post

Jasbeer Singh

(Chief Editor)

Patiala News

ਵੈਟਨਰੀ ਡਾਕਟਰਾਂ ਵੱਲੋਂ ਪੇਅ-ਪੈਰਿਟੀ ਦੀ ਬਹਾਲੀ ਲਈ 1.8.24 ਤੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ;

post-img

ਵੈਟਨਰੀ ਡਾਕਟਰਾਂ ਵੱਲੋਂ ਪੇਅ-ਪੈਰਿਟੀ ਦੀ ਬਹਾਲੀ ਲਈ 1.8.24 ਤੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਪਸ਼ੂਆਂ ਦੀਆਂ ਮਨਸੂਈ ਗਰਭਦਾਨ ਸਕੀਮਾਂ ਦਾ ਵੀ ਕਰਨਗੇ ਬਾਈਕਾਟ ਮੁੱਢਲੇ ਤਨਖਾਹ ਸਕੇਲਾਂ ਵਿੱਚ ਪਿਛਲੇ 40 ਸਾਲਾਂ ਤੋਂ ਚਲੀ ਆ ਰਹੀ ਵੈਟਨਰੀ ਅਫਸਰਾਂ ਦੀ ਮੈਡੀਕਲ ਅਤੇ ਡੈਂਟਲ ਅਫਸਰਾਂ ਦੇ ਬਰਾਬਰ ਪੇਅ-ਪੈਰਿਟੀ ਨੂੰ ਪਿਛਲੀ ਸਰਕਾਰ ਵੱਲੋਂ 4 ਜਨਵਰੀ 2021 ਦੇ ਪੱਤਰ ਰਾਹੀਂ ਵੈਟਨਰੀ ਅਫਸਰਾਂ ਨਾਲ ਧੱਕਾ ਕਰਕੇ ਭੰਗ ਕਰਕੇ ਜਿੱਥੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦੀ ਉਲੰਘਣਾ ਕੀਤੀ ਉੱਥੇ ਸਰਵਿਸ ਰੂਲਾਂ ਨੂੰ ਵੀ ਛਿੱਕੇ ਟੰਗ ਕੇ ਗਲਤ ਫੈਸਲਾ ਲਿਆ ਗਿਆ ਸੀ। ਇਸ ਸਰਕਾਰ ਦੇ ਵੀ ਪਸ਼ੂ ਪਾਲਣ ਵਿਭਾਗ ਦੇ ਸਾਬਕਾ ਮੰਤਰੀਆਂ ਸ. ਕੁਲਦੀਪ ਸਿੰਘ ਧਾਲੀਵਾਲ, ਸ. ਲਾਲਜੀਤ ਸਿੰਘ ਭੁੱਲਰ ਅਤੇ ਮੌਜੂਦਾ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਵੀ ਵਾਰ-ਵਾਰ ਮੰਗ ਪੱਤਰ ਦਿੱਤੇ ਗਏ ਹਨ। ਪਰ ਅਜੇ ਤੱਕ ਸਵਾਏ ਵਾਅਦਿਆਂ ਅਤੇ ਐਲਾਨਾਂ ਤੋਂ ਵੱਧ ਕੁੱਝ ਵੀ ਨਹੀਂ ਮਿਲਿਆ। ਜਿਸ ਕਾਰਨ ਵੈਟਨਰੀ ਅਫਸਰਾਂ ਦੇ ਸਮੁੱਚੇ ਕੇਡਰ ਵਿੱਚ ਵੱਡੇ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ। ਰੋਸ ਵਜੋਂ ਪਿਛਲੇ 25 ਜੂਨ ਤੋਂ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਵੱਲੋਂ ਸੰਘਰਸ ਦੇ ਪਹਿਲੇ ਪੜਾਅ ਤਹਿਤ ਹਰ ਤਰ੍ਹਾਂ ਦੇ ਕੈਂਪਾਂ ਅਤੇ ਲੈਕਚਰਾਂ ਦਾ ਬਾਈਕਾਟ ਚੱਲ ਰਿਹਾ ਹੈ ਅਤੇ ਹੈਲਥ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾ ਰਹੇ। ਇਸ ਸਬੰਧੀ ਗੱਲ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਕਨਵੀਨਰ ਡਾਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਵੈਟਨਰੀ ਅਫਸਰਾਂ ਦੀ ਪੇਅ-ਪੈਰਿਟੀ ਸਬੰਧੀ ਮੰਗਾਂ ਨੂੰ ਸਰਕਾਰ ਵੱਲੋਂ ਕੋਈ ਵੀ ਹੁੰਘਾਰਾ ਨਾ ਮਿਲਣ ਕਾਰਨ ਸੰਘਰਸ਼ ਦੇ ਪਹਿਲੇ ਪੜਾਅ ਨਾਲ ਮਜਬੂਰਨ ਦੂਜੇ ਪੜਾਅ ਨੂੰ 1.8.24 ਤੋਂ ਜੋੜਿਆ ਜਾ ਰਿਹਾ ਹੈ, ਜਿਸ ਵਿੱਚ ਮਨਸੂਈ ਗਰਭਦਾਨ ਸਬੰਧੀ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਉੱਨ੍ਹਾਂ ਕਿਹਾ ਕਿ ਜੇ ਅਜੇ ਵੀ ਸਰਕਾਰ ਵੱਲੋਂ ਪੇਅ-ਪੈਰਿਟੀ ਸਬੰਧੀ ਮੰਗਾਂ ਦੀ ਪੂਰਤੀ ਨਹੀਂ ਕੀਤੀ ਜਾਂਦੀ ਤਾਂ ਜਲਦੀ ਹੀ ਸਰਕਾਰ ਖ਼ਿਲਾਫ਼ ਧਰਨੇ ਅਰੰਭ ਕੀਤੇ ਜਾਣਗੇ। ਕਮੇਟੀ ਦੇ ਕੋ-ਕਨਵੀਨਰ ਡਾਕਟਰ ਪੁਨੀਤ ਮਲਹੋਤਰਾ, ਡਾਕਟਰ ਅਬਦੁਲ ਮਜੀਦ ਅਤੇ ਕਮੇਟੀ ਦੇ ਬੁਲਾਰੇ ਡਾਕਟਰ ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਸੰਘਰਸ਼ ਨਾਲ ਹੋਣ ਵਾਲੇ ਨੁਕਸਾਨ ਲਈ ਜੁੰਮੇਵਾਰ ਖੁਦ ਸਰਕਾਰ ਹੋਵੇਗੀ। ਇਸ ਸਬੰਧੀ ਲਿਖਤੀ ਪੱਤਰ ਨੰ. JAC/2024/06 ਮਿਤੀ 29-07-2024 ਜਿਲੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਨੂੰ ਜੁਆਇੰਟ ਐਕਸ਼ਨ ਕਮੇਟੀ ਪਟਿਆਲਾ ਦੇ ਜਿਲਾ ਵਫ਼ਦ ਵੱਲੋਂ ਕਾਲੇ ਬਿੱਲੇ ਲਗਾਕੇ ਸੌਪਿਆ ਗਿਆ। ਇਸ ਮੌਕੇ JAC ਦੇ ਕੋ- ਕਨਵੀਨਰ ਡਾ. ਗੁਰਦੀਪ ਸਿੰਘ ਅਤੇ JAC ਮੈਂਬਰ ਡਾ ਰਵੀ ਸਿੰਗਲਾ ਨੇ ਸੰਘਰਸ਼ ਦੇ ਦੂਜੇ ਪੜਾਅ ਬਾਰੇ ਜਾਣਕਾਰੀ ਦਿੱਤੀ l ਇਸ ਮੌਕੇ ਜਿਲਾ ਪਟਿਆਲਾ ਦੇ ਵੈਟਨਰੀ ਅਫਸਰ ਡਾ ਰਮਨ ਕੁਮਾਰ, ਡਾ ਅਕਸ਼ਪ੍ਰੀਤ, ਡਾ ਵਿਨੀਤ ਮਲਹੋਤਰਾ, ਡਾ ਗੁਰਜਾਪ ਸਿੰਘ, ਡਾ ਭੁਪਿੰਦਰ ਸਿੰਘ, ਡਾ ਸਲਿਕ ਅਜ਼ੀਜ਼, ਡਾ ਜਤਿੰਦਰ ਸਿੰਘ, ਡਾ ਦਵਿੰਦਰ ਸਿੰਘ, ਡਾ ਪਰਵੀਨ ਕੁਮਾਰ, ਡਾ ਤੁਸ਼ਾਰ ਗੋਇਲ, ਡਾ ਆਸ਼ੂ ਅਰੋੜਾ, ਡਾ ਜਗਪ੍ਰੀਤ ਸਿੰਘ, ਡਾ ਅਭਿਲਾਸ਼, ਡਾ ਅਮਨ ਰਾਜਨ, ਡਾ ਸੰਜੇ ਆਦਿ ਤੋਂ ਬਿਨਾਂ JAC ਸੋਸ਼ਲ ਮੀਡੀਆ ਇੰਚਾਰਜ ਡਾ ਅਕਸ਼ਪ੍ਰੀਤ ਹਾਜਰ ਰਹੇ।

Related Post