post

Jasbeer Singh

(Chief Editor)

ਕਾਂਗਰਸ ਵਿੱਚ ਸ਼ਾਮਲ ਹੋਏ ਗੋਕੁਲ ਸੇਤੀਆ ਦੀਆਂ ਗੈਂਗਸਟਰ ਗੋਲਡੀ ਬਰਾੜ ਨਾਲ ਸਾਹਮਣੇ ਆਈਆਂ ਤਸਵੀਰਾਂ ਨਾਲ ਸਿਆਸੀ ਹਲਕਿਆਂ ਵ

post-img

ਕਾਂਗਰਸ ਵਿੱਚ ਸ਼ਾਮਲ ਹੋਏ ਗੋਕੁਲ ਸੇਤੀਆ ਦੀਆਂ ਗੈਂਗਸਟਰ ਗੋਲਡੀ ਬਰਾੜ ਨਾਲ ਸਾਹਮਣੇ ਆਈਆਂ ਤਸਵੀਰਾਂ ਨਾਲ ਸਿਆਸੀ ਹਲਕਿਆਂ ਵਿਚ ਛਿੜਿਆ ਵਿਵਾਦ ਹਰਿਆਣਾ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਸਿਰਸਾ ਸੀਟ ਤੋਂ ਸਾਬਕਾ ਵਿਧਾਇਕ ਲਕਸ਼ਮਣ ਦਾਸ ਅਰੋੜਾ ਦੇ ਪੋਤਰੇ ਗੋਕੁਲ ਸੇਤੀਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਹੀ ਗੈਂਗਸਟਰ ਗੋਲਡੀ ਬਰਾੜ ਨਾਲ ਵਾਇਰਲ ਹੋਈਆਂ ਤਸਵੀਰਾਂ ਨੇ ਸਿਆਸੀ ਹਲਕਿਆਂ ਵਿਚ ਵਾਦ ਵਿਵਾਦ ਪੈਦਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਗੋਕੁਲ ਸੇਤੀਆ ਸਿਰਸਾ ਤੋਂ ਸੰਭਾਵਿਤ ਉਮੀਦਵਾਰ ਵੀ ਹਨ। ਤਸਵੀਰਾਂ ਵਾਇਰਲ ਹੁੰਦਿਆਂ ਹੀ ਗੋਕੁਲ ਸੇਤੀਆ ਨੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ‘ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਹ ਸਭ ਟਿਕਟ ਕਟਵਾਉਣ ਲਈ ਕੀਤਾ ਜਾ ਰਿਹਾ ਹੈ। ਗੋਕੁਲ ਸੇਤੀਆ ਨੇ ਕਿਹਾ ਕਿ ਗੋਲਡੀ ਬਰਾੜ ਉਸ ਨਾਲ ਕਾਲਜ ਵਿਚ ਪੜ੍ਹਿਆ ਹੈ ਪਰ ਹੁਣ ਕੋਈ ਲਿੰਕ ਨਹੀਂ ਹੈ । ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਾਤਲ ਲਾਰੈਂਸ ਬਿਸ਼ਨੋਈ ਦਾ ਕਰੀਬੀ ਗੋਲਡੀ ਬਰਾੜ ਵਿਦੇਸ਼ ਵਿਚ ਅਲੋਪ ਦੱਸਿਆ ਜਾਂਦਾ ਹੈ। ਵਿਦੇਸ਼ ਵਿਚ ਬੈਠ ਕੇ ਉਹ ਲਾਰੈਂਸ ਬਿਸ਼ਨੋਈ ਦਾ ਗੈਂਗ ਚਲਾ ਰਿਹਾ ਹੈ ।

Related Post