
ਕੈਨੇਡਾ ਤੋਂ ਮੰਦਭਾਗੀ ਖ਼ਬਰ, 23 ਸਾਲਾ ਪੰਜਾਬਣ ਦੀ ਬ੍ਰੇਨ ਹੈਮਰੇਜ਼ ਕਾਰਨ ਮੌਤ
- by Jasbeer Singh
- September 22, 2024

ਕੈਨੇਡਾ ਤੋਂ ਮੰਦਭਾਗੀ ਖ਼ਬਰ, 23 ਸਾਲਾ ਪੰਜਾਬਣ ਦੀ ਬ੍ਰੇਨ ਹੈਮਰੇਜ਼ ਕਾਰਨ ਮੌਤ ਨਾਭਾ, 22 ਸਤੰਬਰ () : ਪੰਜਾਬ ਦੀ ਨੌਜਵਾਨ ਪੀੜੀ ਆਪਣੇ ਉਜਵਲ ਭਵਿੱਖ ਨੂੰ ਬਣਾਉਣ ਲਈ ਵਿਦੇਸ਼ਾਂ ਵੱਲ ਰੁੱਖ ਕਰ ਰਹੀ ਹੈ। ਪਰ ਦਿਨੋ-ਦਿਨ ਵਿਦੇਸ਼ੀ ਧਰਤੀ `ਤੇ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਬਲਾਕ ਦੇ ਪਿੰਡ ਪਾਲੀਆ ਖੁਰਦ ਦੀ ਰਹਿਣ ਵਾਲੀ 23 ਸਾਲਾ ਨਵਦੀਪ ਕੌਰ ਦੀਪੂ ਦੇ ਨਾਲ ਜਿੱਥੇ ਕਰੀਬ ਦੋ ਸਾਲ ਪਹਿਲਾਂ ਮਾਤਾ-ਪਿਤਾ ਨੇ ਆਪਣੀ ਧੀ ਨੂੰ ਬੇਟਾ ਬਣਾ ਕੇ ਬਾਹਰ ਭੇਜਿਆ ਸੀ ਕਿ ਉਹ ਆਪਣੇ ਪਰਿਵਾਰ ਦਾ ਸਹਾਰਾ ਬਣੇਗੀ। ਪਰ ਉਸ ਦੀ ਵਿਦੇਸ਼ੀ ਧਰਤੀ ਕੈਨੇਡਾ ਵਿਖੇ ਬਰੈਂਪਟਨ ਦੇ ਮੀਸਾਸਾਗਾ ਵਿੱਚ ਬ੍ਰੇਨ ਹੈਮਰਜ਼ ਦੇ ਨਾਲ ਮੌਤ ਹੋ ਗਈ ਹੈ।ਪੀੜਤ ਪਰਿਵਾਰ ਦੀਆਂ ਦੋ ਬੇਟੀਆਂ ਹੀ ਸਨ। ਨਵਦੀਪ ਕੌਰ ਵੱਡੀ ਬੇਟੀ ਸੀ ਅਤੇ ਜਿਸ ਨੇ ਬੜੀ ਮਿਹਨਤ ਕਰਕੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਮੈਂ ਤੁਹਾਡਾ ਸਹਾਰਾ ਬਣਾਂਗੀ। ਪਰਿਵਾਰ ਵੱਲੋਂ ਵੀ ਕਰਜ਼ਾ ਚੁੱਕ ਕੇ ਕੁੜੀ ਨੂੰ ਬਾਹਰ ਭੇਜਿਆ ਸੀ ਅਤੇ ਪੜ੍ਹਾਈ ਕਰਨ ਤੋਂ ਬਾਅਦ ਹੁਣ ਉਸ ਨੂੰ ਵਰਕ ਪਰਮਿਟ ਹੀ ਮਿਲਿਆ ਸੀ ਅਤੇ 5 ਸਤੰਬਰ ਨੂੰ ਨਵਦੀਪ ਕੌਰ ਦਾ ਜਨਮਦਿਨ ਵੀ ਸੀ ਅਤੇ ਉਸ ਦਿਨ ਪਰਿਵਾਰ ਨਾਲ ਉਸ ਦੀ ਗੱਲ ਵੀ ਹੋਈ ਸੀ। ਉਸ ਤੋਂ ਬਾਅਦ ਹੁਣ ਇਹ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਹੈ।