

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਣੀ ਚਾਨਣ ਮੁਨਾਰਾ : ਨੀਨਾ ਮਿੱਤਲ -ਵਿਧਾਇਕ ਨੀਨਾ ਮਿੱਤਲ ਨਸ਼ਾ ਮੁਕਤੀ ਮਾਰਚ ਤਹਿਤ ਪਿੰਡਾਂ ਵਿੱਚ ਪੁੱਜੇ, ਚੁਕਾਈ ਨਸ਼ਿਆਂ ਵਿਰੁੱਧ ਸਹੁੰ -ਕਿਹਾ, ਨਸ਼ੇ ਇਕੱਲੇ ਇੱਕ ਵਿਕਅਤੀ ਨੂੰ ਹੀ ਨਹੀਂ ਬਲਕਿ ਉਸਦੇ ਪਰਿਵਾਰ ਤੇ ਸਮਾਜ ਨੂੰ ਵੀ ਤਬਾਹ ਕਰ ਸਕਦੇ ਨੇ -ਬੂਟਾ ਸਿੰਘ ਵਾਲਾ, ਬੱਲ ਮਾਜਰਾ, ਚੰਗੇਰਾ, ਧੁੰਮਾ, ਮਿਰਜਾਪੁਰ ਤੇ ਕੋਟਲਾ ਵਿਖੇ ਨਸ਼ਾ ਮੁਕਤੀ ਮਾਰਚ ਰਾਜਪੁਰਾ, 19 ਮਈ : ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਹਲਕੇ ਦੇ ਪਿੰਡਾਂ ਬੂਟਾ ਸਿੰਘ ਵਾਲਾ, ਬੱਲ ਮਾਜਰਾ, ਚੰਗੇਰਾ, ਧੁੰਮਾ, ਮਿਰਜਾਪੁਰ ਤੇ ਕੋਟਲਾ ਵਿਖੇ ਨਸ਼ਾ ਮੁਕਤੀ ਮਾਰਚ ਦੀ ਅਗਵਾਈ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਰੰਭੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੋਕਾਂ ਲਈ ਚਾਨਣ ਮੁਨਾਰਾ ਬਣ ਗਈ ਹੈ। ਨਸ਼ਾ ਮੁਕਤੀ ਮਾਰਚ ਬਾਰੇ ਜਾਣੂ ਕਰਵਾਉਂਦਿਆਂ ਨੀਨਾ ਮਿੱਤਲ ਨੇ ਲੋਕਾਂ ਤੇ ਖਾਸ ਕਰਕੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਨਸ਼ੇ ਸਿਰਫ਼ ਵਿਅਕਤੀ ਨੂੰ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਤਬਾਹ ਕਰ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਬੱਚਿਆਂ ਦੀ ਸੁਚੱਜੀ ਪਰਵਿਰਸ਼ ਕਰੋ ਤਾਂ ਜੋ ਪੰਜਾਬ ਦਾ ਭਵਿੱਖ ਸੁਰੱਖਿਅਤ ਬਣੇ ਸਕੇ। ਨੀਨਾ ਮਿੱਤਲ ਨੇ ਲੋਕਾਂ ਤੋਂ ਨਸ਼ਾ ਮੁਕਤੀ ਮਾਰਚ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ ਤਾਂ, ਪਿੰਡ ਵਾਸੀਆਂ ਨੇ ਵੀ ਨਸ਼ਿਆਂ ਵਿਰੁੱਧ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕਈ ਨੌਜਵਾਨਾਂ ਨੇ ਵੀ ਨਸ਼ਿਆਂ ਤੋਂ ਦੂਰ ਰਹਿਣ ਦੀ ਕਸਮ ਵੀ ਖਾਈ। ਐਸ ਐਚ ਓ ਬਨੂੜ ਗੁਰਸੇਵਕ ਸਿੰਘ ਨੇ ਨਸ਼ੇਖੋਰੀ ਦੀ ਜਾਣਕਾਰੀ ਦੇਣ ਲਈ ਤੈਅ ਕੀਤੇ ਨੰਬਰਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਅਤੇ ਲੋਕਾਂ ਨੂੰ ਨਸ਼ਾ ਤਸਕਰੀ ਵਿਰੁੱਧ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਬੀਡੀਪੀਓ ਰਾਜਪੁਰਾ ਬੰਨਦੀਪ ਸਿੰਘ, ਹਲਕਾ ਨਸ਼ਾ ਮੁਕਤੀ ਕੋਆਰਡੀਨੇਟਰ ਕੌਂਸਲਰ ਰਾਜੇਸ਼ ਕੁਮਾਰ ਇੰਸਾਂ, ਸਰਪੰਚ ਜਰਨੈਲ ਸਿੰਘ ਬੁੱਟਾ ਸਿੰਘ ਵਾਲਾ, ਸਰਪੰਚ ਜਸਵਿੰਦਰ ਕੌਰ ਬਲਮਾਜਰਾ, ਬਲਕਾਰ ਸਿੰਘ ਬਲਮਾਜਰਾ, ਚਰਨਜੀਤ ਸਿੰਘ, ਹਰਜੀਤ ਸਿੰਘ, ਐਡਵੋਕੇਟ ਸੰਦੀਪ ਬਾਵਾ, ਗੁਰਤੇਜ ਸਿੰਘ, ਧਨਵੰਤ ਸਿੰਘ, ਦਵਿੰਦਰ ਸਿੰਘ ਗੋਲਡਨ ਐਨਕਲੇਵ, ਰਿੰਕੂ ਕਚਹਿਰੀ, ਬਲਾਕ ਪ੍ਰਧਾਨ ਲਵਲੀ ਬਨੂੜ, ਜਗਦੀਸ਼ ਸਿੰਘ ਫੋਜੀ ਚੰਗੇਰਾ, ਰਾਜਿੰਦਰ ਸਿੰਘ ਚੰਗੇਰਾ, ਹਰਬੰਸ ਸਿੰਘ, ਜੋਤੀ, ਗੁਰਸ਼ਰਨ ਸਿੰਘ ਵਿੱਰਕ ,ਅਮਨ ਸੈਣੀ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇਪਾਰਟੀ ਵਰਕਰ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.