post

Jasbeer Singh

(Chief Editor)

Patiala News

ਬੰਦ ਦੇ ਸੱਦੇ ਨੂੰ ਨਕਾਰਦਿਆਂ ਸ਼ਹਿਰ ਦੇ ਬਜਾਰਾਂ ਨੂੰ ਖੁੱਲ੍ਹੇ ਰੱਖੇ ਜਾਣ 'ਤੇ ਵਾਲਮੀਕਿ ਸਮਾਜ ਨੇ ਕੀਤਾ ਸਮੂੰਹ ਦੁਕਾਨਦਾਰ

post-img

ਬੰਦ ਦੇ ਸੱਦੇ ਨੂੰ ਨਕਾਰਦਿਆਂ ਸ਼ਹਿਰ ਦੇ ਬਜਾਰਾਂ ਨੂੰ ਖੁੱਲ੍ਹੇ ਰੱਖੇ ਜਾਣ 'ਤੇ ਵਾਲਮੀਕਿ ਸਮਾਜ ਨੇ ਕੀਤਾ ਸਮੂੰਹ ਦੁਕਾਨਦਾਰ ਭਾਈਚਾਰੇ ਦਾ ਧੰਨਵਾਦ ਪਟਿਆਲਾ : ਵਾਲਮੀਕੀ ਧਰਮ ਸਭਾ ਵੱਲੋਂ ਗਾਂਧੀ ਨਗਰ, ਲਾਹੌਰੀ ਗੇਟ ਵਿਖੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਦੀ ਅਗਵਾਈ ਵਿੱਚ ਆਯੋਜਿਤ ਮੀਟਿੰਗ ਦੌਰਾਨ ਕੁਝ ਦਲਿਤ ਸੰਗਠਨਾਂ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਚਲਦਿਆਂ ਪੰਜਾਬ ਅਤੇ ਪਟਿਆਲਾ ਸ਼ਹਿਰ ਦੇ ਬਜਾਰਾਂ ਨੂੰ ਖੁੱਲ੍ਹੇ ਰੱਖੇ ਜਾਣ ਤੇ ਸਮੂੰਹ ਦੁਕਾਨਦਾਰ ਭਾਈਚਾਰੇ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਮੌਕੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਬੀਤੇ 1 ਅਗਸਤ ਨੂੰ ਜੋ ਇਤਿਹਾਸਿਕ ਰਿਜਰਵੇਸ਼ਨ ਕੋਟੇ ਵਿੱਚੋਂ ਵਾਲਮੀਕਿ ਸਮਾਜ ਨੂੰ 12.5 ਰਿਜਰਵੇਸ਼ਨ ਕੋਟਾ ਦੇਣ ਦਾ ਜਿਹੜਾ ਫੈਸਲਾ ਦਿੱਤਾ ਗਿਆ ਹੈ, ਉਸਦਾ ਵਾਲਮੀਕਿ ਸਮਾਜ ਵੱਲੋਂ ਭਰਪੂਰ ਸਵਾਗਤ ਕੀਤਾ ਹੈ। ਜਦੋਂ ਕਿ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਅਤੇ ਅਜਾਦ ਸਮਾਜ ਪਾਰਟੀ ਦੇ ਐਮ.ਪੀ. ਚੰਦਰ ਸ਼ੇਖਰ ਰਾਵਣ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਸੀ ਤੇ ਇਨ੍ਹਾਂ ਵੱਲੋਂ ਅਤੇ ਕੁਝ ਦਲਿਤ ਸੰਗਠਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਵਾਲਮੀਕਿ ਅਤੇ ਮਜਬੀ ਸਿੱਖ ਵੱਲੋਂ ਇਸ ਬੰਦ ਦੇ ਸੱਦੇ ਦਾ ਪੁਰਜੋਰ ਵਿਰੋਧ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਪਟਿਆਲਾ ਅਤੇ ਪੰਜਾਬ ਭਰ ਵਿੱਚ ਬੰਦ ਦਾ ਕੋਈ ਅਸਰ ਵਿਖਾਈ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਰਿਜਰਵੈਸ਼ਨ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ ਉਹ ਦਲਿਤ ਵਿਰੋਧੀ ਹਨ। ਇਸ ਮੌਕੇ ਕ੍ਰਿਸ਼ਨ ਕੁਮਾਰ ਕਾਕਾ, ਅਜੈ ਕੁਮਾਰ ਸਿੱਪਾ, ਮੋਹਨ ਲਾਲ ਅਟਵਾਲ, ਗੁਰਪਾਲ ਸਿੰਘ ਸਿੱਧੂ, ਰਾਜ ਕੁਮਾਰ ਸ਼ੰਟੀ ਗਿੱਲ, ਡਾ. ਰਾਜੇਸ਼ ਕੁਮਾਰ ਸਹੋਤਾ, ਰਾਜੀਵ ਜੋਨੀ ਅਟਵਾਲ, ਗਗਨਜੀਤ ਸਿੰਘ, ਸਰਵਜੀਤ ਸਿੰਘ ਆਦਿ ਹਾਜਰ ਸਨ।

Related Post