post

Jasbeer Singh

(Chief Editor)

Patiala News

ਸਾਨੂੰ ਲੋੜਵੰਦਾਂ ਦੀ ਮਦਦ ਕਰਕੇ ਆਪਣਾ ਬਣਦਾ ਫ਼ਰਜ ਨਿਬਾਉਣਾ ਚਾਹੀਦਾ ਹੈ:- ਪ੍ਰਧਾਨ ਸਤੀਸ਼ ਕਰਕਰਾਂ

post-img

ਸਾਨੂੰ ਲੋੜਵੰਦਾਂ ਦੀ ਮਦਦ ਕਰਕੇ ਆਪਣਾ ਬਣਦਾ ਫ਼ਰਜ ਨਿਬਾਉਣਾ ਚਾਹੀਦਾ ਹੈ:- ਪ੍ਰਧਾਨ ਸਤੀਸ਼ ਕਰਕਰਾਂ ਪਟਿਆਲਾ, 7 ਮਈ : ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸ੍ਰੀ ਜੈਨ ਗਰਲਜ਼ ਹਾਈ ਸਕੂਲ ਪਟਿਆਲਾ ਵਿਖੇ ਜਰੂਰਤਮੰਦ ਵਿਦਿਆਰਥੀਆਂ ਨੂੰ ਬੂਟ ਅਤੇ ਜੁਰਾਬਾਂ ਵੰਡ੍ਹੀਆਂ ਗਈਆਂ। ਇਸ ਮੌਕੇ ਖਾਸ ਤੌਰ ਤੇ ਸੰਸਥਾ ਦੇ ਵਿੱਤ ਸਕੱਤਰ ਸ੍ਰੀ ਰਿਸ਼ਵ ਜੈਨ, ਬੋਬਿੰਦਰ ਮਹਿਤਾ ਦੇ ਨਾਲ ਮੈਨੇਜਰ ਅਤੇ ਸਕੱਤਰ ਕਰਨੈਲ ਸਿੰਘ ਚਲੈਲਾ, ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਵਿਜੇ ਮੋਹਨ ਵਰਮਾ ਦੀ ਅਗਵਾਈ ਵਿੱਚ ਵੰਡੇ ਗਏ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾ ਨੇ ਦੱਸਿਆ ਕਿ ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਵੱਲੋਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ, ਸਕੂਲ ਡਰੈਸਾਂ ਤੋਂ ਇਲਾਵਾ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਸੰਸਥਾ ਦੇ ਰਾਹੀ ਚਲਾਏ ਜਾ ਰਹੇ ਸਲਾਈ ਸੈਂਟਰ ਵਿੱਚ ਲੜਕੀਆ ਅਤੇ ਕੱਪੜੇ ਸਿਉਣ ਦੀ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ ਇਸ ਸੰਸਥਾ ਦੇ ਸਕੂਲਾਂ ਵਿੱਚ ਸਿਖਲਾਈ ਲੈ ਕੇ ਲੜਕੀਆਂ ਨੇ ਆਪਣੇ ਬੁਟੀਕ ਖੋਲੇ ਹੋਏ ਹਨ। ਇਸ ਮੌਕੇ ਰਿਸ਼ਵ ਜੈਨ ਅਤੇ ਕਰਨੈਲ ਸਿੰਘ ਚਲੈਲਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਸੰਸਥਾ ਦੇ ਨਾਲ ਜੁੜੋ ਅਤੇ ਸਮਾਜ ਸੇਵਾ ਵਿੱਚ ਭਾਗ ਲਵੋ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਸਥਾ ਦੇ ਵਧੀਕ ਜਨਰਲ ਸਕੱਤਰ ਅਕਾਸ਼ ਸ਼ਰਮਾ ਬੋਕਸਰ, ਜੋਇੰਟ ਸੈਕਟਰੀ ਐਡਵੋਕੇਟ ਹੈਰੀ ਵਰਮਾ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਜੈਨ, ਸ੍ਰੀਮਤੀ ਸੁਮੀਤਾ ਸ਼ਰਮਾ ਟੀਚਰ ਅਤੇ ਅਕਾਊਂਟੈਂਟ ਪੁਨੀਤ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Post