦੀਪ ਕੋਰ ਨੇ ਕਿਹਾ ਇਸ ਮਾਮਲੇ ਚ ਬਰੀਕੀ ਤਫਦੀਸ ਕੀਤੀ ਜਾਵੇਗੀ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਐਸ ਡੀ ਐਮ ਇਸਮਤ ਵਿਜੇ ਸਿੰਘ ਨੇ ਵੀ ਪੀੜਤਾਂ ਨੂੰ ਇਨਸਾਫ ਦੁਆਉਣ ਦੀ ਗੱਲ ਆਖੀ ਇਸ ਮੋਕੇ ਰਾਵਿੰਦਰ ਸਿੰਘ ਮੂੰਗੋ ਸਾਬਕਾ ਸਰਪੰਚ,ਚਰਨਜੀਤ ਬਾਤਿਸ਼,ਇਸ਼ਰ ਸਿੰਘ ਕਕਰਾਲਾ,ਆਇਆ ਸਿੰਘ ਬਨੇਰਾ ,ਸਰਬਜੀਤ ਸਿੰਘ ਸੁੱਖੇਵਾਲ,ਯਾਦਵਿੰਦਰ ਸਿੰਘ ਸੋਜਾ,ਕੁਲਦੀਪ ਸਿੰਘ ਪਾਲੀਆ,ਗੋਪਾਲ ਖਨੋੜਾ ਤੋਂ ਇਲਾਵਾ ਵੱਡੀ ਗਿਣਤੀ ਚ ਕਾਂਗਰਸੀ ਆਗੂ ਤੇ ਵਰਕਰ ਮੋਜੂਦ ਸਨ

Related Post