post

Jasbeer Singh

(Chief Editor)

crime

ਥਾਣਾ ਅਰਬਨ ਐਸਟੇਟ ਕੀਤਾ ਚਾਰ ਸਣੇ ਇਕ-ਦੋ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਅਗਵਾ, ਫਿਰੌਤੀ ਮੰਗਣ ਅਤੇ ਬਲੈਕਮੇਲ ਕਰਨ ਦੇ

post-img

ਥਾਣਾ ਅਰਬਨ ਐਸਟੇਟ ਕੀਤਾ ਚਾਰ ਸਣੇ ਇਕ-ਦੋ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਅਗਵਾ, ਫਿਰੌਤੀ ਮੰਗਣ ਅਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਕੇਸ ਦਰਜ ਪਟਿਆਲਾ, 15 ਜੂਨ : ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ ਚਾਰ ਵਿਅਕਤੀਆਂ ਸਮੇਤ ਇਕ-ਦੋ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 127 (2), 308 (2), 351 (2), 61 (2) ਬੀ. ਐਨ. ਐਸ., ਸੈਕਸ਼ਨ 67 ਆਈ. ਟੀ. ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨਪ੍ਰੀਤ ਕੋਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਗੜ੍ਹੀ ਜਿਲਾ ਰੋਪੜ, ਸਤਗੁਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕਾਲਬਣਜਾਰਾ ਥਾਣਾ ਲਹਿਰਾ ਜਿਲਾ ਸੰਗਰੂਰ, ਜੁਗਨੂੰ ਪੁੱਤਰ ਗੁਰਨੈੈਬ ਸਿੰਘ, ਸਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਪਿੰਡ ਭੂਟਾਲ ਕਲਾਂ ਥਾਣਾ ਲਹਿਰਾ ਜਿਲਾ ਸੰਗਰੂਰ ਤੇਇਕ-ਦੋ ਹੋਰ ਅਣਪਛਾਤੇਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕਾਲਬਣਜਾਰਾ ਥਾਣਾ ਲਹਿਰਾ ਜਿਲਾ ਸੰਗਰੂਰ ਨੇ ਦੱਸਿਆ ਕਿ ਉਸ ਦੀ ਸੋ਼ਸ਼ਲ ਮੀਡੀਆ ਤੇ ਇੱਕ ਹਰਸਿਤਾ ਨਾਮ ਦੀ ਲੜਕੀ ਨਾਲ ਮੁਲਾਕਾਤ ਹੋਈ ਸੀ ਤੇਲੜਕੀ ਦੇ ਕਹਿਣ ਤੇ ਉਹ ਉਸਦੀ ਸਹੇਲੀ ਦੇ ਜਨਮ ਦਿਨ ਲਈ 3 ਮਈ 2025 ਨੂੰ ਸਮਾ 9.00 ਪੀ. ਐਮ ਤੇ ਫੇਸ-2 ਅਰਬਨ ਅਸਟੇਟ ਪਟਿਆਲਾ ਵਿਖੇਆ ਗਿਆ ਅਤੇਹਰਸਿਤਾ ਇੱਕ ਲੜਕੇ ਨਾਲ ਵਰਨਾ ਕਾਰ ਵਿੱਚ ਆਈ, ਜੋ ਉਹ ਵੀ ਉਹਨਾ ਨਾਲ ਬੈਠ ਕੇ ਸਰਹੰਦ ਰੋਡ ਪਟਿਆਲਾ ਵਿਖੇਚਲਿਆ ਗਿਆ। ਸਿ਼ਕਾਇਤਕਰਤਾ ਨੇ ਦੱਸਿਆ ਕਿ ਹਰਸਿਤਾ ਤਾ ਕਾਰ ਵਿੱਚੋ ਉਤਰ ਗਈ ਪਰ ਤਿੰਨ ਹੋਰ ਵਿਅਕਤੀ ਕਾਰ ਵਿੱਚ ਸਵਾਰ ਹੋ ਗਏਜਿਨ੍ਹਾਂ ਕਾਰ ਵਿੱਚ ਬੈਠਦਿਆਂ ਹੀ ਮੇਰੀਆਂ (ਸਿ਼ਕਾਇਤਕਰਤਾ) ਦੀਆਂ ਅੱਖਾ ਤੇ ਪੱਟੀ ਬੰਨ ਦਿੱਤੀ ਅਤੇ ਉਸ ਦੇ ਕੰਨ ਤੇ ਪਿਸਟਲ ਲਗਾ ਕੇ ਫੋਨ ਖੋਹ ਲਿਆ ਤੇ ਡਾਟਾ ਆਪਣੇ ਮੋਬਾਇਲ ਵਿੱਚ ਟ੍ਰਾਂਸਫਰ ਕਰਕੇ ਉਸ ਨੂੰ ਕਿਸੇ ਅਣਦੱਸੀ ਜਗ੍ਹਾ ਤੇ ਲੈ ਗਏ ਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਤੇ ਫਿਰ ਮੈ ਨੂੰ ਕਹਿਣ ਲੱਗੇ ਕਿ ਆਪਣੇ ਦੋਸਤਾਂ ਤੋ ਇਕ ਲੱਖ ਰੁਪਏ ਮੰਗਵਾ ਦੇ, ਜਿਸ ਤੇ ਉਪਰੋਕਤ ਵਿਅਕਤੀਆਂ ਨੇ ਉਸਦੀ ਉਸਦੇ ਦੋਸਤ ਨਾਲ ਪੈਸਿਆਂ ਸਬੰਧੀ ਗਲ ਕਰਵਾ ਦਿੱਤੀ ਅਤੇ ਉਸਨੇ ਕਿਹਾ ਕਿ ਉਹ ਸਿਰਫ 25/30 ਹਜਾਰ ਦਾ ਹੀ ਪ੍ਰਬੰਧ ਕਰ ਸਕਦਾ ਹੈ, ਜਦੋਂ ਪੈਸਿਆਂ ਦਾ ਪ੍ਰਬੰਧ ਨਾ ਹੋਇਆ ਤਾਂ ਅਗਲੇ ਦਿਨ ਸਮਾ 5.30 ਪੀ. ਐਮ ਤੇ ਉਸ ਨੂੰ ਮਾਧੋਪੁਰ ਚੌਂਕ ਸਰਹਿੰਦ ਵਿਖੇ ਕਾਰ ਵਿੱਚੋ ਉਤਾਰ ਦਿੱਤਾ ਅਤੇਉਹ ਆਪਣੇ ਘਰ ਆ ਗਿਆ। ਸਿ਼ਕਾਇਤਕਰਤਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ 9 ਜੂਨ 2025 ਨੂੰ ਉਸ ਨੂੰ ਉਸਦੀ ਸਹੇਲੀ ਨਾਲ ਇਤਰਾਜਯੋਗ ਵੀਡੀਓ ਭੇਜੀਆਂ ਗਈਆਂ ਜੋ ਉਸ ਸਮੇਂ ਦੋਸ਼ੀਆਨ ਨੇ ਆਪਣੇ ਮੋਬਾਇਲ ਵਿੱਚ ਟ੍ਰਾਂਸਫਰ ਕਰ ਲਈਆਂ ਸਨ ਅਤੇ 10 ਲੱਖ ਰੁਪਏ ਨਾ ਦੇਣ ਦੀ ਸੂਰਤ ਵਿੱਚ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਉਸਨੂੰ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਸਿ਼ਕਾਇਤਕਰਤਾ ਜਸਪ੍ਰੀਤ ਨੇ ਦੱਸਿਆ ਕਿ ਬਾਅਦ ਵਿਚ ਪਤਾ ਲੱਗਿਆ ਕਿ ਜਿਹੜੀ ਲੜਕੀ ਆਪਣਾ ਨਾਮ ਹਰਸਿਤਾ ਦੱਸ ਰਹੀ ਸੀ ਅਸਲ ਵਿਚ ਉਸਦਾ ਨਾਮ ਮਨਪ੍ਰੀਤ ਕੌਰ ਹੈ ਅਤੇ ਇਹ ਸਾਰੀ ਸ਼ਾਜਿਸ਼ ਉਸ ਦੇ ਗੁਆਂਢੀ ਸਤਗੁਰ ਸਿੰਘ ਨੇ ਹੀ ਉਪਰੋਕਤ ਵਿਅਕਤੀਆਂ ਨਾਲ ਰਲ ਕੇ ਰਚੀ ਸੀ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post