

ਜਦੋਂ ਇੱਕ ਦਿਨ ਲਈ ਵਿਦਿਆਰਥਣ ਨੂੰ ਬਣਾ 'ਤਾ ਪ੍ਰਿੰਸੀਪਲ -ਪੂਰਾ ਦਿਨ ਸੰਭਾਲਿਆ ਕੰਮ ਕਾਜ -ਮਲਟੀਪਰਪਜ ਸਕੂਲ ਨੇ ਵੱਖਰੇ ਅੰਦਾਜ਼ 'ਚ ਮਨਾਇਆ ਅਧਿਆਪਕ ਦਿਵਸ ਪਟਿਆਲਾ : ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਅਧਿਆਪਕ ਦਿਵਸ ਵੱਖਰੇ ਅੰਦਾਜ ਵਿੱਚ ਮਨਾਇਆ ਗਿਆ। ਸਭ ਤੋਂ ਪਹਿਲਾਂ ਸਵੇਰ ਦੀ ਸਭਾ ਵਿੱਚ ਅਧਿਆਪਕਾ ਡਾ. ਪੁਸ਼ਵਿੰਦਰ ਕੌਰ ਤੇ ਰਸ਼ਪਾਲ ਸਿੰਘ ਵੱਲੋਂ ਅਧਿਆਪਕ ਦਿਵਸ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਮਗਰੋਂ ਪ੍ਰਿੰਸੀਪਲ ਵਿਜੇ ਕਪੂਰ ਦੀ ਅਗਵਾਈ ਹੇਠ ਪ੍ਰਿੰਸੀਪਲ ਦਫਤਰ ਵਿੱਚ ਇੱਕ ਕੁਇਜ ਕਰਵਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਸਵਾਲ ਜਵਾਬ ਕੀਤੇ ਗਏ । ਇਸ ਦੌਰਾਨ ਫਸਟ ਆਉਣ ਵਾਲੀ ਵਿਦਿਆਰਥਣ ਜੋਤਪ੍ਰੀਤ ਕੌਰ ਨੂੰ ਇੱਕ ਦਿਨ ਲਈ ਪ੍ਰਿੰਸੀਪਲ ਬਣਾਇਆ ਗਿਆ ਜਦਕਿ ਸੈਕਿੰਡ ਆਏ ਵਿਦਿਆਰਥੀ ਭਾਨੂ ਪ੍ਰਤਾਪ ਨੂੰ ਵਾਈਸ ਪ੍ਰਿੰਸੀਪਲ ਬਣਾਇਆ ਗਿਆ। ਇੱਕ ਦਿਨ ਲਈ ਪ੍ਰਿੰਸੀਪਲ ਬਣੀ ਵਿਦਿਆਰਥਣ ਜੋਤ ਪ੍ਰੀਤ ਨੇ ਪੂਰਾ ਦਿਨ ਸਕੂਲ ਦਾ ਕੰਮ ਕਾਜ ਸੰਭਾਲਿਆ। ਇਸ ਮੌਕੇ ਪ੍ਰਿੰਸੀਪਲ ਵਿਜੈ ਕਪੂਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਐਕਟੀਵਿਟੀ ਕਰਨ ਨਾਲ ਵਿਦਿਆਰਥੀਆਂ ਅੰਦਰ ਪੜ੍ਹਾਈ ਪ੍ਰਤੀ ਉਤਸਾਹ ਵੱਧਦਾ ਹੈ ਅਤੇ ਉਹ ਅਹਿਮ ਅਹੁਦਿਆਂ 'ਤੇ ਬੈਠਣ ਲਈ ਉਤਸੁਕ ਹੁੰਦੇ ਹਨ । ਇਸ ਤੋਂ ਇਲਾਵਾ ਪ੍ਰਿੰਸੀਪਲ ਵਿਜੇ ਕਪੂਰ ਨੇ ਵਧੀਆ ਕਾਰਗੁਜ਼ਾਰੀ ਲਈ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਪ੍ਰਿੰਸੀਪਲ ਨੇ ਅਧਿਆਪਕਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਪੜਾਉਣ ਲਈ ਪ੍ਰੇਰਿਤ ਕੀਤਾ । ਇਸ ਦੇ ਨਾਲ ਹੀ ਸਕੂਲ ਵਿੱਚ ਟੀਚਿੰਗ ਪ੍ਰੈਕਟਿਸ ਲਈ ਆਏ ਵਿਦਿਆਰਥੀ ਅਧਿਆਪਕਾਂ ਵੱਲੋਂ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ ਲੈਕਚਰਾਰ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਹਿਤੇਸ਼ ਵਾਲੀਆ, ਤਜਿੰਦਰ ਕੋਸ਼ਿਸ਼, ਰਵਿੰਦਰ ਕੌਰ, ਸਿਵਾਨੀ, ਮੰਜੂ ਬਾਲਾ, ਸੰਜੀਵਨ ਕੌਰ , ਮਨਪ੍ਰੀਤ ਕੌਰ, ਇਰਵਨਦੀਪ ਕੌਰ ਸਮੇਤ ਹੋਰ ਅਧਿਆਪਕ ਹਾਜਰ ਸਨ ।