ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਤਾਬੜ-ਤੋੜ ਗੋਲੀਆ ਸਾਬਕਾ ਕ੍ਰਿਕਟ ਕੋਚ ਦਾ ਕੀਤਾ ਕਤਲ ਹਰਿਆਣਾ, 4 ਨਵੰਬਰ 2025 : ਹਰਿਆਣਾ ਦੇ ਸ਼ਹਿਰ ਸੋਨੀਪਤ ਵਿਖੇ ਇਕ ਵਿਅਕਤੀ ਤੇ ਅਣਪਛਾਤੇ ਵਿਅਕਤੀਆਂ ਵਲੋਂ ਤਾਬੜ-ਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੌਣ ਹੈ ਉਹ ਵਿਅਕਤੀ ਜਿਸ ਤੇ ਚਲਾਈਆਂ ਗਈਆਂ ਸਨ ਗੋਲੀਆਂ ਸੋਨੀਪਤ ਵਿਚ ਜਿਸ ਸੁਨੀਲ ਨਾਮੀ ਵਿਅਕਤੀ ਤੇ ਗੋਲੀਆਂ ਚਲਾਈਆਂ ਗਈਆਂ ਸਨ ਸੋਨੀਪਤ ਵਿਖੇ ਮਹਿਲਾ ਕੌਂਸਲਰ ਦੇ ਰਿਸ਼ਤੇ ਵਿਚ ਸਹੁਰਾ ਲੱਗਦੇ ਹਨ ਅਤੇ ਇਸ ਸਭ ਦੇ ਚਲਦਿਆਂ ਉਨ੍ਹ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲਾ ਵਿਅਕਤੀ ਸਾਬਕਾ ਕ੍ਰਿਕਟ ਕੋਚ ਹੈ। ਜਦੋਂ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਕਿਥੇ ਜਾ ਰਹੇ ਸਨ ਸੁਨੀਲ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਤੇ ਜਿਸ ਵੇਲੇ ਗੋਲੀਆਂ ਚਲਾਈਆਂ ਗਈਆਂ ਸਨ ਉਹ ਇਕ ਵਿਆਹ ਸਮਾਗਮ ਨੂੰ ਅਟੈਂਡ ਕਰਨ ਜਾ ਰਹੇ ਸਨ ਤੇੇ ਉਸ ਵੇਲੇ ਸੁਨੀਲ ਜੋ ਕਿ ਇਕ ਸਾਬਕਾ ਕ੍ਰਿਕਟ ਕੋਚ ਵੀ ਹਨ ਦੇ ਨਾਲ ਉਨ੍ਹ੍ਹਾਂ ਦੀ ਪਤਨੀ ਅਤੇ ਨੂੰਹ ਦੋਵੇਂ ਮੌੌਜੂਦ ਸਨ। ਜਿਸ ਦੌਰਾਨ ਕੁੱਝ ਵਿਅਕਤੀਆਂ ਵਲੋਂ ਜੋ ਕਿ ਜਾਣਕਾਰੀ ਮੁਤਾਬਕ ਪਹਿਲਾਂ ਤੋਂ ਹੀ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਮੌਕੇੇ ਦੀ ਤਾਕ ਵਿਚ ਸਨ ਨੇੇ ਗੱਡੀ ਰੁਕਵਾਈ ਅਤੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ।

