post

Jasbeer Singh

(Chief Editor)

Business

‘ਪਤਾ ਨਹੀਂ ਪਾਕਿਸਤਾਨ ਸਾਡਾ ਕਰਜ਼ਾ ਮੋੜੂ ਜਾਂ ਨਹੀਂ: ਕੌਮਾਂਤਰੀ ਮੁਦਰਾ ਕੋਸ਼ ਨੂੰ ਸ਼ੱਕ

post-img

ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਕਰਜ਼ ਚੁਕਾਉਣ ਵਿਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਆਲਮੀ ਵਿੱਤੀ ਸੰਸਥਾ ਨੇ ਨਕਦੀ ਦੀ ਕਿੱਲਤ ਨਾਲ ਜੂਝ ਰਹੇ ਦੇਸ਼ ਦੀ ਕਰਜ਼ ਮੋੜਨ ਦੀ ਸਮਰਥਾ ‘ਤੇ ਸ਼ੱਕ ਪ੍ਰਗਟਾਇਆ ਹੈ। ਅੱਜ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ। ਵਾਸ਼ਿੰਗਟਨ ਸਥਿਤ ਬੈਂਕ ਦਾ ਪਾਕਿਸਤਾਨ ਦੀ ਅਰਥਵਿਵਸਥਾ ਦਾ ਮੁਲਾਂਕਣ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਆਈਐੱਮਐੱਫ ਦੀ ਸਹਾਇਤਾ ਟੀਮ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਇੱਥੇ ਪਹੁੰਚੀ ਹੋਈ।

Related Post