ਪੰਜ ਦੋਸਤਾਂ ਸਣੇ ਨਹਾਉਣ ਗਿਆ ਡੁੱਬਿਆ...ਨਹੀਂ ਬਰਾਮਦ ਹੋਈ ਲਾਸ਼, ਇੱਕ ਦਿਨ ਪਹਿਲਾਂ ਸੀ ਜਨਮ ਦਿਨ...
- by Jasbeer Singh
- July 2, 2024
ਅਜਨਾਲਾ ਦੇ ਰਾਜਾਸਾਂਸੀ ਤੋ ਲੰਘਦੀ ਲਾਹੌਰ ਨਹਿਰ ਬ੍ਰਾਂਚ ਦਾ ਹੈ ਜਿੱਥੇ ਨਹਾਉਣ ਗਏ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਪਲਵਿੰਦਰ ਸਿੰਘ ਦਾ ਹੱਥ ਛੁੱਟਣ ਤੇ ਨਹਿਰ ਵਿੱਚ ਚਲੇ ਜਾਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਲਾਸ਼ ਦੀ ਭਾਲ 18 ਘੰਟੇ ਬੀਤ ਜਾਣ ਬਾਵਜੂਦ ਵੀ ਜਾਰੀ ਹੈ।ਪੰਜਾਬ ਵਿੱਚ ਨਹਿਰਾਂ ਤੇ ਨਹਾਉਣ ਵਾਲੇ ਨੌਜਵਾਨਾਂ ਦੇ ਡੁੱਬ ਕੇ ਮਰਨ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ। ਆਏ ਦਿਨ ਹੀ ਪੰਜਾਬ ਵਿੱਚ ਕਿਸੇ ਨਾ ਕਿਸੇ ਜਿਲੇ ਵਿੱਚੋਂ ਨੌਜਵਾਨਾਂ ਦੇ ਡੁੱਬ ਕੇ ਮਰਨ ਦਾ ਸਮਾਚਾਰ ਪ੍ਰਾਪਤ ਹੁੰਦਾ ਹੈ।ਮਾਮਲਾ ਹੁਣ ਅਜਨਾਲਾ ਦੇ ਰਾਜਾਸਾਂਸੀ ਤੋ ਲੰਘਦੀ ਲਾਹੌਰ ਨਹਿਰ ਬ੍ਰਾਂਚ ਦਾ ਹੈ ਜਿੱਥੇ ਨਹਾਉਣ ਗਏ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਪਲਵਿੰਦਰ ਸਿੰਘ ਦਾ ਹੱਥ ਛੁੱਟਣ ਤੇ ਨਹਿਰ ਵਿੱਚ ਚਲੇ ਜਾਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਲਾਸ਼ ਦੀ ਭਾਲ 18 ਘੰਟੇ ਬੀਤ ਜਾਣ ਬਾਵਜੂਦ ਵੀ ਜਾਰੀ ਹੈ।ਦੱਸ ਦਈਏ ਕਿ ਪਲਵਿੰਦਰ ਸਿੰਘ ਦਾ ਇੱਕ ਦਿਨ ਪਹਿਲਾਂ ਹੀ ਜਨਮਦਿਨ ਸੀ ਅਤੇ ਉਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸਵਿਮਿੰਗ ਪੋਲ ਵਿੱਚ ਨਹਾਉਣ ਦੇ ਲਈ ਘਰੋਂ ਕਹਿ ਕੇ ਗਿਆ ਸੀ ਅਤੇ ਰਸਤੇ ਵਿੱਚ ਉਨਾਂ ਨਹਿਰ ਵਿੱਚ ਨਹਾਉਣਾ ਸਹੀ ਸਮਝਿਆ ਜਿਸ ਤੋਂ ਬਾਅਦ ਉਹ ਹੱਥ ਛੁੱਟਣ ਕਾਰਨ ਡੁੱਬ ਗਿਆ।
