
ਵਿਜੀਲੈਂਸ ਨੇ ਜਿ਼ਲਾ ਸਿੱਖਿਆ ਅਧਿਕਾਰੀ ਦੇ ਘਰ ਰੇਡ ਕਰਕੇ ਕੀਤੀ ਵੱਡੀ ਮਾਤਰਾ ਵਿਚ ਨਗਦੀ ਬਰਾਮਦ
- by Jasbeer Singh
- January 23, 2025

ਵਿਜੀਲੈਂਸ ਨੇ ਜਿ਼ਲਾ ਸਿੱਖਿਆ ਅਧਿਕਾਰੀ ਦੇ ਘਰ ਰੇਡ ਕਰਕੇ ਕੀਤੀ ਵੱਡੀ ਮਾਤਰਾ ਵਿਚ ਨਗਦੀ ਬਰਾਮਦ ਬਿਹਾਰ : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਬੇਤੀਆ ਜਿਲੇ ਵਿੱਚ ਜਿ਼ਲਾ ਸਿੱਖਿਆ ਅਧਿਕਾਰੀ ਰਜਨੀਕਾਂਤ ਪ੍ਰਵੀਨ ਦੇ ਘਰ ਵਿਜੀਲੈਂਸ ਟੀਮ ਵਲੋਂ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿਚ ਨਗਦੀ ਬਰਾਮਦ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਉਕਤ ਨਗਦੀ ਸਬੰਧੀ ਪਟਨਾ ਵਿਜੀਲੈਂਸ ਵਲੋਂ ਅਧਿਕਾਰੀ ਤੋਂ ਪੁੱਛਗਿੱਛ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਵਿਜੀਲੈਂਸ ਟੀਮ ਵਲੋਂ ਛਾਪਾ ਮਾਰਿਆ ਗਿਆ ਤਾਂ ਬਰਾਮਦ ਨਗਦੀ ਗਿਣਨ ਲਈ ਮਸ਼ੀਨ ਦਾ ਸਹਾਰਾ ਲੈਣਾ ਪਿਆ ਤੇ ਇਸ ਸਬੰਧੀ ਕਿਸੇ ਵਲੋਂ ਕੁੱਝ ਵੀ ਦੱਸਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ।ਵਿਜੀਲੈਂਸ ਟੀਮ ਨੇ ਡੀ. ਈ. ਓ. ਦੇ ਹੋਰ ਟਿਕਾਣਿਆਂ `ਤੇ ਵੀ ਛਾਪੇਮਾਰੀ ਕੀਤੀ ਹੈ। ਸੂਤਰਾਂ ਅਨੁਸਾਰ ਜਿਲ੍ਹਾ ਸਿੱਖਿਆ ਅਫ਼ਸਰ `ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗਣ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਇਥੇ ਹੀ ਬਸ ਨਹੀਂ ਡੀ. ਈ. ਓ. ਖਿਲਾਫ਼ ਵਿੱਤੀ ਬੇਨਿਯਮੀਆਂ ਅਤੇ ਨਾਜਾਇਜ਼ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸਿ਼ਕਾਇਤਾਂ ਦਰਜ ਕੀਤੀਆਂ ਗਈਆਂ ਸਨ । ਫਿਲਹਾਲ ਵਿਜੀਲੈਂਸ ਟੀਮ ਕਾਰਵਾਈ ਕਰਨ `ਚ ਰੁੱਝੀ ਹੋਈ ਹੈ।