ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਘਨੌਰ 'ਚ ਮਿੰਨੀ ਮੈਰਾਥਨ ਦੌੜ ਕਰਵਾਈ, 155 ਐਥਲੀਟਸ ਨੇ ਲਿਆ ਭਾਗ
- by Jasbeer Singh
- July 20, 2024
ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਘਨੌਰ 'ਚ ਮਿੰਨੀ ਮੈਰਾਥਨ ਦੌੜ ਕਰਵਾਈ, 155 ਐਥਲੀਟਸ ਨੇ ਲਿਆ ਭਾਗ - ਘਨੌਰ ਹਲਕੇ ‘ਚ ਇਕ ਨੈਸ਼ਨਲ ਪੱਧਰ ਦੀ ਖੇਡ ਅਕੈਡਮੀ ਬਣਾਈ ਜਾਵੇਗੀ :- ਵਿਧਾਇਕ ਗੁਰਲਾਲ ਘਨੌਰ ਘਨੌਰ, 20 ਜੁਲਾਈ (ਅਲੀ) ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਮਿਸ਼ਨ ਤਹਿਤ ਖੇਡਾਂ ਲਈ ਸ਼ਾਨਦਾਰ ਬਜਟ ਅਲਾਟ ਕਰ ਰਹੀ ਹੈ ਤਾਂ ਕਿ ਸੂਬੇ ਨੂੰ ਮੁੜ ਖੇਡਾਂ ਵਿੱਚ ਮੋਹਰੀ ਰਾਜ ਬਣਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਵਿਧਾਇਕ ਗੁਰਲਾਲ ਘਨੌਰ ਨੇ ਕਰਵਾਈ ਗਈ ਮੈਰਾਥਨ ਦੌੜ ਦੌਰਾਨ ਕੀਤਾ। ਇਸ ਮੈਰਾਥਨ ‘ਚ ਮੁੰਡੇ ਅਤੇ ਕੁੜੀਆਂ ਸਮੇਤ 155 ਐਥਲੀਟਸ ਨੇ ਭਾਗ ਲਿਆ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਖੇਡ ਸਟੇਡੀਅਮ ਘਨੌਰ ਦਾ ਦੌਰਾ ਕਰਦੇ ਹੋਏ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਅਤੇ ਹੇਠਲੇ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਉਭਰਦੇ ਅਤੇ ਜੇਤੂ ਖਿਡਾਰੀਆਂ ਅਤੇ ਕੋਚਾਂ ਨੂੰ ਸਮਰਥਨ ਦੇਣ ਲਈ ਇੱਕ ਨਵੀਂ ਖੇਡ ਨੀਤੀ ਦਾ ਖਰੜਾ ਤਿਆਰ ਕਰ ਰਿਹਾ ਹਾਂ, ਜਿਸ ਦੇ ਤਹਿਤ ਅਸੀਂ ਘਨੌਰ ਹਲਕੇ ਦੇ ਵਿਚ ਇਕ ਨੈਸ਼ਨਲ ਪੱਧਰ ਦੀ ਖੇਡ ਅਕੈਡਮੀ ਬਣਾਉਣ ਜਾ ਰਹੇ ਹਾਂ। ਜਿਹੜੇ ਬੱਚੇ ਜਿਲ੍ਹਾ ਪੱਧਰ ‘ਤੇ ਸੂਬਾ ਪੱਧਰ ‘ਤੇ ਜਾਂ ਫਿਰ ਨੈਸ਼ਨਲ ਪੱਧਰ ‘ਤੇ ਖੇਡ ਕੇ ਆਇਆ ਕਰਨਗੇ, ਉਨ੍ਹਾਂ ਲਈ ਉਸ ਅਕੈਡਮੀ ‘ਚ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤਾਂ ਕਿ ਘਨੌਰ ਹਲਕੇ ਚੋਂ ਇੰਟਰਨੈਸ਼ਨਲ ਪੱਧਰ ‘ਤੇ ਖੇਡਣ ਲਈ ਖਿਡਾਰੀ ਪੈਦਾ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਅੱਜ ਬੱਚਿਆਂ ਨੂੰ ਸੰਭਾਲਣ ਦੀ ਲੋੜ ਹੈ ਕਿਉਂਕਿ ਜਦੋਂ ਪਿਛਲੇ ਵਰ੍ਹੇ ‘ਖੇਡਾਂ ਵਤਨ ਪੰਜਾਬ ਦੀਆਂ’ ਦੀਆਂ ਹੋਈਆਂ ਸਨ ਤਾਂ ਉਸ ‘ਚ ਪਟਿਆਲਾ ਪਹਿਲੇ ਨੰਬਰ ‘ਤੇ ਸੀ ਤੇ ਪਟਿਆਲੇ ਚੋਂ ਘਨੌਰ ਪਹਿਲੇ ਨੰਬਰ ‘ਤੇ ਸੀ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਖੇਡਾਂ ਦੇ ਖੇਤਰ ਵਿੱਚ ਪੰਜਾਬ ਚੋਂ ਘਨੌਰ ਸੂਬੇ ਦਾ ਮੋਹਰੀ ਹਲਕਾ ਬਣ ਕੇ ਉਭਰੇਗਾ। ਇਸ ਮੌਕੇ ਕਰਵਾਈ ਗਈ ਮਿੰਨੀ ਮੈਰਾਥਨ ਦੌੜ ‘ਚ ਪਹਿਲੇ ਪੰਜ ਸਥਾਨ ਪ੍ਰਾਪਤ ਕਰਨ ਵਾਲੇ ਮੁੰਡੇ ਤੇ ਕੁੜੀਆਂ ਨੂੰ ਵਿਧਾਇਕ ਗੁਰਲਾਲ ਘਨੌਰ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ‘ਚ ਮੁੰਡਿਆਂ ‘ਚੋਂ ਗੁਰਵਿੰਦਰ ਸਿੰਘ ਉਲਾਣਾ ਪਹਿਲਾ ਸਥਾਨ, ਹਰਪ੍ਰੀਤ ਸਿੰਘ ਦੂਜਾ ਸਥਾਨ, ਹਰਜੋਤ ਸਿੰਘ ਤੀਜਾ ਸਥਾਨ, ਸੁਹੇਲ ਖਾਨ ਚੌਥਾ ਸਥਾਨ, ਜਸਵਿੰਦਰ ਸਿੰਘ ਪੰਜਵਾ ਸਥਾਨ ਪ੍ਰਾਪਤ ਕੀਤਾ ਤੇ ਕੁੜੀਆਂ ‘ਚ ਸੋਨੀਆ ਪਹਿਲਾ ਸਥਾਨ, ਮਨਪ੍ਰੀਤ ਕੌਰ ਦੂਜਾ ਸਥਾਨ, ਸੁਨੇਹਪ੍ਰੀਤ ਕੌਰ ਤੀਜਾ ਸਥਾਨ, ਬਲਵਿੰਦਰ ਕੌਰ ਉਲਾਣਾ ਚੌਥਾ ਸਥਾਨ, ਹੁਸਨਪ੍ਰੀਤ ਕੌਰ ਪੰਜਵਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਐਥਲੀਟਸਾਂ ਲਈ ਵਿਧਾਇਕ ਗੁਰਲਾਲ ਘਨੌਰ ਵਲੋਂ 2 ਕੁੰਵਟਲ ਦੇਸੀ ਘਿਓ ਦੇਣ ਦਾ ਵੀ ਐਲਾਨ ਕੀਤਾ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਸਟੇਡੀਅਮ ਵਿੱਚ ਪੌਦੇ ਵੀ ਲਗਾਏ ਗਏ। ਇਸ ਮੌਕੇ ਕਾਲਜ ਪ੍ਰਿੰਸੀਪਲ ਲਖਵੀਰ ਸਿੰਘ ਗਿੱਲ, ਈ.ਓ. ਚੇਤਨ ਸ਼ਰਮਾ, ਦਲਜੀਤ ਸਿੰਘ ਗੁਰਾਇਆ ਜਿਲ੍ਹਾ ਸਪੋਰਟਸ ਕੋਆਡੀਨੇਟਰ, ਖੇਡ ਸਕੱਤਰ ਜਸਵਿੰਦਰ ਸਿੰਘ ਚਪੜ, ਗੁਰਪ੍ਰੀਤ ਸਿੰਘ ਝੰਡਾ, ਕਮਲਦੀਪ ਸਿੰਘ (ਖੋ-ਖੋ ਕੋਚ), ਸੁਖਵਿੰਦਰ ਕੌਰ, ਮੈਡਮ ਨਵਜੋਤ ਕੌਰ, ਇੰਦਰਜੀਤ ਸਿੰਘ ਫੁੱਟਬਾਲ ਕੋਚ, ਸੁਰਜੀਤ ਸਿੰਘ ਵਾਲੀਆ ਜੁਡੋ ਕੋਚ, ਪੀਏ ਗੁਰਤਾਜ ਸਿੰਘ ਸੰਧੂ, ਕੁਲਵੰਤ ਸਿੰਘ, ਸੁਰਿੰਦਰ ਸਿੰਘ ਸਰਵਾਰਾ, ਅਸਵਨੀ ਕੁਮਾਰ ਸਨੌਲੀਆਂ, ਹੈਪੀ ਰਾਮਪੁਰ, ਦਰਸ਼ਨ ਸਿੰਘ, ਗੁਰਚਰਨ ਸਿੰਘ ਸੌਟਾਂ, ਗੁਰਪ੍ਰੀਤ ਸਿੰਘ ਚਪੜ, ਜਰਨੈਲ ਸਿੰਘ, ਦੀਦਾਰ ਸਿੰਘ, ਅਮਰਜੀਤ ਸਿੰਘ, ਮੱਖਣ ਖਾਨ ਆਦਿ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.