
ਅਕਾਲੀ ਦਲ ਦੀ ਨਵੀਂ ਭਰਤੀ ਜੋ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ : ਪ੍ਰੋਫੈਸਰ ਪ੍ਰ
- by Jasbeer Singh
- January 21, 2025

ਅਕਾਲੀ ਦਲ ਦੀ ਨਵੀਂ ਭਰਤੀ ਜੋ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ : ਪ੍ਰੋਫੈਸਰ ਪ੍ਰੇਮ ਚੰਦੂਮਾਜਰਾ ਨਾਭਾ : ਨਾਭਾ ਵਿਖੇ ਪਹੁੰਚੇ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਵਾਰ ਫਿਰ ਸੁਖਬੀਰ ਬਾਦਲ ਨੂੰ ਆੜੇ ਹੱਥੀ ਲਿਆ । ਉਨ੍ਹਾਂ ਨੇ ਕਿਹਾ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮ ਸੁਣਾਇਆ ਗਿਆ ਸੀ ਅਤੇ ਅਸਤੀਫੇ ਲੈ ਕੇ ਗੱਲ ਕਹੀ ਗਈ ਸੀ । ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਨਵੀਂ ਭਰਤੀ ਜੋ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ।ਚੰਦੂਮਾਜਰਾ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਨੂੰ ਅਕਾਲੀ ਦਲ ਵੱਲੋਂ ਦਰਕਿਨਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਭਰਤੀ ਕਰ ਰਿਹਾ ਹੈ । ਚੰਦੂਮਾਜਰਾ ਨੇ ਅੱਗੇ ਕਿਹਾ ਹੈ ਕਿ ਅਕਾਲੀ ਦਲ ਆਪਣੀ ਮਰਜੀ ਕਰ ਰਿਹਾ ਹੈ ਅਤੇ ਸੁਖਬੀਰ ਬਾਦਲ ਆਪ ਹੀ ਮੁੜ ਪ੍ਰਧਾਨ ਬਣਨਾ ਚਾਹੁੰਦਾ ਹੈ। ਚੰਦੂਮਾਜਰਾ ਨੇ ਕਿਹਾ ਹੈ ਕਿ ਅਕਾਲੀ ਦਲ ਆਪਣੀ ਮਰਜੀ ਨਾਲ ਭਰਤੀ ਕਰ ਰਿਹਾ ਹੈ।ਸੁਖਬੀਰ ਬਾਦਲ ਦੇ 50 ਲੱਖ ਦੀ ਭਰਤੀ ਮੁਹਿੰਮ ਤੇ ਚੰਦੂਮਾਜਰਾ ਨੇ ਕਿਹਾ ਕਿ ਜੋ ਇਹ 50 ਲੱਖ ਦੀ ਭਰਤੀ ਦੀ ਗੱਲ ਕਰ ਰਹੇ ਹਨ ਇਹ ਲੋਕਾਂ ਨੂੰ ਹਜਮ ਨਹੀਂ ਹੋ ਰਹੀ। ਪੰਥ ਮੁਸ਼ਕਿਲਾਂ ਵਿੱਚੋਂ ਲੰਘ ਰਿਹਾ ਹੈ ਪਰ ਸਾਡੇ ਨੌਜਵਾਨਾਂ ਦੀ ਰੁਲ ਰਹੇ ਹਨ । ਉਨ੍ਹਾਂ ਨੇ ਕਿਹਾ ਹੈ ਕਿ ਅੱਜ ਲੋੜ ਸੀ ਅੱਜ ਪੰਥ ਨੂੰ ਇੱਕ ਜੁੱਟ ਹੋਣਾ ਚਾਹੀਦਾ ਹੈ। ਚੰਦੂਮਾਜਰਾ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੀ ਵਿਚਾਰਧਾਰਾ ਵੱਖਰੀ ਹੈ ਅਤੇ ਜਥੇਦਾਰ ਦੇ ਹੁਕਮਾਂ ਨੂੰ ਦਰਕਿਨਾਰੇ ਕਰਕੇ ਮਨ ਮਰਜੀ ਕੀਤੀ ਜੋ ਕਿ ਨੁਕਸਾਨਦਾਇਕ ਹੈ।ਹਰਿਆਣਾ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਹੋਈ ਹਾਰ ਤੇ ਸੁਖਬੀਰ ਬਾਦਲ ਵੱਲੋਂ ਦਾਦੂਵਾਲ ਨੂੰ ਏਜੰਸੀਆਂ ਦੇ ਬੰਦੇ ਅਤੇ ਐਂਟੀ ਸਿੱਖ ਹੋਣ ਵਾਲੇ ਬਿਆਨ ਤੇ ਚੰਦੂਮਾਜਰਾ ਨੇ ਕਿਹਾ ਕਿ ਜਿੱਤ ਹਾਰ ਇੱਕ ਵੱਖਰੀ ਗੱਲ ਹੈ ਏਜੰਸੀ ਦਾ ਬੰਦਾ ਕਿਹੜਾ ਹੈ ਇਸ ਬਾਰੇ ਸੁਖਬੀਰ ਬਾਦਲ ਨੂੰ ਚੰਗੀ ਭਲਾ ਜਾਣੂ ਹੈ । ਇਹ ਤਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਟਿੱਚ ਜਾਣਦੇ ਹਨ ਅਤੇ ਚੋਣ ਕਮਿਸ਼ਨ ਹੁਕਮ ਨੂੰ ਵੀ ਕੁਝ ਨਹੀਂ ਸਮਝਦੇ। ਇਹ ਤਾਂ ਆਪਣੀਆਂ ਮਨਮਰਜ਼ੀਆਂ ਕਰਦੇ ਹਨ । ਸਰਬਜੀਤ ਸਿੰਘ ਝਿੰਜੜ ਵੱਲੋਂ ਦਿੱਤੇ ਬਿਆਨ ਤੇ ਚੰਦੂਮਾਜਰਾ ਨੇ ਕਿਹਾ ਕਿ ਇਹ ਸਭ ਕੁਝ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ। ਰਾਜਨੀਤੀ ਦੇ ਵਿੱਚ ਸਿਧਾਂਤਕ ਤੌਰ ਤੇ ਲੜਾਈ ਲੜਨੀ ਚਾਹੀਦੀ ਹੈ । ਅਸੀ ਨਾ ਕਦੀ ਸੱਤਾ ਦੇ ਲਈ ਅਸੀਂ ਨਾ ਹੀ ਕਦੀ ਮੋਕਾ ਪ੍ਰਸਤੀ ਦੇ ਲਈ ਐਮਰਜੰਸੀ ਦੇ ਵੇਲੇ ਸਭ ਤੋਂ ਵੱਧ ਮਹੀਨੇ ਜੇਲਾ ਕੱਟੀਆ, ਦੋ ਵਾਰੀ ਮੇਰੇ ਤੇ ਐਨਐਸਏ ਲਗਾਇਆ ਗਿਆ।ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਸੁਧਾਰ ਲਹਿਰ ਨੂੰ ਲੈ ਕੇ ਸਮਝੌਤੇ ਬਾਰੇ ਚੰਦੂਮਾਜਰਾ ਨੇ ਬੋਲਦਿਆਂ ਕਿਹਾ ਕਿ ਚੰਦੂਮਾਜਰਾ ਨੇ ਸੰਕੇਤ ਦਿੰਦੇ ਆ ਕਿਹਾ ਕਿ ਇਹ ਕੁਝ ਸਮੇਂ ਦੇ ਵਿੱਚ ਇਹ ਦੁਬਿਧਾ ਦੂਰ ਹੋ ਜਾਵੇਗੀ । ਸਾਨੂੰ ਇਸ ਗੱਲ ਤੇ ਪੂਰਨ ਆਸ ਅਤੇ ਵਿਸ਼ਵਾਸ ਹੈ । ਅਕਾਲੀ ਦਲ ਦੇ ਨਾਲ ਚੱਲਣ ਵਾਲੇ ਲੋਕ ਅਕਾਲ ਤਖਤ ਸਾਹਿਬ ਦੇ ਨਾਲ ਚੱਲਣ ਦੇ ਵਿੱਚ ਵਿਸ਼ਵਾਸ ਰੱਖਦੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.