post

Jasbeer Singh

(Chief Editor)

Patiala News

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਨਸ਼ਾ ਤਸੱਕਰਾਂ ਨੂੰ ਪਾਈ ਨਕੇਲ : ਸੁਰਜੀਤ ਅਬਲੋਵਾਲ

post-img

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਨਸ਼ਾ ਤਸੱਕਰਾਂ ਨੂੰ ਪਾਈ ਨਕੇਲ : ਸੁਰਜੀਤ ਅਬਲੋਵਾਲ - ਮੁਹਿੰਮ ਦੇ ਨਾਲ ਸੂਬੇ ਅੰਦਰ ਨਸ਼ਿਆਂ ਦੀ ਸਪਲਾਈ ਵਿਚ ਆਈ ਭਾਰੀ ਘਾਟ ਪਟਿਆਲਾ, 30 ਅਪ੍ਰੈਲ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਨਸ਼ਾ ਤਸੱਕਰਾਂ ਨੂੰ ਪੂਰੀ ਜਿੱਥੇ ਪੂਰੀ ਤਰ੍ਹਾਂ ਨਕੇਲ ਪਾਈ ਹੈ, ਉੱਥੇ ਇਸ ਮੁਹਿੰਮ ਦੇ ਨਾਲ ਸੂਬੇ ਅੰਦਰ ਨਸ਼ਿਆਂ ਦੀ ਸਪਲਾਈ ਵਿਚ ਵੀ ਭਾਰੀ ਘਾਟ ਆਈ ਹੈ। ਸੁਰਜੀਤ ਅਬਲੋਵਾਲ ਨੇ ਆਖਿਆ ਕਿ ਪੰਜਾਬ ਵਿਚ ਨਸ਼ਿਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਹੋਣ ਤੱਕ ਇਹ ਕਾਰਵਾਈ ਜਾਰੀ ਰਹੇਗੀ । ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਲੜਾਈ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਇਹ 3 ਕਰੋੜ ਪੰਜਾਬੀਆਂ ਦੀ ਲੜਾਈ ਹੈ ਜਿਸ ਨੂੰ ਸਾਰੇ ਮਿਲ ਕੇ ਹੀ ਖ਼ਤਮ ਕਰ ਸਕਣਗੇ। ਉਨ੍ਹਾਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਕੱਢੀ ਜਾ ਰਹੀ ਪੈਦਲ ਯਾਤਰਾ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਫ਼ੈਸਲੇ ਸ਼ਲਾਘਾਯੋਗ ਹਨ । ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਫੈਲੀ ਇਸ ਖ਼ਤਰਨਾਕ ਬੁਰਾਈ ਨੂੰ ਖ਼ਤਮ ਕਰਨ ਦੀ ਕਾਰਵਾਈ ਪੰਜਾਬ ਪੁਲਿਸ ਵਲੋਂ ਪ੍ਰਭਾਵੀ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਨਸ਼ਿਆਂ ਦੇ ਮਾਮਲਿਆਂ ਵਿਚ ਕਿਸੇ ਪੁਲਿਸ ਵਾਲੇ ਦੇ ਪਾਏ ਜਾਣ ’ਤੇ ਵੀ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨਾਂ ਕਿਹਾ ਕਿ ਪੰਜਾਬ ਪੁਲਿਸ ਸਮਾਜ ਵਿਰੋਧੀ ਅਨਸਰਾਂ ਨਾਲ ਨਜਿਠਣਾ ਚੰਗੀ ਤਰ੍ਹਾਂ ਜਾਣਦੀ ਹੈ। ਉਨ੍ਹਾਂ ਅਪਰਾਧੀ ਸ਼ਹਿਜਾਦ ਭੱਟੀ ਨੂੰ ਖੁਲੀ ਚੁਨੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਵਿਚ ਹਿੰਮਤ ਹੈ ਤਾਂ ਉਹ ਪੰਜਾਬ ਆ ਕੇ ਦਿਖਾਵੇ। ਉਸ ਵੱਲੋ ਪੰਜਾਬ ਪੁਲਸ ਲਈ ਦਿੱਤੀਆਂ ਜਾ ਰਹੀਆਂ ਗਿਦੜ ਧਮਕੀਆਂ ਤੋਂ ਉਹ ਡਰਨ ਵਾਲੇ ਨਹੀ ਹਨ। ਪੰਜਾਬ ਪੁਲਸ ਅਜਿਹੇ ਅਪਰਾਧੀਆਂ ਨੂੰ ਸਬਕ ਸਿਖਾਉਣਾ ਚੰਗੀ ਤਰਾਂ ਜਾਣਦੀ ਹੈ ।

Related Post