
ਰਿਸ਼ਵਤ ਲੈਂਦਿਆਂ ਵਿਜੀਲੈਂਸ ਕੀਤਾ ਏ. ਐਨ. ਟੀ. ਐਫ. ਦਾ ਸਹਾਇਕ ਥਾਣੇਦਾਰ ਗ੍ਰਿਫ਼ਤਾਰ
- by Jasbeer Singh
- May 22, 2025

ਰਿਸ਼ਵਤ ਲੈਂਦਿਆਂ ਵਿਜੀਲੈਂਸ ਕੀਤਾ ਏ. ਐਨ. ਟੀ. ਐਫ. ਦਾ ਸਹਾਇਕ ਥਾਣੇਦਾਰ ਗ੍ਰਿਫ਼ਤਾਰ ਚੰਡੀਗੜ੍ਹ, 22 ਮਈ : ਭ੍ਰਿਸ਼ਟਾਚਾਰ ਵਿਰੁੱਧ ਜੰਗੀ ਪੱਧਰ ਤੇ ਕੰਮ ਕਰ ਰਹੇ ਵਿਜੀਲੈਂਸ ਵਿਭਾਗ ਨੇ ਅੱਜ ਐਂਟੀ ਨਾਰਕੋ ਟਾਸਕ ਫੋਰਸ ( ਏ. ਐਨ. ਟੀ. ਐਫ.) ਅਸਿਸਟੈਂਟ ਸਬ ਇੰਸਪੈਕਟਰ ( ਏ. ਐਸ. ਆਈ.) ਮੇਜਰ ਸਿੰਘ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਏ. ਐਸ. ਆਈ. ਵਲੋ਼ ਦੋ ਨੌਜਵਾਨਾਂ ਨੂੰ ਕਿਸੇ ਜਗ੍ਹਾ ਤੋਂ ਚਿੱਟੇ ਦੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਜਦੋਂ ਨੌਜਵਾਨਾਂ ਨੂੰ ਫੜ੍ਹਿਆ ਗਿਆ ਤਾਂ ਉਕਤ ਏ. ਐਸ. ਆਈ. ਨੇ ਉਨ੍ਹਾਂ ਦੇ ਪਾਏ ਹੋਏ ਗਹਿਣੇ ਤੇ ਹੋਰ ਕੀਮਤੀ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਏ. ਐਸ. ਆਈ. ਵਿਚਕਾਰ ਸੌਦੇਬਾਜੀ ਦਾ ਦੌਰ ਸ਼ੂਰੂ ਹੋਇਆ, ਜਿਸ ਤੇ ਪਹਿਲਾਂ ਏ. ਐਸ. ਆਈ. ਨੇ ਸਮਾਨ ਵਾਪਸ ਕਰਨ ਬਦਲੇ ਢਾਈ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ, ਜਿਸ ਦੌਰਾਨ ਅਖੀਰਕਾਰ ਸੌਦਾ 1 ਲੱਖ 5 ਹਜ਼ਾਰ ਵਿਚ ਤੈਅ ਹੋ ਗਿਆ। ਏ. ਐਸ. ਆਈ. ਵਲੋਂ ਉਨ੍ਹਾਂ ਤੋਂ ਇਸ ਤਰ੍ਹਾਂ ਪੈਸਿਆਂ ਦੀ ਮੰਗ ਕੀਤੇ ਜਾਣ ਸਬੰਧੀ ਪਰਿਵਾਰਕ ਮੈਂਬਰਾਂ ਵਲੋ਼ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਕਰ ਦਿੱਤੀ ਗਈ, ਜਿਸ ਤੇ ਵਿਜੀਲੈਂਸ ਨੇ ਟ੍ਰੈਪ ਲਗਾ ਕੇ ਪਹਿਲਾਂ ਏ. ਐਸ. ਆਈਂ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਵਿਚ ਘਰੋਂ ਏ. ਐਸ. ਆਈ. ਨੂੰ ਕਾਬੂ ਕਰ ਲਿਆ । ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਉਪਰੋਕਤ ਦੋਹਾਂ ਜਣਿਆਂ ਵਿਰੁੱਧ ਰਿਸ਼ਵਤ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.