post

Jasbeer Singh

(Chief Editor)

National

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦਾ ਸੰਸਦ ’ਚ ਅਪਮਾਨ ਕੀਤਾ : ਖੜਗੇ

post-img

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦਾ ਸੰਸਦ ’ਚ ਅਪਮਾਨ ਕੀਤਾ : ਖੜਗੇ ਨਵੀਂ ਦਿੱਲੀ : ਸਿਆਸੀ ਗਲਿਆਰਿਆਂ ਦੀ ਪ੍ਰਸਿੱਧ ਇਤਿਹਾਸਕ ਸਿਆਸੀ ਪਾਰਟੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਦੀ ਕੇਂਦਰ ਤੇ ਸੂਬਾ ਸਰਕਾਰਾਂ ’ਤੇ ਗਰੀਬਾਂ ਅਤੇ ਸਮਾਜ ਦੇ ਵਾਂਝੇ ਵਰਗਾਂ ਵਿਰੋਧੀ ਮਾਨਸਿਕਤਾ ਰੱਖਣ ਦਾ ਦੋਸ਼ ਲਾਇਆ, ਜੋ ‘ਮਨੂਵਾਦ’ ਦਾ ਸੰਤਾਪ ਭੋਗ ਰਹੇ ਹਨ। ਖੜਗੇ ਨੇ ਐਕਸ ’ਤੇ ਪੋਸਟ ’ਚ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦਾ ਸੰਸਦ ’ਚ ਅਪਮਾਨ ਕੀਤਾ ਅਤੇ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ’ਚ ਦਲਿਤ ਵਿਰੋਧੀ ਮਾਨਸਿਕਤਾ ਦੁਹਰਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੰਘੇ ਦੋ ਦਿਨਾਂ ਦੌਰਾਨ ਮੱਧ ਪ੍ਰਦੇਸ਼ ਦੇ ਦੇਵਾਸ ’ਚ ਦਲਿਤ ਨੌਜਵਾਨ ਦੀ ਪੁਲੀਸ ਹਿਰਾਸਤ ’ਚ ਕਥਿਤ ਹੱਤਿਆ ਅਤੇ ਉੜੀਸਾ ਦੇ ਬਾਲਾਸੋਰ ਵਿੱਚ ਕਬਾਇਲੀ ਔਰਤ ਦੀ ਰੁੱਖ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਗਈ। ਖੜਗੇ ਨੇ ਦਾਅਵਾ ਕੀਤਾ, ‘‘ਹਰਿਆਣਾ ਦੇ ਭਿਵਾਨੀ ’ਚ ਦਲਿਤ ਵਿਦਿਆਰਥਣ ਨੂੰ ਬੀਏ ਪ੍ਰੀਖਿਆ ਦੀ ਫ਼ੀਸ ਨਾ ਭਰਨ ’ਤੇ ਖ਼ੁਦਕੁਸ਼ੀ ਲਈ ਮਜਬੂਰ ਹੋਣਾ ਪੈਂਦਾ ਹੈ। ਮਹਾਰਾਸ਼ਟਰ ਦੇ ਪਾਲਘਰ ’ਚ ਆਦਿਵਾਸੀ ਗਰਭਵਤੀ ਔਰਤ ਨੂੰ ਆਈਸੀਯੂ ਦੀ ਭਾਲ ’ਚ 100 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਤਿੰਨ ਦਲਿਤ ਪਰਿਵਾਰ ਹਿਜਰਤ ਲਈ ਮਜਬੂਰ ਹਨ ਕਿਉਂਕਿ ਉਨ੍ਹਾਂ ’ਤੇ ਜਾਤੀ ਕਾਰਨ ਹਮਲੇ ਹੁੰਦੇ ਹਨ ਅਤੇ ਪੁਲੀਸ ਚੁੱਪ ਰਹਿੰਦੀ ਹੈ।

Related Post