

ਅਮਲ ਸੁਸਾਇਟੀ ਵਲੋਂ ਮਨਾਇਆ ਗਿਆ ਵਣ ਮਹਾਉਤਸਵ- ਨਾਭਾ, 13 ਜੁਲਾਈ () : ਅਮਲ ਸੁਸਾਇਟੀ ਵਲੋਂ ਸੁਸਾਇਟੀ ਦੇ ਕੰਪਾਊਂਡ ਵਿਚ ਵਣ ਮਹਾੳਤਸਵ ਮਨਾਇਆ ਗਿਆ, ਜਿਸ ਵਿਚ ਤਕਰੀਬਨ 100 ਬੂਟੇ ਨਾਭਾ ਮਾਡਰਨ ਪਬਲਿਕ ਸਕੂਲ ਦੇ ਊਧਮ ਨਾਲ ਲਗਾਏ ਗਏ। ਇਸ ਉਤਸਵ ਵਿਚ ਨਾਭਾ ਮਾਡਰਨ ਸਕੂਲ ਦੇ ਸਟਾਫ ਅਤੇ ਅਮਲ ਸੁਸਾਇਟੀ ਦੇ ਕਾਜਕਾਰਨੀ ਕੇਟੀ ਦੇ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਵਣ ਮਹਾਉਤਸਵ ਤਹਿਤ ਬੂਟੇ ਲਗਾਏ।ਸੁਸਾਇਟੀ ਵਲੋਂ ਸੈਰ ਕਰਨ ਲਈ ਟਰੈਕ ਚੌੜਾ ਕੀਤਾ ਗਿਆ ਉਸਦਾ ਉਦਘਾਟਨ ਅਮਰਜੀਤ ਵਰਮਾ ਪਿ਼ੰਸੀਪਲ ਵਲੋਂ ਕੀਤਾ ਗਿਆ। ਇਸ ਮੋਕੇ ਬਲਜੀਤ ਸਿੰਘ ਖਹਿਰਾ ਦੀ ਪ੍ਰਧਾਲਗੀ ਹੇਠ ਸੰਸਥਾ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਜੂਨ ਮਹੀਨੇ ਵਿਚ ਹੋਏ ਖਰਚੇ ਪਾਸ ਕਰਨ ਉਪਰੰਤ ਕਮਿਊਨਿਟੀ ਹਾਲ ਦੇ ਚਾਰੇ ਪਾਸੇ ਜਾਲੀਦਾਰ ਤਾਰ ਲਗਾਉਣ ਸਬੰਧੀ ਮਤਾ ਪਾਸ ਕੀਤਾ ਗਿਆ। ਇਸ ਮੌਕੇ ਛੱਜੂ ਰਾਮ ਪਿ੍ਰੰਸੀਪਲ ਸਰਕਾਰੀ, ਪਿ੍ਰੰਂ ਅਮਰਜੀਤ ਵਰਮਾ, ਸੁਖਵਿੰਦਰ ਸਿੰਘ ਖਜਾਨਚੀ, ਐਸ. ਐਸ. ਬੇਦੀ ਡਾਇਰੈਕਟਰ ਮਾਲਵਾ ਸਕੂਲ, ਦਰਸ਼ਨ ਸਿੰਘ ਹਰਜਾਈ, ਪਰਮਜੀਤ ਸਿੰਘ ਸੋਢੀ,ਰਿਟਾ ਸੁਪਰਡੈਟ ਗੁਰਜਿੰਦਰ ਸਿੰਘ, ਮਲਕੀਤ ਸਿੰਘ, ਰਵੀ ਬੱਤਾ, ਕੇਵਲ ਕ੍ਰਿਸ਼ਨ ਗੁਪਤਾ, ਜਸਵਿੰਦਰ ਸਿੰਘ, ਪਰਮ ਸਿੰਘ, ਦਵਿੰਦਰ ਖੇਤਰਪਾਲ, ਮੈਡਮ ਸਤਵਿਰ ਕੌਰ, ਸ਼ੀਰੂ ਬੇਦੀ ਅਦਿ ਮੌਜੂਦ ਸਨ।