post

Jasbeer Singh

(Chief Editor)

National

ਉਤਰ ਪ੍ਰਦੇਸ਼ ਦੇ ਬਾਂਦਾ ਦੀ ਧੀ ਸ਼ਹਿਜਾਦੀ ਨੂੰ ਦੁਬਈ ਵਿਚ 20 ਸਤੰਬਰ ਨੂੰ ਕਦੇ ਵੀ ਦਿੱਤੀ ਜਾ ਸਕਦੀ ਹੈ ਫਾਂਸੀ

post-img

ਉਤਰ ਪ੍ਰਦੇਸ਼ ਦੇ ਬਾਂਦਾ ਦੀ ਧੀ ਸ਼ਹਿਜਾਦੀ ਨੂੰ ਦੁਬਈ ਵਿਚ 20 ਸਤੰਬਰ ਨੂੰ ਕਦੇ ਵੀ ਦਿੱਤੀ ਜਾ ਸਕਦੀ ਹੈ ਫਾਂਸੀ ਨਵੀਂ ਦਿੱਲੀ : ਭਾਰਤ ਦੇਸ਼ ਦੇ ਉੱਤਰ ਪ੍ਰਦੇਸ਼ ਦੇ ਬਾਂਦਾ ਦੀ ਰਹਿਣ ਵਾਲੀ ਸ਼ਹਿਜਾਦੀ ਨਾਮੀ ਧੀ ਨੂੰ ਦੁਬਈ ਦੇ ਵਿਚ 20 ਸਤੰਬਰ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ, ਜਿਸ ਲਈ ਲੜਕੀ ਦੇ ਮਾਪਿਆਂ ਨੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਤੇ ਮੁੱਖ ਮੰਤਰੀ ਉਤਰ ਪ੍ਰਦੇਸ਼ ਯੋਗੀ ਆਦਿਤਯ ਨਾਥ ਨੂੰ ਆਪਣੀ ਬੇਕਸੂਰ ਲੜਕੀ ਨੂੰ ਉਕਤ ਸਜ਼ਾ ਤੋਂ ਮੁਕਤ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਦੱਸਣਯੋਗ ਹੈ ਕਿ ਉਕਤ ਸ਼ਹਿਜਾਦੀ ਨਾਮੀ ਲੜਕੀ ਜਿਸਦਾ ਕਿ ਅੱਠ ਸਾਲ ਦੀ ਉਮਰ ਵਿਚ ਮੂੰਹ ਖਾਣਾ ਪਕਾਉਂਦੇ ਸਮੇਂ ਬੁਰੀ ਤਰ੍ਹਾਂ ਸੜ ਗਿਆ ਸੀ ਦੇ ਚੇਹਰੇ ਦਾ ਇਲਾਜ ਕਰਵਾਉਣ ਲਈ ਫੇਸਬੁੱਕ ਤੇ ਟਕਰੇ ਉਜ਼ੈਰ ਨੇ ਪਹਿਲਾਂ ਆਪਣੇ ਪ੍ਰੇਮ ਜਾਲ ਵਿਚ ਫਸਾਇਆ ਤੇ ਫਿਰ ਦੁਬਈ ਭੇਜ ਦਿੱਤਾ ਤੇ ਉਥੇ ਜਾ ਕੇ ਦੁਬਈ `ਚ ਰਹਿਣ ਵਾਲੇ ਫੈਜ਼ ਤੇ ਨਾਦੀਆ ਜੋੜੇ ਨੂੰ ਵੇਚ ਦਿੱਤਾ, ਜਿਥੇ ਸ਼ਹਿਜ਼ਾਦੀ ਘਰੇਲੂ ਕੰਮ ਕਰਦੀ ਸੀ। ਸ਼ਹਿਜਾਦੀ ਦੇ ਮਾਪਿਆਂ ਨੇ ਦੱਸਿਆ ਕਿ ਇਸ ਦੌਰਾਨ ਸ਼ਹਿਜਾਦੀ ਨੂੰ ਕਈ ਵਾਰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਦੱਸਣਯੋਗ ਹੈ ਕਿ ਫੈਜ਼ ਜੋੜੇ ਦਾ ਬੱਚਾ ਦੁਬਈ `ਚ ਬਿਮਾਰ ਸੀ ਤੇ ਟੀਕਾ ਲਗਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਬੇਟੀ ਸ਼ਹਿਜ਼ਾਦੀ `ਤੇ ਹੱਤਿਆ ਦਾ ਦੋਸ਼ ਲਗਾਇਆ ਅਤੇ ਦੁਬਈ ਦੀ ਅਦਾਲਤ ਨੇ ਸ਼ਹਿਜ਼ਾਦੀ ਨੂੰ ਚਾਰ ਮਹੀਨੇ ਪਹਿਲਾਂ ਬੱਚੇ ਦਾ ਕਤਲ ਕਰਨ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਹੈ।

Related Post