ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੀਤਾ ਭਾਰਤੀ-ਅਮਰੀਕੀ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅ
- by Jasbeer Singh
- December 10, 2024
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੀਤਾ ਭਾਰਤੀ-ਅਮਰੀਕੀ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਵਾਸਿ਼ੰਗਟਨ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਭਾਰਤੀ-ਅਮਰੀਕੀ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ । ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਟਰੰਪ ਨੇ ਲਿਖਿਆ ਕਿ ਮੈਂ ਹਰਮੀਤ ਕੇ. ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਖੁਸ਼ ਹਾਂ । ਉਨ੍ਹਾਂ ਕਿਹਾ “ਆਪਣੇ ਪੂਰੇ ਕੈਰੀਅਰ ਦੌਰਾਨ, ਹਰਮੀਤ ਸਾਡੀਆਂ ਨਾਗਰਿਕ ਆਜ਼ਾਦੀਆਂ ਦੀ ਰੱਖਿਆ ਲਈ ਲਗਾਤਾਰ ਖੜ੍ਹੀ ਰਹੀ ਹੈ, ਜਿਸ ਵਿੱਚ ਸਾਡੀ ਸੁਤੰਤਰ ਬੋਲੀ ਨੂੰ ਸੈਂਸਰ ਕਰਨ ਲਈ ਵੱਡੀ ਤਕਨੀਕ ਦੀ ਵਰਤੋਂ ਕਰਨਾ, ਕੋਵਿਡ ਦੌਰਾਨ ਇਕੱਠੇ ਪ੍ਰਾਰਥਨਾ ਕਰਨ ਤੋਂ ਰੋਕੇ ਗਏ ਈਸਾਈਆਂ ਦੀ ਨੁਮਾਇੰਦਗੀ ਕਰਨਾ ਅਤੇ ਉਨ੍ਹਾਂ ਕਾਰਪੋਰੇਸ਼ਨਾਂ ਵਿਰੁੱਧ ਮੁਕੱਦਮਾ ਕਰਨਾ ਸ਼ਾਮਲ ਹੈ।ਟਰੰਪ ਨੇ ਕਿਹਾ ਕਿ ਹਰਮੀਤ ਦੇਸ਼ ਦੇ ਚੋਟੀ ਦੇ ਚੋਣ ਵਕੀਲਾਂ ਵਿੱਚੋਂ ਇੱਕ ਹੈ, ਜੋ ਇਹ ਯਕੀਨੀ ਬਣਾਉਣ ਲਈ ਲੜ ਰਹੀ ਹੈ ਕਿ ਸਾਰੀਆਂ ਅਤੇ ਸਿਰਫ਼ ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਜਾਵੇ । ਉਹ ਡਾਰਟਮਾਊਥ ਕਾਲਜ ਅਤੇ ਯੂਨੀਵਰਸਿਟੀ ਆਫ ਵਰਜੀਨੀਆ ਲਾਅ ਸਕੂਲ ਦੀ ਗ੍ਰੈਜੂਏਟ ਹੈ ਅਤੇ ਯੂਐਸ ਫੋਰਥ ਸਰਕਟ ਕੋਰਟ ਆਫ ਅਪੀਲਜ਼ ਵਿੱਚ ਕਲਰਕ ਹੈ । ਜਿ਼ਕਰਯੋਗ ਹੈ ਕਿ ਇਸ ਸਾਲ ਜੁਲਾਈ ’ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ਅਰਦਾਸ ਕਰਨ ਤੋਂ ਬਾਅਦ ਢਿੱਲੋਂ ’ਤੇ ਨਸਲੀ ਟਿੱਪਣੀਆਂ ਹੋਈਆਂ ਸੀ। ਪਿਛਲੇ ਸਾਲ ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਅਸਫਲ ਰਹੀ ਸੀ।ਚੰਡੀਗੜ੍ਹ ’ਚ ਜੰਮੀ 54 ਸਾਲਾ ਢਿੱਲੋਂ ਆਪਣੇ ਮਾਤਾ-ਪਿਤਾ ਨਾਲ ਬਚਪਨ ’ਚ ਹੀ ਅਮਰੀਕਾ ਚਲੀ ਗਈ ਸੀ। 2016 ਵਿੱਚ ਉਹ ਕਲੀਵਲੈਂਡ ਵਿੱਚ ਸੰਮੇਲਨ ਦੇ ਮੰਚ ’ਤੇ ਪੁੱਜਣ ਵਾਲੀਪਹਿਲੀ ਭਾਰਤੀ-ਅਮਰੀਕੀ ਸੀ ।
Related Post
Popular News
Hot Categories
Subscribe To Our Newsletter
No spam, notifications only about new products, updates.