
ਪੱਛਮ ਬੰਗਾਲ ਨਿਵਾਸੀ ਸਰਕਾਰੀ ਮੁਲਾਜਮ ਨੇ ਛੁੱਟੀ ਨੂੰ ਲੈ ਕੇ ਗੱਢੇ ਆਪਣੇ ਹੀ ਚਾਰ ਸਾਥੀਆਂ ਦੇ ਚਾਕੂ
- by Jasbeer Singh
- February 7, 2025

ਪੱਛਮ ਬੰਗਾਲ ਨਿਵਾਸੀ ਸਰਕਾਰੀ ਮੁਲਾਜਮ ਨੇ ਛੁੱਟੀ ਨੂੰ ਲੈ ਕੇ ਗੱਢੇ ਆਪਣੇ ਹੀ ਚਾਰ ਸਾਥੀਆਂ ਦੇ ਚਾਕੂ ਕੋਲਕਾਤਾ : ਭਾਰਤ ਦੇਸ਼ ਦੇ ਸੂਬੇ ਪੱਛਮ ਬੰਗਾਲ ਦੇ ਉਤਰੀ ਬੀ. ਡੀ. ਪਰਗਨਾ ਜਿ਼ਲੇ ਦੇ ਘੋਲਾ, ਸੋਦਪੁਰ ਦੇ ਵਸਨੀਕ ਤੇ ਕੋਲਕਾਤਾ ਦੇ ਨਿਊਟਾਊਨ ਇਲਾਕੇ ਵਿਚ ਕਾਰੀਗਰੀ ਭਵਨ ਦੇ ਤਕਨੀਕੀ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਅਮਿਤ ਸਰਕਾਰ ਨਾਮੀ ਵਿਅਕਤੀ ਜਿਸਦਾ ਆਪਣੇ ਹੀ ਸਾਥੀਆਂ ਨਾਲ ਛੁੱਟੀ ਨੂੰ ਲੈ ਕੇ ਝਗੜਾ ਹੋਇਆ ਸੀ ਨੇ ਅੱਜ ਆਪਣੇ ਹੀ ਸਾਥੀਆਂ ਤੇ ਚਾਕੂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅਮਿਤ ਸਰਕਾਰ ਅਜਿਹਾ ਕਰਨ ਤੋਂ ਬਾਅਦ ਵੀ ਕਾਫੀ ਸਮੇਂ ਤੱਕ ਖੂਨ ਨਾਲ ਲਿਬੜਿਆ ਚਾਕੂ ਲੈ ਕੇ ਘੁੰਮਦਾ ਰਿਹਾ, ਜਿਸਦੀ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਰਿਕਾਰਡਿੰਗ ਵੀ ਹੋ ਗਈ ਤੇ ਉਥੋਂ ਲੰਘ ਰਹੇ ਲੋਕਾਂ ਨੇ ਵੀ ਇਸ ਸਭ ਦੀ ਵੀਡੀਓ ਬਣਾਈ । ਦੱਸਣਯੋਗ ਹੈ ਕਿ ਅਮਿਤ ਸਰਕਾਰ ਵਲੋਂ ਚਾਕੂ ਮਾਰ ਮਾਰ ਕੇ ਜ਼ਖ਼ਮੀ ਕੀਤੇ ਵਿਅਕਤੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ ਤੇ ਚਾਰ ਵਿਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਅਨੁਸਾਰ ਜਦੋਂ ਅਮਿਤ ਸਰਕਾਰ ਨੂੰ ਛੁੱਟੀ ਨਹੀਂ ਦਿਤੀ ਗਈ ਤਾਂ ਉਹ ਗੁੱਸੇ ਵਿਚ ਆ ਗਿਆ । ਹਾਲਾਂਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਛੁੱਟੀ ਕਿਉਂ ਨਹੀਂ ਦਿਤੀ ਗਈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਿਤ ਸਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ । ਪੁਲਸ ਨੂੰ ਸ਼ੱਕ ਹੈ ਕਿ ਉਸ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ।