UPI Transactions Limits : UPI ਜ਼ਰੀਏ ਇਕ ਦਿਨ 'ਚ ਕਿੰਨੇ ਰੁਪਏ ਦੀ ਕਰ ਸਕਦੇ ਹੋ ਟ੍ਰਾਂਜ਼ੈਕਸ਼ਨ, ਇੰਨੀ ਹੈ ਲਿਮਟ
- by Aaksh News
- May 27, 2024
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਨਾਰਮਲ UPI ਟ੍ਰਾਂਜ਼ੈਕਸ਼ਨ ਲਿਮਟ 1 ਲੱਖ ਰੁਪਏ ਹੈ। ਇਹ ਲਿਮਟ 'ਤੇ ਟ੍ਰਾਂਜ਼ੈਕਸ਼ਨ ਲਈ ਹੈ। ਡਿਜੀਟਲ ਯੁੱਗ ਵਿਚ ਹਰ ਦੂਜਾ ਇੰਟਰਨੈਟ ਯੂਜ਼ਰ UPI (Unified Payment Interface) ਜ਼ਰੀਏ ਭੁਗਤਾਨ ਕਰ ਰਿਹਾ ਹੈ। ਫੋਨ 'ਚ UPI ਐਪ ਰਾਹੀਂ ਪੈਸੇ ਟਰਾਂਸਫਰ ਕਰਨ ਦਾ ਇਹ ਕੰਮ ਕੁਝ ਸਕਿੰਟਾਂ ਦਾ ਹੋ ਜਾਂਦਾ ਹੈ। ਤੁਸੀਂ ਵੀ ਸੂਈਆਂ ਤੋਂ ਲੈ ਕੇ ਹਾਥੀ ਤਕ ਦੀਆਂ ਚੀਜ਼ਾਂ ਲਈ UPI ਭੁਗਤਾਨ ਕਰ ਸਕਦੇ ਹੋ। ਕੀ ਕਦੇ ਤੁਹਾਡੇ ਦਿਮਾਗ 'ਚ ਇਹ ਸਵਾਲ ਆਇਆ ਹੈ ਕਿ ਤੁਸੀਂ ਇਕ ਦਿਨ ਵਿਚ ਕਿੰਨੇ ਪੈਸੇ ਟਰਾਂਸਫਰ ਕਰ ਸਕਦੇ ਹੋ? NPCI ਨੇ ਸੈੱਟ ਕੀਤੀ ਹੈ UPI ਟ੍ਰਾਂਜ਼ੈਕਸ਼ਨ ਲਿਮਟ ਹਾਂ, ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (National Payments Corporation of India) ਯੂਪੀਆਈ ਲਈ ਟ੍ਰਾਂਜ਼ੈਕਸ਼ਨ ਦੀ ਇਕ ਲਿਮਟ ਸੈੱਟ ਕਰਦਾ ਹੈ। ਇਸ ਲਿਮਟ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਯੂਪੀਆਈ ਜ਼ਰੀਏ ਪੇਮੈਂਟ ਕੀਤੀ ਜਾ ਸਕਦੀ ਹੈ। ਨਾਰਮਲ UPI ਟ੍ਰਾਂਜ਼ੈਕਸ਼ਨ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਨਾਰਮਲ UPI ਟ੍ਰਾਂਜ਼ੈਕਸ਼ਨ ਲਿਮਟ 1 ਲੱਖ ਰੁਪਏ ਹੈ। ਇਹ ਲਿਮਟ 'ਤੇ ਟ੍ਰਾਂਜ਼ੈਕਸ਼ਨ ਲਈ ਹੈ। ਸਪੈਸੀਫਿਕ ਕੈਟਾਗਰੀ ਲੀ ਲਿਮਟ ਕੈਪੀਟਲ ਮਾਰਕੀਟ, ਕੁਲੈਕਸ਼ਨ, ਇੰਸ਼ੋਰੈਂਸ 'ਚ UPI ਟ੍ਰਾਂਜ਼ੈਕਸ਼ਨ ਦੇ ਨਾਲ ਇਹ ਲਿਮਟ ਵਧ ਕੇ 2 ਲੱਖ ਰੁਪਏ ਹੋ ਜਾਂਦੀ ਹੈ। IPO (Initial Public Offering) ਅਤੇ ਪ੍ਰਚੂਨ ਡਾਇਰੈਕਟ ਸਕੀਮ ਲਈ UPI ਟ੍ਰਾਂਜ਼ੈਕਸ਼ਨ ਲਿਮਟ 5 ਲੱਖ ਰੁਪਏ ਰੱਖੀ ਗਈ ਹੈ। ਹਸਪਤਾਲਾਂ ਤੇ ਵਿਦਿਅਕ ਅਦਾਰਿਆਂ ਲਈ UPI ਲਿਮਟ ਪੇਮੈਂਟ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 8 ਦਸੰਬਰ 2023 ਤੋਂ ਭਾਰਤੀ ਰਿਜ਼ਰਵ ਬੈਂਕ ਨੇ ਸਪੈਸੀਫਿਕ ਫੀਲਡ ਲਈ UPI ਟ੍ਰਾਂਜ਼ੈਕਸ਼ਨ ਲਿਮਟ ਵਧਾ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵਿਦਿਅਕ ਸੰਸਥਾਵਾਂ ਤੇ ਹਸਪਤਾਲਾਂ ਨੂੰ ਦਿੱਤੀ ਜਾਣ ਵਾਲੀ UPI ਟ੍ਰਾਂਜ਼ੈਕਸ਼ਨ ਲਿਮਟ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 2023 ਤੋਂ ਪਹਿਲਾਂ ਵਿਦਿਅਕ ਅਦਾਰਿਆਂ ਤੇ ਹਸਪਤਾਲਾਂ ਲਈ UPI ਟ੍ਰਾਂਜ਼ੈਕਸ਼ਨ ਲਿਮਟ 1 ਲੱਖ ਰੁਪਏ ਸੀ। ਪਰਸਨ ਟੂ ਪਰਸਨ UPI ਟ੍ਰਾਂਜ਼ੈਕਸ਼ਨ ਹਰ ਬੈਂਕ P2P UPI ਟ੍ਰਾਂਜ਼ੈਕਸ਼ਨ ਲਈ ਆਪਣੀਆਂ ਸ਼ਰਤਾਂ ਤੈਅ ਕਰ ਸਕਦਾ ਹੈ। ਉਦਾਹਰਨ ਲਈ HDFC ਬੈਂਕ P2P (Person to Person) ਅਤੇ P2M (P[erson to Merchant) UPI ਟ੍ਰਾਂਜ਼ੈਕਸ਼ਨ ਲਈ 1 ਲੱਖ ਰੁਪਏ ਦੀ ਲਿਮਟ ਜਾਂ 20 ਟ੍ਰਾਂਜ਼ੈਕਸ਼ਨ ਦੀ ਲਿਮਟ ਸੈੱਟ ਕਰਦਾ ਹੈ। ਇਹ ਲਿਮਟ 24 ਘੰਟੇ ਲਈ ਤੈਅ ਕੀਤੀ ਗਈ ਹੈ। ਨਿਯਮਾਂ ਮੁਤਾਬਕ ਰੋਜ਼ਾਨਾ 20 UPI ਟ੍ਰਾਂਜ਼ੈਕਸ਼ਨ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਯੂਜ਼ਰ ਨੂੰ ਟ੍ਰਾਂਜੈਕਸ਼ਨ ਸ਼ੁਰੂ ਕਰਨ ਲਈ 24 ਘੰਟੇ ਇੰਤਜ਼ਾਰ ਕਰਨਾ ਹੋਵੇਗਾ। ਤੀਜੀ-ਧਿਰ UPI ਐਪਸ ਲਈ ਸਿਰਫ਼ 10 ਟ੍ਰਾਂਜ਼ੈਕਸ਼ਨ ਦੀ ਇਜਾਜ਼ਤ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.