post

Jasbeer Singh

(Chief Editor)

Punjab

ਮਾਛੀਵਾੜਾ ਵਿਖੇ ਸੁਬਜੀ ਵਿਕਰੇਤਾ ਨੇ ਵੇਚੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ 13 ਸਬਜੀਆਂ ਸਿਰਫ਼ 13 ਰ

post-img

ਮਾਛੀਵਾੜਾ ਵਿਖੇ ਸੁਬਜੀ ਵਿਕਰੇਤਾ ਨੇ ਵੇਚੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ 13 ਸਬਜੀਆਂ ਸਿਰਫ਼ 13 ਰੁਪਏ ਵਿਚ ਮਾਛੀਵਾੜਾ ਸਾਹਿਬ : ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਸ਼ਹਿਰ ਮਾਛੀਵਾੜਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਜਿੱਥੇ ਪੂਰਾ ਦੇਸ਼ ਖੁਸ਼ੀਆਂ ਬਣਾਉਂਦਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਸੰਗਤਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਨ ਹਰ ਕੋਈ ਇਸ ਦਿਨ ਕੋਈ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸੇ ਨੂੰ ਦੇਖਦਿਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਇੱਕ ਦੁਕਾਨਦਾਰ ਵੱਲੋਂ ਦੁਕਾਨ ਦੇ ਵਿੱਚ ਮੌਜੂਦ ਹਰ ਵਸਤੂ ਸਿਰਫ 13 ਰੁਪਏ ਵਿੱਚ ਗਾਹਕਾਂ ਨੂੰ ਵੇਚ ਰਿਹਾ ਹੈ ਕਿਉਂਕਿ ਸਾਹਿਬੇ ਕਮਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13-13 ਦਾ ਹੋਕਾ ਦਿੱਤਾ ਸੀ ਅਤੇ 20 ਰੁਪਏ ਦੇ ਵਿੱਚ ਗਰੀਬਾਂ ਨੂੰ ਲੰਗਰ ਛਕਾਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਤੋਂ ਪ੍ਰੇਰਿਤ ਹੋ ਕੇ ਇਸ ਦੁਕਾਨਦਾਰ ਨੇ 13 ਰੁਪਏ ਦੇ ਵਿੱਚ 13 ਸਬਜੀਆਂ ਸਾਰੇ ਹੀ ਗਾਹਕਾਂ ਨੂੰ ਵੇਚੀਆਂ , ਦੁਕਾਨਦਾਰ ਵੱਲੋਂ ਇਹ ਸੇਵਾ ਸਵੇਰੇ 5 ਵਜੇ ਤੋਂ ਸ਼ੁਰੂ ਕੀਤੀ ਜਾਂਦੀ ਹੈ ਜਦੋਂ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਦੁਕਾਨਦਾਰ ਨੇ ਆਖਿਆ ਕਿ ਸਵੇਰੇ 12 ਵਜੇ ਤੱਕ ਸਾਰੀਆਂ ਸਬਜ਼ੀਆਂ ਵਿਕ ਜਾਂਦੀਆਂ ਹਨ। ਦੁਕਾਨਦਾਰ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਸਮੇਂ ਸਾਨੂੰ ਉਨਾਂ ਦੇ ਦੱਸੇ ਗਏ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਹਿੱਸਾ ਬਣਾਉਣਾ ਚਾਹੀਦਾ ਹੈ। ਉਸਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਫੈਲਿਆ ਅੰਧ ਵਿਸ਼ਵਾਸ ਭੇਦ ਭਾਵ ਅਤੇ ਧਾਰਮਿਕ ਭਰਮਾਂ ਨੂੰ ਖਤਮ ਕਰਨ ਦਾ ਹੋਕਾ ਦਿੱਤਾ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਮੁੱਖ ਸਿਧਾਂਤ ਸਾਨੂੰ ਜਰੂਰ ਧਾਰਨ ਕਰਨੇ ਚਾਹੀਦੇ ਹਨ ਜਿਵੇਂ ਕਿ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ।

Related Post