post

Jasbeer Singh

(Chief Editor)

National

ਵਾਇਨਾਡ: ਲਾਸ਼ਾਂ ਮਿਲਣ ਦੀਆਂ ਸੰਭਾਵੀ ਥਾਵਾਂ ’ਤੇ ਬਚਾਅ ਕਰਮੀ ਤਾਇਨਾਤ

post-img

ਵਾਇਨਾਡ: ਲਾਸ਼ਾਂ ਮਿਲਣ ਦੀਆਂ ਸੰਭਾਵੀ ਥਾਵਾਂ ’ਤੇ ਬਚਾਅ ਕਰਮੀ ਤਾਇਨਾਤ ਵਾਇਨਾਡ (ਕੇਰਲ), 5 ਅਗਸਤ : ਕੇਰਲ ਦੇ ਸੈਰ-ਸਪਾਟਾ ਮੰਤਰੀ ਪੀਏ ਮੁਹੰਮਦ ਰਿਆਸ ਨੇ ਅੱਜ ਕਿਹਾ ਕਿ ਢਿੱਗਾਂ ਖਿਸਕਣ ਨਾਲ ਪ੍ਰਭਾਵਿਤ ਵਾਇਨਾਡ ਜ਼ਿਲ੍ਹੇ ਵਿੱਚ ਬਚਾਅ ਮੁਹਿੰਮ ਛੇਵੇਂ ਦਿਨ ਵੀ ਜਾਰੀ ਰਹੇਗੀ। ਰਿਆਸ ਨੇ ਕਿਹਾ ਕਿ ਉਨ੍ਹਾਂ ਥਾਵਾਂ ’ਤੇ ਵੱਧ ਬਚਾਅ ਕਰਮੀਆਂ ਅਤੇ ਉਪਕਰਨਾਂ ਨੂੰ ਤਾਇਨਾਤ ਕੀਤਾ ਜਾਵੇਗਾ ਜਿੱਥੇ ਵੱਧ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਵਾਇਨਾਡ, ਮੱਲਾਪੁਰਮ ਅਤੇ ਕੋਝੀਕੋਡ ਜ਼ਿਲ੍ਹੇ ਤੋਂ ਹੋ ਕੇ ਵਹਿਣ ਵਾਲੀ ਚਲਿਆਰ ਨਦੀ ਦੇ 40 ਕਿਲੋਮੀਟਰ ਦੇ ਖੇਤਰ ਵਿੱਚ ਬਚਾਅ ਮੁਹਿੰਮ ਜਾਰੀ ਰਹੇਗੀ ਕਿਉਂਕਿ ਮੱਲਾਪੁਰਮ ਵਿੱਚ ਨੀਲੰਬੁਰ ਨੇੜੇ ਇਸ ਨਦੀ ਤੋਂ ਕਈ ਲਾਸ਼ਾਂ ਅਤੇ ਮਨੁੱਖੀ ਅੰਗ ਬਰਾਮਦ ਹੋਏ ਹਨ। ਮੰਤਰੀ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਮਗਰੋਂ ਤਬਾਹ ਹੋਏ ਮੁੰਡੱਕਈ ਅਤੇ ਚੂਰਲਮਾਲਾ ਖੇਤਰਾਂ ਵਿੱਚ ਵੀ ਬਚਾਅ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਥਾਵਾਂ ’ਤੇ ਵੱਧ ਬਲ ਤੇ ਉਪਕਰਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਜਿੱਥੇ ਮਲਬੇ ਦੇ ਹੇਠ ਲਾਸ਼ਾਂ ਫਸੀਆਂ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵਾਇਨਾਡ ਜ਼ਿਲ੍ਹੇ ਵਿੱਚ ਵੱਡੇ ਪੱਧਰ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਨੂੰ ਸੂਬੇ ਦੇ ਇਤਿਹਾਸ ਦੀ ਸਭ ਤੋਂ ਵੱਡੀ ਆਫ਼ਤ ਕਰਾਰ ਦਿੱਤਾ ਅਤੇ ਇਸ ਦੌਰਾਨ ਲੋਕਾਂ ਨੂੰ ਬਚਾਉਣ ਦੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਪੁਲੀਸ ਨੇ ਲਾਸ਼ਾਂ ਦੀ ਸ਼ਨਾਖਤ ਲਈ ਡੀਐੱਨਏ ਸੈਂਪਲ ਤੇ ਰਾਸ਼ਨ ਕਾਰਡਾਂ ਦੇ ਵੇਰਵੇ ਇਕੱਠੇ ਕੀਤੇ ਹਨ।

Related Post